ਸੰਸਥਾ ਨੇ ਰੈੱਡ ਰਿਬਨ ਕਲੱਬ ਰਿਆਤ ਬਾਹਰਾ ਵਿਖੇ ਕਰਵਾਇਆ ਜਾਗਰੁਕਤਾ ਸੈਮੀਨਾਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਰਾਸ਼ਟਰੀ ਨੇਤਰਦਾਨ ਜਾਗਰੁਕਤਾ ਪੰਦਰਵਾੜਾ ਜੋ ਕਿ 25 ਅਗਸਤ 2022 ਤੋਂ 8 ਸਤੰਬਰ 2022 ਤੱਕ ਮਨਾਇਆ ਜਾ ਰਿਹਾ ਹੈ ਦੇ ਤਹਿਤ ਰੈੱਡ ਰਿਬਨ ਕਲੱਬ ਰਿਆਤ ਬਾਹਰਾ ਇੰਸਟੀਟਿਊਟ ਆਫ਼ ਇੰਜੀਨੀਅਰਿੰਗ ਐਡ ਨੈਨੋਟੈਕਨੋਲੋਜੀ ਵਿਖੇ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰੀਤ ਕੋਹਲੀ ਡਿਪਟੀ ਡਾਇਰੈਕਟਰ ਯੂਥ ਸਰਵਿਸ ਪੰਜਾਬ ਨੇ ਸ਼ਿਰਕਤ ਕੀਤੀ।ਇਸ ਸੈਮੀਨਾਰ ਦੌਰਾਨ ਡਾ. ਐੱਚ.ਪੀ.ਐਸ ਧਾਮੀ ਡਾਇਰੈਕਟਰ ਪ੍ਰਿਸੀਪਲ ਨੇ ਮੌਜੂਦ ਵਿਦਿਆਰਥੀਆਂ ਨੂੰ ਨੇਤਰਦਾਨ ਕਰਨ ਸੰਬੰਧੀ ਜਾਣਕਾਰੀ ਦਿੱਤੀ।

Advertisements

ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਮੌਜੂਦ ਵਿਦਿਆਰਥੀਆਂ ਅਤੇ ਸਟਾਫ ਨੂੰ ਨੇਤਰਦਾਨ ਕਰਨ ਅਤੇ ਨੇਤਰਦਾਨ ਜਾਗਰੁਕਤਾ ਨੂੰ ਘਰ-ਘਰ ਪਹੁੰਚਾਣ ਦੀ ਸਹੁੰ ਚੁਕਾਈ। ਇਸ ਸਮੇਂ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵਲੋ ਮੈਡਮ ਸੰਤੋਸ਼ ਸੈਣੀ, ਗੁਰਪ੍ਰੀਤ ਸਿੰ ,ਮੈਡਮ ਜਤਿੰਦਰ ਕੌਰ ਅਤੇ ਬਾਹਰਾ ਇੰਸਟੀਟਿਊਟ ਆਫ਼ ਇੰਜੀਨੀਅਰਿੰਗ ਐਡ ਨੈਨੋਟੈਕਨੋਲੋਜੀ ਵਲੋਂ ਮੋਨਿਕਾ ਠਾਕੁਰ (ਡੀਨ ਅਕੈਡਮਿਕਸ ), ਡਾ. ਜਯੋਤਸ਼ਨਾ (ਕੋਆਰਡੀਨੇਟਰ ਰੈੱਡ ਰਿਬਨ ਕਲੱਬ ),ਸ਼ੀ ਬਰਿਜੇਸ਼ ਸਿੰਘ ( ਹੈੱਡ ਏ ਐਸ ਡੀ ), ਰੋਹਿਤ ਸ਼ਰਮਾ, ਇੰਜ ਜਸ਼ਨਦੀਪ ਸਿੰਘ, ਇੰਜ ਰੁਪਿੰਦਰ ਕੌਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here