ਹੁਸ਼ਿਆਰਪੁਰ,( ਦ ਸਟੈਲਰ ਨਿਊਜ਼)। ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਅਤੇ ਨਵੇਂ ਰੁੱਖ ਲਾਉਣ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਵਲੋ ਅਤੇ ਸਥਾਨਕ ਪ੍ਰਸ਼ਾਸ਼ਨ ਵਲੋਂ ਗੰਭੀਰ ਯਤਨ ਕੀਤੇ ਜਾ ਰਹੇ ਹਨ ਤਾਂ ਗੰਧਲੇ ਹੋ ਚੁਕੇ ਵਾਤਾਵਰਨ ਨੂੰ ਸਾਫ ਕੀਤਾ ਜਾ ਸਕੇ ਅਤੇ ਭਵਿੱਖ ਦੇ ਮਨੁੱਖੀ ਜੀਵਨ ਨੂੰ ਬਚਾਇਆ ਜਾ ਸਕੇ। ਪਰ ਵੇਖਣ ਵਿੱਚ ਆਇਆ ਹੈ ਕਿ ਜੱਸਾ ਸਿੰਘ ਰਾਮਗੜ੍ਹੀਆਂ ਚੌਕ ਜਿੱਥੇ ਜਲੰਧਰ ਨੂੰ ਜਾਣ ਲਈ ਬੱਸਾਂ ਖੜਦੀਆਂ ਹਨ ਉੱਥੇ ਇੱਕ ਸੰਘਣੀ ਛਾਂਅ ਵਾਲਾ ਇੱਕ ਦਰਖਤ ਹੈ। ਜਿੱਥੇ ਅਕਸਰ ਬੱਸਾਂ ਤੇ ਚੜਣ ਵਾਲੇ ਯਾਤਰੂ ਗਰਮੀ ਦੀ ਰੁੱਤ ਵਿੱਚ ਉਸ ਦੀ ਛਾਂਅ ਥੱਲੇ ਖੜੇ ਵੇਖੇ ਜਾਂਦੇ ਹਨ ਪਰ ਜਦੋਂ ਇਸ ਰੁੱਖ ਦੇ ਤਣੇ ਨੂੰ ਵੇਖੋਗੇ ਤਾਂ ਮੰਨ ਨੂੰ ਤਕਲੀਫ ਮਹਿਸੂਸ ਹੋਵੇਗੀ ਕਿਉਂਕਿ ਜਿਹੜਾ ਰੱਖ ਲੋਕਾਂ ਨੂੰ ਠੰਡੀ ਛਾਂਅ ਦੇ ਨਾਲ ਨਾਲ ਸਾਫ ਆਕਸੀਨ ਵੀ ਦੇ ਰਿਹਾ ਹੈ ਉਸ ਦੇ ਮੁੱਢ ਕੋਈ ਮਨੁੱਖਤ ਵਿਰੋਧੀ ਵਿਅਕਤੀ ਰੋਜਾਨਾ ਅੱਗ ਬਾਲ ਕੇ ਉਸ ਰੱਖ ਨੂੰ ਖਤਮ ਕਰਨ ਦੀ ਤਾਕ ਵਿੱਚ ਹੈ।

ਜਦੋਂ ਇਸ ਸਬੰਧ ਵਿੱਚ ਨਜਦੀਕ ਦੁਕਾਨਾਂ ਵਾਲਿਆਂ ਤੋਂ ਪੁਛਿਆ ਗਿਆ ਕਿ ਕਿਤੇ ਉਹ ਤਾਂ ਕੁੜਾ ਇਕੱਠਾ ਕਰਕੇ ਇਸ ਰੁੱਖ ਦੇ ਮੁੱਢ ਅੱਗ ਬਾਲ ਕੇ ਇਸ ਦਾ ਨੁਕਸਾਨ ਤਾਂ ਨਹੀਂ ਕਰ ਰਹੇ। ਉਨ੍ਹਾਂ ਨੇ ਕਿਹਾ ਕਿ ਅਸੀਂ ਵੀ ਇਸ ਦੀ ਰਾਖੀ ਰੱਖ ਰਹੇ ਹਾਂ ਜਿਹੜਾ ਵੀ ਸਾਡੇ ਅੜਿਕੇ ਆ ਗਿਆ ਅਸੀਂ ਉਸ ਨੂੰ ਪ੍ਰਸ਼ਾਸ਼ਨ ਦੇ ਹਵਾਲੇ ਕਰਾਂਗੇ। ਦੁਕਾਨਦਾਰਾਂ ਨੇ ਸਥਾਨਕ ਵਣ ਵਿਭਾਗ ਤੋਂ ਮੰਗ ਕੀਤੀ ਕਿ ਇਸ ਰੁੱਖ ਨੂੰ ਬਚਾਉਣ ਲਈ ਪ੍ਰਸ਼ਾਸ਼ਕੀ ਕਾਰਵਾਈ ਕੀਤੀ ਜਾਵੇ।
