ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਮਨਾਇਆ ਗਿਆ ‘ਤੀਆਂ ਦਾ ਤਿਉਹਾਰ’

ਜਲੰਧਰ ( ਦ ਸਟੈਲਰ ਨਿਊਜ਼)। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ, ਡਾਕ ਪਧਿਆਣਾ, ਜਿਲ੍ਹਾ ਜਲੰਧਰ ਵਿਖੇ ਅਤਿ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਅਸ਼ੀਰਵਾਦ ਅਤੇ ਮਾਣਯੋਗ ਸੰਤ ਬਾਬਾ ਸਰਵਣ ਸਿੰਘ ਜੀ, ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨਵਰਸਿਟੀ ਦੀ ਸਰਪ੍ਰਸਤੀ ਅਤੇ ਵਾਈਸ ਚਾਂਸਲਰ ਪ੍ਰੋ.(ਡਾ.) ਧਰਮਜੀਤ ਸਿੰਘ ਪਰਮਾਰ ਦੀ ਅਗਵਾਈ ਵਿੱਚ ‘ਤੀਆਂ ਦਾ ਤਿਉਹਾਰ’ ਮਨਾਇਆ ਗਿਆ। ਯੂਨੀਵਰਸਿਟੀ ਦੀ ਪ੍ਰੰਪਰਾ ਅਨੁਸਾਰ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਉਪਰੰਤ ਸੰਤ ਬਾਬਾ ਸਰਵਣ ਸਿੰਘ ਜੀ (ਯੂਨੀਵਰਸਿਟੀ ਦੇ ਚਾਂਸਲਰ) ਵੱਲੋਂ ਦੀਪਕ ਰੌਸ਼ਨ ਕੀਤੀ ਗਈ। ਇਹ ਸਮਾਗਮ ਸੋਲੋ ਲੋਕ ਗੀਤ, ਸਮੂਹ ਗੀਤ, ਟੱਪੇ, ਸੋਲੋ ਡਾਂਸ, ਗਰੁੱਪ ਡਾਂਸ, ਹਰਿਆਣਵੀ ਡਾਂਸ, ਹਿਮਾਚਲੀ ਡਾਂਸ, ਮਾਡਲਿੰਗ ਅਤੇ ਪੰਜਾਬੀ ਲੋਕ ਨਾਚ ਗਿੱਧਾ ਖਿੱਚ ਦਾ ਕੇਂਦਰ ਬਣੇ ਰਹੇ।

Advertisements

ਮਾਡਲਿੰਗ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਖਿਤਾਬ: ਤੀਆਂ ਦੀ ਰਾਣੀ, ਮੜਕ ਮੁਟਿਆਰ ਦੀ, ਸੋਹਣਾ ਹਾਸਾ, ਸੋਹਣਾ ਪਹਿਰਾਵਾ, ਸੋਹਣੀ ਤੋਰ, ਟੌਹਰ ਮੁਟਿਆਰ ਦੀ ਦਿੱਤੇ ਗਏ। ਇਸ ਪ੍ਰੋਗਰਾਮ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਮਾਗਮ ਦੀ ਸਮਾਪਤੀ ਹੋਈ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਹਰ ਟੀਮ ਦੇ ਮੈਂਬਰਾਂ ਨੇ ਬਹੁਤ ਮਿਹਨਤ ਕੀਤੀ। ਸਮਾਗਮ ਦੇ ਸਫਲਾਪੂਰਵਕ ਆਯੋਜਨ ਲਈ ਸੰਤ ਬਾਬਾ ਸਰਵਣ ਸਿੰਘ ਜੀ ਅਤੇ ਵਾਇਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੂੰ ਸਾਰੇ ਆਯੋਜਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਅੰਤ ਵਿੱਚ ਜੇਤੂਆਂ ਨੂੰ ਇਨਾਮ ਵੰਡੇ ਗਏ।

