ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਆਮ ਆਦਮੀ ਸਰਕਾਰ ਵੱਲੋਂ ਪਹਿਲ ਕਦਮੀ ਸ਼ੁਰੂ: ਧਾਲੀਵਾਲ

????????????????????????????????????

ਪਠਾਨਕੋਟ (ਦ ਸਟੈਲਰ ਨਿਊਜ਼): ਪਠਾਨਕੋਟ ਨੂੰ ਪਹਿਲਾਂ ਤੋਂ ਹੋਰ ਬਿਹਤਰ ਬਣਾਉਂਣ ਲਈ, ਲੋਕਾਂ ਨੂੰ ਵਧੀਆ ਸਿੱਖਿਆ ਪ੍ਰਣਾਲੀ, ਪੀਣ ਵਾਲਾ ਸਾਫ ਪਾਣੀ, ਪਾਣੀ ਦੀ ਨਿਕਾਸੀ, ਸਹਿਰ ਅੰਦਰ ਸਟਰੀਟ ਲਾਈਟ ਅਤੇ ਹੋਰ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਲਈ ਅਤੇ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਕਾਰਜ ਕਰ ਰਹੀ ਹੈ। ਇਹ ਪ੍ਰਗਟਾਵਾ ਸ. ਕੁਲਦੀਪ ਸਿੰਘ ਧਾਲੀਵਾਲ ਮਾਨਯੋਗ ਪੇਂਡੂ ਵਿਕਾਸ  ਅਤੇ ਪੰਚਾਇਤਾਂ, ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪ੍ਰਵਾਸੀ ਮਾਮਲੇ ਮੰਤਰੀ ਪੰਜਾਬ ਜੀ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿੱਚ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਰੀਵਿਓ ਮੀਟਿੰਗ ਦੋਰਾਨ ਕੀਤਾ। ਜਿਕਰਯੋਗ ਹੈ ਕਿ ਜਿਲ੍ਹਾ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਕੈਬਨਿਟ ਮੰਤਰੀ ਪੰਜਾਬ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ ਅਤੇ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।

Advertisements


ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਹਰਕਮਲਪ੍ਰੀਤ ਸਿੰਘ ਖੱਖ ਐਸ.ਐਸ.ਪੀ. ਪਠਾਨਕੋਟ, ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ(ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ(ਵਿਕਾਸ), ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ, ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ (ਜ), ਅਰਵਿੰਦਰ ਪਾਲ ਸਿੰਘ ਡੀ.ਆਰ.ਓ. ਪਠਾਨਕੋਟ, ਵਿਭੂਤੀ ਸਰਮਾ ਹਲਕਾ ਪਠਾਨਕੋਟ ਇੰਚਾਰਜ ਆਮ ਆਦਮੀ ਪਾਰਟੀ,  ਕੈਪਟਨ ਸੁਨੀਲ ਗੁਪਤਾ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ , ਧਨਵੰਤ ਸਿੰਘ ਬਾਜਵਾ, ਸਾਰੇ ਵਿਭਾਗਾਂ ਦੇ ਮੁੱਖੀ ਅਤੇ ਹੋਰ ਪਾਰਟੀ ਕਾਰਜ ਕਰਤਾ ਵੀ ਹਾਜਰ ਸਨ। ਜਿਕਰਯੋਗ ਹੈ ਕਿ ਸ. ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਵੱਲੋਂ ਪਹਿਲਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਾਰੇ ਵਿਭਾਗਾਂ ਦੇ ਮੁੱਖੀਆਂ ਨਾਲ ਜਨ ਭਲਾਈ ਸਕੀਮਾਂ ਦਾ ਜਾਇਜਾ ਲਈ ਇੱਕ ਰੀਵਿਓ ਮੀਟਿੰਗ ਆਯੋਜਿਤ ਕੀਤੀ ਗਈ।


