ਗੁਰੂਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਕਰਵਾਏ ਜਾ ਰਹੇ ਵੱਡੇ ਸਮਾਗਮ ਵਿੱਚ ਕਾਨੂੰਨੀ ਸਾਖਰਤਾ ਹੈਲਪ ਡੈਸਕ ਲਗਾਇਆ ਗਿਆ

ਫਿਰੋਜ਼ਪੁਰ(ਦ ਸਟੈਲਰ ਨਿਊਜ਼): ਮਾਨਯੋਗ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੀਰਇੰਦਰ ਅਗਰਵਾਲ ਜੀਆਂ ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਦੇ ਦਫ਼ਤਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਦਿਵਸ ਨੂੰ ਮਨਾਉਣ ਦੇ ਮਕਸਦ ਨਾਲ ਗੁਰੂਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਅੱਜ ਕਰਵਾਏ ਜਾ ਰਹੇ ਵੱਡੇ ਸਮਾਗਮ ਵਿੱਚ ਕਾਨੂੰਨੀ ਸਾਖਰਤਾ ਹੈਲਪ ਡੈਸਕ ਲਗਾਇਆ ਗਿਆ । ਮਾਨਯੋਗ ਐੱਸ. ਐੱਸ. ਪੀ. ਸਾਹਿਬ ਜੀ ਵੀ ਇਸ ਸਮਾਗਮ ਦਾ ਮੁੱਖ ਹਿੱਸਾ ਬਣੇ ਸਨ । ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਲਗਾਏ ਗਏ ਕਾਨੂੰਨੀ ਸਾਖਰਤਾ ਹੈਲਪ ਡੈਸਕ ਵਿੱਚ ਇਸ ਦਫ਼ਤਰ ਦੇ ਰਿਟੇਨਰ ਐਡਵੋਕੇਟ ਗਗਨ ਗੋਕਲਾਨੀ ਜੀ ਦੀ ਦੇਖਰੇਖ ਹੇਠ ਇਹ ਹੈਲਪ ਡੈਸਕ ਲਗਾਇਆ ਗਿਆ ।

Advertisements

ਇਸ ਵਿੱਚ ਗਗਨਦੀਪ ਸਿੰਘ ਪੈਰਾ ਲੀਗਲ ਵਲੰਟੀਅਰ ਦੀ ਮਦਦ ਨਾਲ ਐਡਵੋਕੇਟ ਸਾਹਿਬ ਨੇ ਇਸ ਸਮਾਗਮ ਵਿੱਚ ਪਹੁੰਚੇ ਲੋਕਾਂ ਦੇ ਇੱਕਠ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣੂ ਕਰਵਾਇਆ । ਇਸ ਦੇ ਨਾਲ ਨਾਲ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜੀਆਂ ਦੇ ਹੁਕਮਾਂ ਅਨੁਸਾਰ ਮਾਨਯੋਗ ਨਾਲਸਾ ਦੀਆਂ ਸਕੀਮਾਂ, ਸੂਬਾ ਪੱਧਰ ਤੇ ਇਸ ਦਫ਼ਤਰ ਦੀਆਂ ਸਕੀਮਾਂ ਅਤੇ ਫਰੰਟ ਆਫਿਸ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ । ਇਸ ਦੌਰਾਨ ਲਗਭਗ 400 ਵਿਅਕਤੀਆਂ ਨਾਲ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਵਾਰਤਾਲਾਪ ਕੀਤਾ ਗਿਆ ਅਤੇ ਇਨ੍ਹਾਂ ਸਾਰੇ ਵਿਅਕਤੀਆਂ ਕਾਨੂੰਨੀ ਸਾਖਰਤਾ ਵਿਸ਼ੇ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਜਿਸ ਵਿੱਚ ਵਿਕਟਮ ਕੰਪਨਸੇਸ਼ਨ, ਮੁਫ਼ਤ ਕਾਨੂੰਨੀ ਸੇਵਾਵਾਂ, ਮਿਡੀਏਸ਼ਨ ਸੈਂਟਰ, ਸਥਾਈ ਲੋਕ ਅਦਾਲਤ, ਅਤੇ ਪੈਰਾ ਲੀਗਲ ਵਲੰਟੀਅਰ ਸਕੀਮ ਤੋਂ ਜਾਣੂ ਕਰਵਾਇਆ ਗਿਆ ਅਤੇ ਮਿਤੀ 12 ਨਵੰਬਰ 2022 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਪ੍ਰਚਾਰ ਕੀਤਾ ਗਿਆ । ਇਸ ਦੇ ਨਾਲ ਨਾਲ ਇਸ ਦਫ਼ਤਰ ਵੱਲੋਂ ਚੱਲ ਰਹੀਆਂ ਦੋ ਮਹੱਤਵਪੂਰਨ ਕੰਪੇਨਾਂ ਰਨ ਅਵੇ ਕਪਲਜ਼ ਅਤੇ ਇਗਨੋਰੈਂਸ ਟੂ ਲੀਗਲ ਇੰਮਪਾਵਰਮੈਂਟ ਲੀਗਲ ਲਿਟਰੇਸੀ ਮਿਸ਼ਨ ਦਾ ਵੀ ਖਾਸ ਤੌਰ ਤੇ ਪ੍ਰਚਾਰ ਕੀਤਾ ਗਿਆ ।

LEAVE A REPLY

Please enter your comment!
Please enter your name here