ਤਰੁਣ ਅਰੋੜਾ ਨੇ ਕੋਟ ਫਤੂਹੀ ਤੋਂ ਜੇਜੋ ਦੁਆਬਾ ਦੀ ਸੜਕ ਨੂੰ ਜਲਦੀ ਬਣਾਉਣ ਦੀ ਸੋਮ ਪ੍ਰਕਾਸ਼ ਤੋਂ ਕੀਤੀ ਮੰਗ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਭਾਰਤ ਸਰਕਾਰ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ ਦੇ ਨਾਲ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪੰਜਾਬ ਦੇ ਮੈਂਬਰ ਤਰੁਣ ਅਰੋੜਾ ਗੜ੍ਹਸ਼ੰਕਰ ਨੇ ਮੁਲਾਕਾਤ ਕੀਤੀ ਜਿੱਥੇ ਵੱਖ ਵੱਖ ਮੁੱਦਿਆਂ ਤੇ ਮੰਤਰੀ ਸੋਮ ਪ੍ਰਕਾਸ਼ ਨਾਲ ਚਰਚਾ ਕੀਤੀ। ਉਥੇ ਹੀ ਇਲਾਕੇ ਦਾ ਸਭ ਤੋਂ ਅਹਿਮ ਮੁਦਾ ਵਿਧਾਨ ਸਭਾ ਹਲਕਾ ਚੱਬੇਵਾਲ ਅਤੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਵਿੱਚੋਂ ਲੱਗਣ ਵਾਲੀ ਸੜਕ ਜੋ ਕਿ ਕੋਟ ਫਤੂਹੀ ਤੋਂ ਮਾਹਿਲਪੁਰ ਮਾਹਿਲਪੁਰ ਤੋਂ ਜੇਜੋ ਦੁਆਬਾ ਜਿਸ ਦੀ ਹਾਲਤ ਬਹੁਤ ਖ਼ਰਾਬ ਹੈ। ਉਸਦੇ ਬਣਾਉਣ ਬਾਰੇ ਮੰਤਰੀ ਸੋਮ ਪ੍ਰਕਾਸ਼ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਨਾਂ ਨੂੰ ਇਸ ਸੜਕ ਬਾਰੇ ਜਾਣੂ ਕਰਵਾਇਆ ਗਿਆ ਸੀ।

Advertisements

ਸੜਕ ਉੱਤੇ ਬਹੁਤ ਸਾਰੀਆਂ ਦੁਰਘਟਨਾਵਾਂ ਹਨ ਜਿਸ ਵਿਚ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਹਨ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਹੈ । ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸੜਕ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਕਰਵਾ ਕੇ ਬਣਾ ਕੇ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੂਰ ਕਰਨ। ਇਸ ਮੌਕੇ ਮੰਡਲ ਪ੍ਰਧਾਨ ਅਸ਼ੋਕ ਯੁਵਾ ਮੋਰਚਾ ਦੇ ਪ੍ਰਧਾਨ ਸਤਵੀਰ ਸੱਤਾ, ਮੰਡਲ ਦੇ ਮੀਤ ਪ੍ਰਧਾਨ ਪੰਡਿਤ ਤੇਜਪਾਲ ਅਤੇ ਆਦਿ ਹਾਜਰ ਸਨ।

LEAVE A REPLY

Please enter your comment!
Please enter your name here