ਐਂਟੀ ਕੁਰੱਪਸ਼ਨ ਬਿਊਰੋ ਆਫ ਇੰਡੀਆ ਨੇ ਇੱਕ ਲੱਖ ਬੂਟਾ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼  

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਜੇਕਰ ਗੱਲ ਕਰੀਏ ਹਰਿਆਲੀ ਦੀ ਇਸ ਸਮੇਂ ਦੇਸ਼ ਵਿੱਚ ਕਰੁਣਾ ਬੂਟਿਆਂ ਦੀ ਜ਼ਰੂਰਤ ਹੈ  ਦਿਨੋਂ ਦਿਨ ਪੰਜਾਬ ਦਾ ਤਾਪਮਾਨ ਵਧ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ  ਸਾਨੂੰ ਇਸ ਤਾਪਮਾਨ ਨੂੰ ਕਾਬੂ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣੇ ਹੋਣਗੇ ਅਤੇ ਉਨ੍ਹਾਂ ਦੀ ਦੇਖਭਾਲ ਵੀ ਕਰਨੀ ਹੋਵੇਗੀ  ਜੇਕਰ ਅਸੀਂ ਆਪਣੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਵਿੱਚ ਕਾਮਯਾਬ ਹੋ ਗਏ ਤਾਂ ਆਉਣ ਵਾਲੀ ਸਾਡੀ ਪੀੜ੍ਹੀ  ਖੁਸ਼ਹਾਲੀ ਅਤੇ ਹਰਿਆਲੀ ਭਰੀ ਜ਼ਿੰਦਗੀ ਜੀ ਸਕੇਗੀ  ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੀ ਟੀਮ ਵੱਲੋਂ ਸ਼ਨੀਵਾਰ ਨੂੰ ਇਕ ਲੱਖ ਬੂਟਾ ਲਗਾਉਣ ਦੀ ਮੁਹਿੰਮ ਦਾ ਆਗਾਜ਼ ਪਿੰਡ ਝੱਲ ਠੀਕਰੀਵਾਲ ਤੋਂ  ਸ਼ੁਰੂ ਕੀਤਾ।  ਜਿਸ ਦੀ ਅਗਵਾਈ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਮਨਦੀਪ ਗਿੱਲ ਨੇ ਕੀਤੀ  । ਮਨਦੀਪ ਗਿੱਲ ਨੇ ਕਿਹਾ ਕਿ ਅਸੀਂ ਪੂਰੇ ਪੰਜਾਬ ਭਰ ਚ ਬੂਟੇ ਲਗਾਵਾਂਗੇ ਅਤੇ ਉਸ ਦੀ ਦੇਖਭਾਲ ਦਾ ਜ਼ਿੰਮਾ ਵੀ ਸਾਡੀ ਸੰਸਥਾ ਦੇ ਆਗੂ ਚੁੱਕਣਗੇ  । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਲੋਕਾਂ ਨੂੰ ਬੂਟਿਆਂ ਦੀ ਜ਼ਰੂਰਤ ਹੋਵੇ ਤਾਂ ਉਹ ਸਾਡੇ ਕੋਲ ਲੈ ਸਕਦੇ ਹਨ ਜਾਂ ਸਾਨੂੰ ਉਹ ਜਗ੍ਹਾ ਦੱਸ ਸਕਦੇ ਹਨ ਜਿੱਥੇ ਜਾ ਕੇ ਅਸੀਂ ਇਹ ਬੂਟੇ ਲਗਾ ਸਕੀਏ,ਜੋ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਵਾਤਾਵਰਣ ਮਿਲ ਸਕੇ ।

Advertisements

ਅੱਜ ਦੇ ਸਮੇਂ ਵਿੱਚ ਬੂਟਿਆਂ ਦੀ ਬਹੁਤ ਘਾਟ ਹੈ ਜੋ ਦਿਨੋਂ ਦਿਨ ਵਧਦੀ ਜਾ ਰਹੀ ਹੈ ਜੇਕਰ ਅਸੀਂ ਹੁਣ ਜਾਗਰੂਕ ਨਾ ਹੋਏ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਲਈ  ਸਾਹ ਲੈਣਾ ਵੀ ਔਖਾ ਹੋ ਜਾਵੇਗਾ । ਇਸ ਮੌਕੇ ਤੇ ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਦੇ ਸਟੇਟ ਚੇਅਰਮੈਨ ਬਲਬੀਰ ਸਿੰਘ  ਸਟੇਟ ਡਿਪਟੀ ਡਾਇਰੈਕਟਰ ਅਨਮੋਲ ਗਿੱਲ ਕਿਹਾ ਕਿ ਅੱਜ ਦੇ ਸਮੇਂ ਵਿੱਚ  ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਆਕਸੀਜਨ ਦੀ ਕਮੀ ਕਾਰਨ ਕਈ ਲੋਕ ਆਪਣੀ ਜ਼ਿੰਦਗੀ ਗੁਆ ਬੈਠੇ ਹਨ ਅਤੇ ਕਈਆਂ ਦੇ ਘਰ ਦੇ ਘਰ ਬਰਬਾਦ ਹੋ ਰਹੇ ਹਨ  ਜੇਕਰ ਅਸੀਂ ਆਪਣੇ ਆਲੇ ਦੁਆਲੇ ਦੀ ਜ਼ਿੰਦਗੀ ਨੂੰ ਹਰਿਆ ਭਰਿਆ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ ਤਾਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ।  ਇਸ ਮੌਕੇ ਤੇ ਸਟੇਟ ਡਿਪਟੀ ਡਾਇਰੈਕਟਰ ਅਨਮੋਲ ਗਿੱਲ ,ਸਟੇਟ ਚੇਅਰਮੈਨ ਬਲਬੀਰ ਸਿੰਘ ਰਾਣਾ ,ਜਿਲਾ ਡਾਇਰੈਕਟਰ ਗੁਰਮੁਖ ਸਿੰਘ,ਵਾਈਸ ਚੇਅਰਮੈਨ ਤੇਜਪਾਲ ਸਿੰਘ,ਲਖਵਿੰਦਰ ਸਿੰਘ ਆਲਮਗੀਰ ਬਲਾਕ ਪ੍ਰਧਾਨ, ਜਿਲਾ ਸੱਕਤਰ ਪਰਗਟ ਸਿੰਘ,ਕਮਾਲਜੀਤ ਕੰਡਾ ਵਾਈਸ ਚੇਅਰਮੈਨ ਯੂਥ,ਰਣਜੀਤ ਸਿੰਘ ਮੈਂਬਰ,ਸਰਪੰਚ ਲਛਮਣ ਸਿੰਘ, ਸਾਬਕਾ ਸਰਪੰਚ ਵਿਜੇ ਕੁਮਾਰ ,ਬਾਬਾ ਕਮਲਜੀਤ ਸਿੰਘ, ਪਾਲ ਸਿੰਘ ਮੈਂਬਰ, ਸਮੂਹ ਪੰਚਾਇਤ ਨਗਰ ਨਿਵਾਸੀ ਪਿੰਡ ਝੱਲ ਠੀਕਰੀਵਾਲ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here