ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ, ਨੁੱਕੜ ਨਾਟਕਾਂ,ਗਿੱਧੇ-ਭੰਗੜੇ ਤੇ ਬੋਲੀਆਂ ਰਾਹੀਂ ਸਮਾਜ ਨੂੰ ਕੀਤਾ ਜਾ ਰਿਹਾ ਹੈ ਉਤਸ਼ਾਹਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣਕਾਰ ਰਜਿਸਟ੍ਰੇਸ਼ਨ  ਅਫ਼ਸਰ ਸ਼੍ਰੀ ਸੰਦੀਪ ਹੰਸ ( IAS)  ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਨੁੱਕੜ ਨਾਟਕਾਂ, ਗਿੱਧੇ-ਭੰਗੜੇ ਅਤੇ ਬੋਲੀਆਂ ਰਾਹੀਂ ਆਪਣੇ ਆਲੇ-ਦੁਆਲੇ ਅਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਅਧਾਰ ਕਾਰਡ ਨੂੰ ਆਪਣੇ ਵੋਟਰ ਕਾਰਡ ਨਾਲ ਲਿੰਕ ਕਰਨ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ ।

Advertisements

ਪ੍ਰਿੰਸੀਪਲ ਲਲਿਤਾ ਰਾਣੀ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿੱਧੇ ਭੰਗੜੇ ਅਤੇ ਬੋਲੀਆਂ ਰਾਹੀਂ ਸਮਾਜ ਦੇ ਲੋਕਾਂ ਨੂੰ  ਸਕੂਲ ਵਿਦਿਆਰਥਣਾਂ ਰਾਹੀਂ ਬਹੁਤ ਹੀ ਕਾਰਗਰ ਢੰਗ ਨਾਲ ਪ੍ਰਭਾਵਿਤ ਕੀਤਾ ਜਾ ਰਿਹਾ ਹੈ । ਇਸ ਨਾਲ ਲੋਕਾਂ ਵਿੱਚ ਆਪਣੇ ਅਧਾਰ ਕਾਰਡ ਨੂੰ ਵੋਟਰ ਕਾਰਡ  ਨਾਲ ਜੋੜਨ ਲਈ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਅਧਾਰ ਕਾਰਡ ਨੂੰ ਲਿੰਕ ਕਰਨ ਹਿੱਤ ਸਕੂਲ ਦੇ ਸਵੀਪ ਇੰਚਾਰਜ ਸੰਜੀਵ ਅਰੋੜਾ , ਪਲਵਿੰਦਰ ਕੌਰ ਅਤੇ  ਸਕੂਲ ਦੇ ਇਲੈਕਟੋਰਲ ਲਿਟਰੇਸੀ ਕਲੱਬ ਦੇ ਅੰਬੈਸਡਰਜ਼ ਅਤੇ ਮੈਂਬਰਜ਼ ਤੋਂ ਇਲਾਵਾ ਸਕੂਲ ਸਟਾਫ਼ ਤੇ ਖ਼ਾਸਕਰ ਕੰਪਿਊਟਰ ਵਿਭਾਗ ਦੁਆਰਾ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ ।

ਗਿੱਧੇ ਦੇ ਗਾਈਡ ਅਧਿਆਪਕ ਮੈਡਮ ਕਮਲਜੀਤ ਕੌਰ, ਮਨਦੀਪ ਕੌਰ ਅਤੇ  ਅਲਕਾ ਗੁਪਤਾ ਜੀ ਦੁਆਰਾ ਇਸ ਕੰਮ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰੀ ਗੋਰਬ, ਅਮਰਜੀਤ, ਰੂਬਲ, ਸ਼ੈਲੀ, ਪੰਕਜ , ਪਵਨ ਜੀ ਵੱਲੋਂ ਕੀਤੇ ਗਏ ਕੰਮ ਦੀ ਪ੍ਰਿੰਸੀਪਲ ਵੱਲੋਂ ਵਿਸ਼ੇਸ਼ ਸਰਾਹਨਾ ਕੀਤੀ ਗਈ। ਪ੍ਰਿੰਸੀਪਲ ਮੈਡਮ ਨੇ  ਦੱਸਿਆ ਕਿ ਬੱਚਿਆਂ ਦੇ ਮਾਪੇ ਅਤੇ ਰਿਸ਼ਤੇਦਾਰਾਂ ਦੇ ਅਧਾਰ ਕਾਰਡ ਸਕੂਲ ਦੇ ਬੱਚਿਆਂ ਦੁਆਰਾ  ਟ੍ਰੇਨਿੰਗ ਉਪਰੰਤ ਖ਼ੁਦ ਹੀ ਲਿੰਕ ਕੀਤੇ ਜਾ ਰਹੇ ਹਨ । ਆਮ ਜਨਤਾ ਇਸ ਕੰਮ ਲਈ ਸਬੰਧਤ ਖੇਤਰ ਦੇ ਬੀ ਐਲ ਓ  ਦੀ ਮਦਦ ਵੀ ਲੈ ਸਕਦੀ ਹੈ ਜਾਂ ਵੋਟਰ  ਹੈਲਪਲਾਇਨ ਐਪ ਰਾਹੀਂ ਖੁਦ ਵੀ ਲਿੰਕ ਕਰ ਸਕਦੀ ਹੈ।

LEAVE A REPLY

Please enter your comment!
Please enter your name here