ਕੁਲਦੀਪ ਧਾਲੀਵਾਲ ਕੈਬਨਿਟ ਮੰਤਰੀ ਵੱਲੋਂ ਚੱਕੀ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੋਰਾ

ਪਠਾਨਕੋਟ(ਦ ਸਟੈਲਰ ਨਿਊਜ਼): ਪਿਛਲੇ ਦਿਨ੍ਹਾਂ ਦੋਰਾਨ ਹੋਈ ਬਾਰਿਸ ਕਾਰਨ ਬਹੁਤ ਸਾਰੇ ਖੇਤਰਾਂ ਅੰਦਰ ਜਨਜੀਵਨ ਵੀ ਪ੍ਰਭਾਵਿਤ ਰਿਹਾ ਅਤੇ ਲੋਕਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਜਿਲ੍ਹਾ ਪਠਾਨਕੋਟ ਦੇ ਨਾਲ ਲਗਦੇ ਕਈ ਦਰਿਆਈ ਖੇਤਰਾਂ ਅੰਦਰ ਹੋਏ ਭੂਮੀ ਕਟਾਅ ਕਾਰਨ ਵੀ ਖੇਤਰ ਪ੍ਰਭਾਵਿਤ ਹੋਏ ਵਿਸੇਸ ਤੋਰ ਤੇ ਚੱਕੀ ਦੇ ਨਾਲ ਲਗਦੇ ਜਿਲ੍ਹਾ ਪਠਾਨਕੋਟ ਦਾ ਖੇਤਰ ਵੀ ਪ੍ਰਭਾਵਿਤ ਹੋਇਆ। ਅੱਜ ਇਨ੍ਹਾਂ ਸਥਾਨਾਂ ਦਾ ਜਾਇਜਾ ਲੈਣ ਲਈ ਕੁਲਦੀਪ ਸਿੰਘ ਧਾਲੀਵਾਲ ਮਾਨਯੋਗ ਪੇਂਡੂ ਵਿਕਾਸ  ਅਤੇ ਪੰਚਾਇਤਾਂ, ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪ੍ਰਵਾਸੀ ਮਾਮਲੇ ਮੰਤਰੀ ਪੰਜਾਬ ਪਠਾਨਕੋਟ ਪਹੁੰਚ ਅਤੇ ਬਾਰਿਸ ਕਾਰਨ ਪਠਾਨਕੋਟ ਸਿਟੀ ਨਾਲ ਲਗਦੇ ਚੱਕੀ ਦਰਿਆ ਦਾ ਜਾਇਜਾ ਲਿਆ। ਇਸ ਮੋਕੇ  ਤੇ ਉਨ੍ਹਾਂ ਦੇ ਨਾਲ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਹਰਕਮਲਪ੍ਰੀਤ ਸਿੰਘ ਖੱਖ ਐਸ.ਐਸ.ਪੀ. ਪਠਾਨਕੋਟ, ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ, ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ (ਜ), ਵਿਭੂਤੀ ਸਰਮਾ ਹਲਕਾ ਪਠਾਨਕੋਟ ਇੰਚਾਰਜ ਆਮ ਆਦਮੀ ਪਾਰਟੀ, ਕੈਪਟਨ ਸੁਨੀਲ ਗੁਪਤਾ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਧਨਵੰਤ ਸਿੰਘ ਬਾਜਵਾ, ਚਰਨਜੀਤ ਸਿੰਘ ਐਕਸੀਅਨ ਮਾਈਨਿੰਗ ਵਿਭਾਗ ਅਤੇ ਹੋਰ ਵਿਭਾਗੀ ਅਧਿਕਾਰੀਆਂ ਨਾਲ ਪਾਰਟੀ ਕਾਰਜਕਰਤਾ ਵੀ ਹਾਜਰ ਸਨ।