ਮੀਟਿੰਗ ਦੋਰਾਨ ਰੀਵਿਓ ਕਰਦਿਆਂ ਸ. ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਅਤੇ ਹੋਰ ਪੰਜਾਬ ਅੰਦਰ ਮਾਈਨਿੰਗ ਮਾਫੀਆ ਵੱਲੋਂ ਚਲਾਈ ਜਾ ਰਹੀ ਗੁੰਡਾ ਪਰਚੀ ਪੂਰਨ ਤੋਰ ਤੇ ਬੰਦ ਕੀਤਾ ਜਾਵੇਗਾ, ਉਨ੍ਹਾਂ ਮਾਈਨਿੰਗ ਤੇ ਲਗਾਈ ਜਾ ਰਹੀ ਗੁੰਡਾ ਪਰਚੀ ਨੂੰ ਬੰਦ ਕਰਨ ਲਈ ਜਿਲ੍ਹਾ ਪ੍ਰਸਾਸਨਿਕ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਆਦੇਸ ਦਿੰਦਿਆਂ ਕਿਹਾ ਕਿ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਅਤੇ ਗੁੰਦਾ ਪਰਚੀ ਬੰਦ ਕਰਵਾਈ ਜਾਵੈ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਇੱਕ ਸੁਪਨਾ ਦੇਖਿਆ ਸੀ ਕਿ ਸਹੀਦ ਭਗਤ ਸਿੰਘ ਜੀ ਦੇ ਜੋ ਕੰਮ ਅਧੂਰੇ ਹਨ ਉਨ੍ਹਾਂ ਨੂੰ ਪੂਰਾ ਕਰਨਾ ਹੈ ਅਤੇ ਪੰਜਾਬ ਨੂੰ ਇੱਕ ਨਵਾਂ ਪੰਜਾਬ, ਖੁਸਹਾਲ ਪੰਜਾਬ ਬਣਾਉਂਣਾ ਹੈ । ਉਨ੍ਹਾਂ ਕਿਹਾ ਕਿ ਹਰੇਕ ਵਿਵਸਥਾ ਨੂੰ ਪੂਰਾ ਕਰਨ ਲਈ ਥੋੜਾ ਸਮਾਂ ਲਗ ਸਕਦਾ ਹੈ ਪਰ ਹੋਲੀ ਹੋਲੀ ਲੋਕਾਂ ਨੂੰੰ ਸਾਡੇ ਵੱਲੋਂ ਕੀਤੇ ਗਏ ਕਾਰਜਾਂ ਦੇ ਨਤੀਜੇ ਅਪਣੇ ਆਪ ਸਾਹਮਣੇ ਆਉਂਣ ਲੱਗ ਪੈਣਗੀਆਂ।


ਉਨ੍ਹਾਂ ਆਯੂਸਮਾਨ ਕਾਰਡ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਪਿਛਲੇ ਦਿਨ ਜੋ ਆਯੂਸਮਾਨ ਕਾਰਡ ਬੰਦ ਹੋਣ ਦਾ ਮਾਮਲਾ ਆਇਆ ਸੀ ਪਰ ਅਜਿਹਾ ਕੂਝ ਨਹੀਂ ਹੈ ਊਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਯੂਸਮਾਨ ਕਾਰਡਾਂ ਲਈ ਜੋ ਰਾਸੀ ਪਾਈ ਜਾਣੀ ਸੀ ਉਹ ਪਾ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਹੁਣ ਇਹ ਕਾਰਡ ਪਹਿਲਾਂ ਦੀ ਤਰ੍ਹਾਂ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਸੰਘਰਸ ਦੋਰਾਨ ਅਪਣੀਆਂ ਸਹਾਦਤਾਂ ਦਿੱਤੀਆਂ ਸਨ ਉਨ੍ਹਾਂ ਦੇ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਦੀ ਰਾਸੀ ਦੇਣ ਦਾ ਵਾਅਦਾ ਕੀਤਾ ਸੀ ਉਹ ਮੁਆਵਜਾ ਦੇ ਦਿੱਤਾ ਗਿਆ ਹੈ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਜੋ ਨੋਕਰੀਆਂ ਦੇਣ ਦੀ ਗੱਲ ਸੀ ਉਨ੍ਹਾਂ ਨੂੰ ਨੋਕਰੀਆਂ ਵੀ ਦਿੱਤੀਆ  ਗਈਆਂ ਹਨ ਹੁਣ ਤੱਕ ਕਰੀਬ 260 ਨੋਕਰੀਆਂ ਦੇ ਦਿੱਤੀਆਂ ਹਨ ਅਤੇ ਜਿਵੈਂ ਜਿਵੈਂ ਨੋਕਰੀਆ ਨਿਕਲਦੀਆਂ ਹਨ ਉਨ੍ਹਾਂ ਬਾਕੀ ਰਹਿੰਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਨੋਕਰੀਆ ਦਿੱਤੀਆਂ ਜਾਣਗੀਆ।

