ਕਾਲਜ ਅਤੇ ਸਕੂਲ ਵਲੋਂ ਆਜ਼ਾਦੀ ਦੇ ਮਹਾਂ ਉਤਸਵ ਤਹਿਤ ਸੱਭਿਆਚਾਰਕ ਪੋ੍ਗਰਾਮ ਦਾ ਆਯੋਜਨ

Dav

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਅਤੇ ਐਸ. ਡੀ. ਪੰਡਿਤ ਅੰਮਿ੍ਤ ਅਨੰਦ ਮੈਮੋਰੀਅਲ ਸੀ. ਸੈ. ਸਕੂਲ ਦੇ ਸਾਂਝੇ ਯਤਨਾਂ ਨਾਲ ਕਾਲਜ ਪ੍ਬੰਧਕ ਕਮੇਟੀ ਦੇ ਪ੍ਧਾਨ ਹੇਮਾ ਸ਼ਰਮਾਂ ਸੈਕੇਟਰੀ ਗੋਪਾਲ ਸ਼ਰਮਾਂ ਜੀ, ਕੈਸ਼ੀਅਰ ਪ੍ਰਮੋਦ ਸ਼ਰਮਾਂ ਜੀ ਅਤੇ ਪਿ੍ੰਸੀਪਲ ਡਾ. ਨੰਦ ਕਿਸ਼ੋਰ ਜੀ ਦੀ ਯੋਗ ਅਗਵਾਈ ਵਿੱਚ ਹਰ ਘਰ ਤਿਰੰਗਾ ਅਭਿਮਾਨ ਦੇ ਅੰਤਰਗਤ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ( ਮਨਿਸਟਰੀ ਆਫ ਕਲਚਰ, ਭਾਰਤ ਸਰਕਾਰ) ਦੇ ਸਹਿਯੋਗ ਨਾਲ ਕਾਲਜ ਐਨ.ਐਸ.ਐਸ., ਐਨ. ਸੀ.ਸੀ., ਯੂਥ ਸੇਵਾਵਾਂ, ਭਲਾਈ ਅਤੇ ਕਲਚਰ ਅਫੇਅਰ ਅਤੇ ਰੈਡ ਰੀਬਨ ਕਲੱਬ ਵਲੋਂ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪੋ੍ਗਰਾਮ ਦੇ ਆਰੰਭ ਵਿੱਚ ਕਾਲਜ ਪਿ੍ੰਸੀਪਲ ਡਾ. ਨੰਦ ਕਿਸ਼ੋਰ ਜੀ ਨੇ ਸਭ ਤੋਂ ਪਹਿਲਾਂ ਕਾਲਜ ਸਥਾਪਨਾਂ ਦਿਵਸ ਦੀ 50ਵੀ ਵਰ੍ਹੇ ਗੰਢ ਅਤੇ ਆਜ਼ਾਦੀ ਦੇ ਮਹਾਂ ਉਤਸਵ ਤਹਿਤ ਕਰਵਾਏ ਜਾ ਰਹੇ ਘਰ-ਘਰ ਤਿਰੰਗਾ ਪੋ੍ਗਰਾਮ ਦੀ ਸਭ ਨੂੰ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ।

Advertisements

ਉਹਨਾਂ ਜਿਥੇ ਇਸ ਪੋ੍ਗਰਾਮ ਦੀ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਉਥੇ ਤਿਰੰਗੇ ਦੇ ਸਨਮਾਨ ਲਈ ਸਾਡੇ ਸਾਰਿਆਂ ਦੇ ਕਰਤੱਵਾਂ ਬਾਰੇ ਵੀ ਮਹੱਤਵਪੂਰਣ ਗੱਲਾਂ ਕੀਤੀਆਂ। ਇਸ ਉਪਰੰਤ ਸੱਭਿਆਚਾਰਕ ਪੋ੍ਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਗਰੁੱਪ ਸਾਂਗ, ਭੰਡ, ਲੋਕ ਗੀਤ, ਡਾਂਸ, ਗਿੱਧਾ ਅਤੇ ਭੰਗੜਾ ਆਦਿ ਦੀ ਪੇਸ਼ਕਾਰੀ ਕੀਤੀ। ਅਖੀਰ ਵਿੱਚ ਇਸ ਪੋ੍ਗਰਾਮ ਦੇ ਕੋਆਰਡੀਨੇਟਰ ਅਤੇ ਕਾਲਜ ਪ੍ਬੰਧਕ ਕਮੇਟੀ ਦੇ ਕੈਸ਼ੀਅਰ ਨੈਸ਼ਨਲ ਅਵਾਰਡੀ ਪ੍ਮੋਦ ਸ਼ਰਮਾਂ ਜੀ ਨੇ ਜਿਥੇ ਸਭ ਦਾ ਧੰਨਵਾਦ ਕੀਤਾ ਉਥੇ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਮਹੱਤਤਾ ਤੋਂ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਪੋ੍ਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਪੋ੍ਗਰਾਮ ਵਿੱਚ ਸਕੂਲ ਪਿ੍ੰਸੀਪਲ ਡਾ. ਰਾਧਿਕਾ ਰਤਨ, ਕਾਲਜ ਅਤੇ ਸਕੂਲ ਸਟਾਫ਼ ਦੇ ਨਾਲ ਨਾਲ ਦੋਵਾਂ ਪਾਸਿਆਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਆਜ਼ਾਦੀ ਮਹਾਂ ਉਤਸਵ ਮੌਕੇ ਹਰ ਘਰ ਤਿਰੰਗਾ ਲਹਿਰਾਉਣ ਦਾ ਪ੍ਣ ਲਿਆ।

LEAVE A REPLY

Please enter your comment!
Please enter your name here