ਇਸ ਸਮਾਗਮ ਵਿੱਚ ਬੀਐਸਸੀ ਐਗਰੀਕਲਚਰ 5ਵੇਂ ਸਮੈਸਟਰ ਦੇ ਵਿਦਿਆਰਥੀ ਇਸ਼ਮੀਤ ਅਤੇ ਗੁਰਪ੍ਰੀਤ ਵਰਗ ਅਨੁਸਾਰ ਜੇਤੂ ਰਹੇ। ਬੈਸਟ ਗਰੁੱਪ ਡਾਂਸ ਕੈਟਾਗਰੀ ‘ਚ ਤਿਨਾਂ ਦੀ ਰਾਣੀ ਸਾਰਿਕਾ ਜੇਤੂ, ਰਨਰ ਅੱਪ ਗੁਰਪ੍ਰੀਤ, ਮਧਕ ਮੁਟਿਆਰ ਦੀ ਕੈਟਾਗਰੀ ‘ਚ ਇਸ਼ਮੀਤ, ਸੋਹਣਾ ਵਿਰਸਾ ਕੈਟਾਗਰੀ ‘ਚ ਰੁਕਮਨਪ੍ਰੀਤ ਕੌਰ, ਸੋਹਣਾ ਪਿਹਰਾਵਾ ਕੈਟਾਗਰੀ ‘ਚ ਜਸਪ੍ਰੀਤ ਕੌਰ ਜੇਤੂ ਰਹੀ। ਸੋਹਣੀ ਤੋਰ ਵਰਗ ਵਿੱਚ ਸਿਮਰਦੀਪ ਕੌਰ, ਟੌਹਰ ਮੁਟਿਆਰ ਦੀ ਸ਼੍ਰੇਣੀ ਵਿੱਚ ਇਸ਼ਮੀਤ, ਮਾਡਲਿੰਗ ਮੁਕਾਬਲੇ ਵਿੱਚ ਸਿਮਰਦੀਪ ਕੌਰ, ਇਸ਼ਮੀਤ ਕੌਰ ਅਤੇ ਬੀਐਸਸੀ ਦੀ ਗਗਨਪ੍ਰੀਤ ਕੌਰ ਜੇਤੂ ਰਹੇ। 5ਵਾਂ ਸਮੈਸਟਰ ਖੇਤੀਬਾੜੀ ਵਿਭਾਗ, ਬੀ.ਬੀ.ਏ ਤੀਸਰਾ ਸਮੈਸਟਰ ਦੀ ਹਰਪ੍ਰੀਤ ਕੌਰ, ਸਾਰਿਕਾ ਬੀਐਸਸੀ ਫੈਸ਼ਨ ਡਿਜ਼ਾਈਨ, ਰੁਕਮਨਪ੍ਰੀਤ ਕੌਰ ਬੀਟੈਕ ਸੀਐਸਈ 5ਵਾਂ ਸਮੈਸਟਰ, ਜੈਦਪ੍ਰੀਤ ਬੀਐਸਸੀ ਫੈਸ਼ਨ ਡਿਜ਼ਾਈਨ ਤੀਜੇ ਸਮੈਸਟਰ ਦੇ ਜੇਤੂ ਰਹੇ। ਸਰਬੋਤਮ ਗਰੁੱਪ ਡਾਂਸ ਸ਼੍ਰੇਣੀ ਸਨਇਸ ਮੌਕੇ ਹਰਦਮਨ ਸਿੰਘ (ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਇਟੀ), ਸੋਸਾਇਟੀ ਦੇ ਮੈਂਬਰ ਗਿਆਨ ਸਿੰਘ ਅਤੇ ਜੋਗਿੰਦਰ ਸਿੰਘ, ਰਜਿਸਟ੍ਰਾਰ, ਸਾਰੇ ਡੀਨ, ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਵਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ ਇਸ ਸਾਰੇ ਸਮਾਗਮ ਦਾ ਸੰਚਾਲਨ ਅਤੇ ਤਾਲਮੇਲ ਨਿਰਮਲ ਕੌਰ ਮੈਡਮ ਨੇ ਕੀਤਾ ।

LEAVE A REPLY

Please enter your comment!
Please enter your name here