ਉਨ੍ਹਾਂ ਕਿਹਾ ਕਿ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਜੋ ਵੀ ਸਿੱਖਿਆ ਵਿਭਾਗ ਅੰਦਰ ਕਮੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਸਕੂਲਾਂ ਦੀ ਇਮਾਰਤਾਂ ਨੂੰ ਰਿਪੇਅਰ ਕਰਨ ਦੀ ਲੋੜ ਹੈ ਉਨ੍ਹਾਂ ਨੂੰ ਰਿਪੇਅਰ ਕੀਤਾ ਜਾਵੇਗਾ ਅਤੇ ਜਿਨ੍ਹਾਂ ਸਕੂਲਾਂ ਅੰਦਰ ਨਵੀਆਂ ਇਮਾਰਤਾਂ ਦੀ ਲੋੜ ਹੈ ਉੱਥੇ ਨਵੀਆਂ ਇਮਾਰਤਾਂ ਵੀ ਤਿਆਰ ਕੀਤੀਆ ਜਾਣਗੀਆਂ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾ ਜਨਤਾਂ ਨਾਲ ਜੋ ਵਾਅਦਾ ਕੀਤਾ ਸੀ ਉਨ੍ਹਾਂ ਬਾਅਦਿਆਂ ਨੂੰ ਪੂਰਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜਨਤਾ ਨੂੰ ਬਿਜਲੀ ਯੂਨਿਟ ਫ੍ਰੀ ਦੇਣ ਦਾ ਬਾਅਦਾ ਕੀਤਾ ਸੀ ਉਹ ਪੂਰਾ ਕੀਤਾ ਜਾ ਰਿਹਾ ਹੈ, ਮੁਹੱਲਾ ਕਲੀਨਿਕਾਂ ਨੂੰ 15 ਅਗਸਤ ਤੋਂ ਸੁਰੂ ਕੀਤਾ ਜਾਣਾ ਹੈ, ਸਤੰਬਰ ਮਹੀਨੇ ਤੋਂ ਮਹਿਲਾਵਾਂ ਨੂੰ ਜੋ ਇੱਕ ਇੱਕ ਹਜਾਰ ਰੁਪਏ ਦਿੱਤੇ ਜਾਣ ਦਾ ਬਾਅਦਾ ਸੀ ਉਹ ਵੀ ਸੁਰੂ ਕੀਤਾ ਜਾਵੇਗਾ ਅਜਿਹੇ ਸਾਰੇ ਬਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਜਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਨ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪੂਰਨ ਤੋਰ ਤੇ ਪਹੁੰਚਾਉਂਣ ਲਈ ਗਰਾਉਂਡ ਪੱਧਰ ਤੇ ਕੰਮ ਕੀਤਾ ਜਾਵੇ ਜੋ ਜਨਤਾ ਦਾ ਹੱਕ ਹੈ ਉਨ੍ਹਾਂ ਨੂੰ ਦਿੱਤਾ ਜਾਵੇ ਤਾਂ ਜੋ ਜਨਤਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

LEAVE A REPLY

Please enter your comment!
Please enter your name here