ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ’ਤੇ ਸੁਪਰ ਸੀਡਰ ਦੇਣ ਲਈ ਪੰਚਾਇਤ ਭਵਨ ਵਿਖੇ ਕੱਢੇ ਗਏ ਲੱਕੀ ਡਰਾਅ

ਗੁਰਦਾਸਪੁਰ (ਦ ਸਟੈਲਰ ਨਿਊਜ਼): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋ ਕਿਸਾਨਾਂ ਨੂੰ ਖੇਤੀ ਸੰਦ ਸਬਸਿਡੀ ’ਤੇ ਦੇਣ ਲਈ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਲੱਕੀ ਡਰਾਅ ਕੱਢੇ ਗਏ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਮੁੱਖ ਖੇਤੀਬਾੜੀ ਅਫ਼ਸਰ ਡਾ. ਕੰਵਲਪ੍ਰੀਤ ਸਿੰਘ, ਡੀ.ਡੀ.ਪੀ.ਓ. ਸੰਦੀਪ ਮਲਹੋਤਰਾ, ਖੇਤੀਬਾੜੀ ਅਫ਼ਸਰ ਰਣਬੀਰ ਸਿੰਘ ਠਾਕੁਰ, ਇੰਜੀ: ਦੀਪਕ ਭਾਰਦਵਾਜ ਖੇਤੀਬਾੜੀ ਇੰਜੀਨੀਅਰ, ਡਾ. ਪ੍ਰਭਜੋਤ ਸਿੰਘ ਡੀ.ਪੀ.ਓ, ਏ.ਡੀ.ਓ. ਮਨਜੀਤ ਸਿੰਘ, ਕੇ.ਵੀ.ਕੇ ਗੁਰਦਾਸਪੁਰ ਤੋਂ ਇੰਜੀ: ਅਰਵਿੰਦਰ ਸਿੰਘ, ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਚੀਮਾ ਬਰਿਆਰ, ਗੁਰਦਿਆਲ ਸਿੰਘ ਸੱਲੋਪੁਰ ਸਮੇਤ ਹੋਰ ਕਿਸਾਨਾਂ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਖੇਤੀ ਸੰਦ ਸੁਪਰ ਸੀਡਰ ਲਈ ਕਿਸਾਨਾਂ ਦੇ ਨਾਵਾਂ ਦੇ 206 ਲੱਕੀ ਡਰਾਅ ਕੱਢੇ ਗਏ। ਡਰਾਅ ਕੱਢਣ ਦੀ ਸਾਰੀ ਪ੍ਰੀਕਿ੍ਰਆ ਪੂਰੀ ਤਰਾਂ ਪਾਰਦਰਸ਼ੀ ਸੀ ਅਤੇ ਕਿਸਾਨਾਂ ਵੱਲੋਂ ਖੁਦ ਲੱਕੀ ਡਰਾਅ ਦੀਆਂ ਪਰਚੀਆਂ ਕੱਢੀਆਂ ਗਈਆਂ। ਇਸਦੇ ਨਾਲ ਹੀ ਡਰਾਅ ਕੱਢਣ ਦੀ ਸਮੁੱਚੀ ਪ੍ਰੀਕਿ੍ਰਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ।

Advertisements

ਲੱਕੀ ਡਰਾਅ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਸਬਸਿਡੀ ਉੱਪਰ ਸੁਪਰ ਸੀਡਰ ਲੈਣ ਲਈ ਖੇਤੀਬਾੜੀ ਵਿਭਾਗ ਕੋਲ 2300 ਤੋਂ ਵੱਧ ਅਰਜ਼ੀਆਂ ਆਈਆਂ ਸਨ, ਜਿਸ ਤਹਿਤ ਇਨਾਂ ਅਰਜ਼ੀਆਂ ਲਈ ਪਹਿਲਾਂ 30 ਅਗਸਤ ਨੂੰ 121 ਜਨਰਲ ਕੈਟਾਗਰੀ ਅਤੇ 7 ਐੱਸ.ਸੀ. ਕੈਟਾਗਰੀ ਲਈ ਅਤੇ ਫਿਰ 13 ਸਤੰਬਰ ਨੂੰ 91 ਡਰਾਅ ਕੱਢੇ ਗਏ ਸਨ। ਉਨ੍ਹਾਂ ਦੱਸਿਆ ਕਿ ਅੱਜ ਹੋਰ 206 ਸੁਪਰ ਸੀਡਰਾਂ ਦੇ ਡਰਾਅ ਕੱਢੇ ਗਏ ਹਨ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਸਾਲ ਹੁਣ ਤੱਕ ਕੁਲ 425 ਸੁਪਰ ਸੀਡਰ ਦੇਣ ਲਈ ਕਿਸਾਨਾਂ ਦੀ ਲੱਕੀ ਡਰਾਅ ਰਾਹੀਂ ਚੋਣ ਕੀਤੀ ਜਾ ਚੁੱਕੀ ਹੈ।  

ਲੱਕੀ ਡਰਾਅ ਰਾਹੀਂ ਸੁਪਰ ਸੀਡਰ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਸ਼ੀਨਰੀ ਦੀ ਬਦੌਲਤ ਪਰਾਲੀ ਨੂੰ ਅੱਗ ਲਗਾਉਣ ਦੀ ਘਟਨਾਵਾਂ ੳੁੱਪਰ ਰੋਕ ਲੱਗੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਸਲਾਹਾਂ ਮੁਤਾਬਕ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਅਗਲੀਆਂ ਫਸਲਾਂ ਦੀ ਕਾਸ਼ਤ ਕਰਨ।

LEAVE A REPLY

Please enter your comment!
Please enter your name here