ਇਸ ਮੋਕੇ ਤੇ ਸ. ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਸਿਟੀ ਦੇ ਨਾਲ ਲਗਦੇ ਚੱਕੀ ਦੇ ਇਲਾਕਿਆਂ ਦਾ ਜਿੱਥੇ ਚੱਕੀ ਦੇ ਪਾਣੀ ਵੱਲੋਂ ਨੁਕਸਾਨ ਪਹੁਚਾਇਆ ਗਿਆ ਹੈ ਉਨ੍ਹਾਂ ਖੇਤਰਾਂ ਦਾ ਵਿਸੇਸ ਦੋਰਾ ਕੀਤਾ ਗਿਆ ਹੈ। ਇਸ ਮੋਕੇ ਤੇ ਉਨ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਸਾਰੇ ਪ੍ਰੋਜੈਕਟ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇੱਕ ਪ੍ਰੋਜੈਕਟ ਤਿਆਰ ਕੀਤਾ ਜਾਵੇ ਜਿਸ ਨਾਲ ਚੱਕੀ ਦਰਿਆ ਦਾ ਪਾਣੀ ਕੁਦਰਤੀ ਸੰਪਦਾ ਨੂੰ ਨੁਕਸਾਨ ਨਾ ਪਹੁੰਚਾ ਸਕੇ। ਉਨ੍ਹਾਂ ਕਿਹਾ ਕਿ ਜਲਦੀ ਇਹ ਪ੍ਰੋਜੈਕਟ ਰਿਪੋਰਟ ਤਿਆਰ ਕਰਕੇ ਉਨ੍ਹਾਂ ਨੂੰ ਭੇਜੀ ਜਾਵੇ ਤਾਂ ਜੋ ਉਹ ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਵਿੱਚ ਲਿਆ ਕੇ ਪ੍ਰੋਜੈਕਟ ਨੂੰ ਸੁਰੂ ਕਰਵਾਉਂਣ ਲਈ ਮਨਜੂਰੀ ਲੈ ਸਕਣ।
ਉਨ੍ਹਾਂ ਇਸ ਮੋਕੇ ਤੇ ਜਿਲ੍ਹਾਂ ਪ੍ਰਸਾਸਨਿਕ ਅਧਿਕਾਰਿਆਂ ਨੂੰ ਵੀ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਬਾਰਿਸ ਦੇ ਪਾਣੀ ਕਰਕੇ ਸਿਵਲ ਹਸਪਤਾਲ ਪਠਾਨਕੋਟ ਅੰਦਰ ਬਹੁਤ ਕਾਰਜ ਪ੍ਰਭਾਵਿਤ ਹੋਇਆ ਅਤੇ ਲੋਕਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜਲਦੀ ਹੀ ਇੱਕ ਟੀਮ ਬਣਾ ਕੇ ਇਸ ਸਮੱਸਿਆ ਦੇ ਹੱਲ ਲਈ ਪ੍ਰੋਜੈਕਟ ਬਣਾਇਆ ਜਾਵੇ ਤਾਂ ਕਿ ਭਵਿੱਖ ਵਿੱਚ ਬਾਰਿਸ ਦੇ ਦਿਨ੍ਹਾਂ ਅੰਦਰ ਫਿਰ ਅਜਿਹੀ ਸਥਿਤੀ ਪੈਦਾ ਨਾ ਹੋ ਸਕੇ। ਜਿਕਰਯੋਗ ਹੈ ਕਿ ਪਠਾਨਕੋਟ ਦੋਰੇ ਦੋਰਾਨ ਸ. ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਪਠਾਨਕੋਟ ਨਜਦੀਕ ਲਗਦੇ ਬਾਬਾ ਸ੍ਰੀ ਚੰਦ ਜੀ ਦੇ ਤਪ ਅਸਥਾਨ ਗੁਰੂਦੁਆਰਾ ਸ੍ਰੀ ਬਾਰਠ ਸਾਹਿਬ ਜੀ ਵਿਖੇ ਪਹੁੰਚੇ ਅਤੇ ਨਤਮਸਤਕ ਹੋਏ। ਇਸ ਮੋਕੇ ਤੇ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਪੰਜਾਬ ਜੀ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ।

Advertisements

LEAVE A REPLY

Please enter your comment!
Please enter your name here