ਸਿਵਲ ਸਰਜਨ ਵਲੋਂ ਸਿਹਤ ਕਾਮਿਆਂ ਨਾਲ ਰੀਵਿਊ ਮੀਟਿੰਗ  

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਜ਼ਿਲ੍ਹਾ ਟ੍ਰੇਨਿੰਗ ਸੈਂਟਰ ਕਪੂਰਥਲਾ ਵਿਖੇ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਜੀ ਦੀ ਯੋਗ ਅਗਵਾਈ ਹੇਠ ਬੀਈਈਜ਼, ਐਲੈਚਵੀਜ਼ ਅਤੇ ਬੀਐਸਏਜ਼ ਦੀ ਮਹੀਨਾਵਾਰ ਰੀਵਿਯੂ ਮੀਟਿੰਗ ਕੀਤੀ ਗਈ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਮਹੀਨਾ ਅਗਸਤ ਤੱਕ ਦੀ ਪ੍ਰਗਤੀ ਸਬੰਧੀ ਸੱਦੀ ਗਈ ਰੀਵਿਯੂ ਮੀਟਿੰਗ ਦੌਰਾਨ ਸਾਰੇ ਐਲ.ਐਚ.ਵੀ ਵੱਲੋਂ ਏ.ਐਨ.ਐਮ. ਵਾਈਜ ਬੀਸੀਜੀ, ਹੈਪੇਟਾਈਟਸ ਬੀ, ਟੀਡੀ-10, ਟੀਡੀ-16, (ਟੀਡੀ-1,ਟੀਡੀ-2,ਟੀਡੀ ਬੂਸਟਰ ) ਦੇ ਟਾਰਗੇਟ ਵਾਈਜ ਉਪਲਬੱਧੀ ਅਤੇ ਮਹੀਨਾ ਸਤੰਬਰ  ਵਿਚ ਡਲਿਵਰੀ ਹੋਣ ਵਾਲੀਆ ਹਾਈਰਿਸਕ ਗਰਭਵਤੀ ਔਰਤਾਂ ਦੇ ਸਟੇਟਸ ਸਬੰਧੀ ਰਿਪੋਰਟਾਂ ਦਾ ਰੀਵਿਊ ਕੀਤਾ। ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੀ ਇੰਮੂਨਾਈਜੇਸ਼ਨ ਸਬੰਧੀ ਵਧੀਆ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਇੰਮੂਨਾਈਜੇਸ਼ਨ ਵਿਚ ਜ਼ਿਲ੍ਹਾ ਕਪੂਰਥਲਾ ਸੂਬੇ ਵਿਚ ਦੂਸਰੇ ਨੰਬਰ ‘ਤੇ ਹੈ ।

Advertisements

ਇਸ ਉਪਰੰਤ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਅਤੇ ਡੀਐਫਪੀਓ ਡਾ ਅਸ਼ੋਕ ਕੁਮਾਰ ਨੇ ਸਟਾਫ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਚਲਾਈ ਜਾ ਰਹੀਆਂ ਜਨ-ਕਲਿਆਣਾ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ। ਇਸ ਮੌਕੇ ਡੀਆਈਓ ਡਾ. ਰਣਦੀਪ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਲਡ ਚੈਨ ਹੈਡਲਿੰਗ ਤੇ ਔਪਨਵਾਈਲ ਪੋਲਸੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਗਤੀਵਿਧੀਆਂ ਸਬੰਧੀ ਰਜਿਸਟਰ ਵਰਕ ਆਦਿ ਵੀ ਮੁਕੰਮਲ ਰੱਖਿਆ ਜਾਵੇ। ਉਨ੍ਹਾਂ ਹਦਾਇਤ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਮੁਕੰਮਲ ਕਰਕੇ ਇਸ ਸਬੰਧੀ ਰਿਪੋਰਟ ਸਿਵਲ ਸਰਜਨ ਦਫ਼ਤਰ ਨੂੰ ਸਮੇਂ ਸਿਰ ਭੇਜਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਡੀਐਮੈਈਓ ਰਾਮ ਸਿੰਘ, ਬੀਸੀਸੀ ਕੁਆਰਡੀਨੇਟਰ ਜੋਤੀ, ਬੀਈਈ ਰਵਿੰਦਰ ਜੱਸਲ, ਤਰੁਨ ਕਲਸੀ ਅਤੇ ਵੱਡੀ ਗਿਣਤੀ ਵਿਚ ਵੱਖ-ਵੱਖ ਬਲਾਕਾਂ ਤੋਂ ਆਏ ਸਿਹਤ ਕਾਮੇ ਆਦਿ ਹਾਜ਼ਰ ਸਨ।

*ਇੰਮੂਨਾਈਜੇਸ਼ਨ ‘ਚ ਕਪੂਰਥਲਾ ਸੂਬੇ ‘ਚ ਦੂਜੇ ਨੰਬਰ ‘ਤੇ* 

ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਰੀਵਿਊ ਮੀਟਿੰਗ ਦੌਰਾਨ ਸਾਰੇ ਸਿਹਤ ਕਾਮਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਇਮੂਨਾਈਜੇਸ਼ਨ ਵਿਚ ਜ਼ਿਲ੍ਹਾ ਕਪੂਰਥਲਾ ਸੂਬੇ ਵਿਚ ਦੂਸਰੇ ਨੰਬਰ ‘ਤੇ ਹੈ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਸਭ ਤੁਹਾਡੀ ਮਿਹਨਤ ਦਾ ਨਤੀਜਾ ਹੈ ਉਨ੍ਹਾਂ ਸਾਰੇ ਹੀ ਸਟਾਰ ਮੈਂਬਰਾਂ ਨੂੰ ਕਿਹਾ ਕਿ ਆਪਣੀ ਕਾਰਗੁਜ਼ਾਰੀ ਨੂੰ ਹੋਰ ਬੇਹਤਰ ਕਰੋ ਤਾਂ ਕਿ ਅਸੀਂ ਸੂਬੇ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਸਕੀਏ।

LEAVE A REPLY

Please enter your comment!
Please enter your name here