ਖੇਡਾਂ ਮਨੁੱਖ ਨੂੰ ਮਜ਼ਬੂਤ ਬਣਾਉਂਦੀਆਂ ਹਨ: ਡੀ.ਈ.ਓ. ਭਾਟੀਆ

ਨੌਸ਼ਹਿਰਾ ਮੱਝਾ ਸਿੰਘ (ਦ ਸਟੈਲਰ ਨਿਊਜ਼), ਲਵਪ੍ਰੀਤ ਖੁਸ਼ੀਪੁਰ।: ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਧਾਰੀਵਾਲ 1 ਨੀਰਜ ਕੁਮਾਰ ਖੁੰਡਾ ਸਟੇਟ ਐਵਾਰਡੀ ਦੀ ਅਗਵਾਈ ਵਿੱਚ ਘੁੰਮਣ ਕਲਾਂ ਵਿਖੇ 2 ਦਿਨਾਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ ,ਜਿਸ ਦੇ ਦੂਸਰੇ ਦਿਨ ਇਨਾਮ ਵੰਡ ਸਮਾਰੋਹ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਨੇ ਮੁੱਖ ਮਹਿਮਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਵੱਲੋਂ ਵਿਸ਼ੇਸ਼ ਮਹਿਮਾਨ ਤੇ ਤੌਰ ਤੇ ਸ਼ਿਰਕਤ ਕੀਤੀ।

Advertisements

ਇਸ ਦੌਰਾਨ ਡੀ.ਈ.ਓ. ਭਾਟੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਮਨੁੱਖ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਹਰ ਮਨੁੱਖ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੰਗਲਾ ਤੇ ਤੰਦਰੁਸਤ ਪੰਜਾਬ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਸ ਦੌਰਾਨ ਡਿਪਟੀ ਡੀ.ਈ.ਓ. ਬਲਬੀਰ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਬੀ.ਪੀ.ਈ.ਓ. ਨੀਰਜ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।

ਇਸ ਮੌਕੇ ਹਰਤਾਜ ਸਿੰਘ ਘੁੰਮਣ ਕਲਾਂ, ਜ਼ਿਲ੍ਹਾ ਮੀਡੀਆ ਇੰਚਾਰਜ ਗਗਨਦੀਪ ਸਿੰਘ , ਬਲਾਕ ਸਪੋਰਟਸ ਅਫ਼ਸਰ ਵਰਿੰਦਰ ਕੌਰ, ਸੈਂਟਰ ਮੁੱਖ ਅਧਿਆਪਕ ਏਕਓਂਕਾਰ ਸਿੰਘ, ਵਿਕਾਸ ਮਹਾਜਨ, ਲਾਡਵਿੰਦਰ ਕੌਰ ਸਟੇਟ ਐਵਾਰਡੀ , ਮਨਜਿੰਦਰਜੀਤ ਕੌਰ , ਸੁਖਵਿੰਦਰ ਸਿੰਘ ਰੰਧਾਵਾ, ਗੁਰਦੀਪ ਸਿੰਘ ਖੁੰਡਾ ਬਲਾਕ ਸਪੋਰਟਸ ਕਮੇਟੀ ਸਤਵਿੰਦਰ ਸਿੰਘ, ਵਿਵੇਕ ਭਾਰਦਵਾਜ , ਸੁਖਜਿੰਦਰ ਸਿੰਘ , ਬਲਜੀਤ ਕੌਰ, ਕਿਰਨ ਡੋਗਰਾ, ਮੁੱਖ ਅਧਿਆਪਕ ਰਣਜੀਤ ਸਿੰਘ ਛੀਨਾ , ਸਤਨਾਮ ਸਿੰਘ , ਜਗਜੀਤ ਸਿੰਘ, ਨਵਰੂਪ ਸਿੰਘ ਢੀਂਡਸਾ, ਕੰਵਲ ਮਨਬੀਰ ਸਿੰਘ,ਪ੍ਰਿੰਸੀਪਲ ਸਿੰਘ ਘੁੰਮਣ ਕਲਾਂ , ਸੁਖਰਾਜ ਬਲਾਕ ਮੀਡੀਆ ਕੋਆਰਡੀਨੇਟਰ ਸਰਬਜੀਤ ਸਿੰਘ, ਪੂਨਮ ਸ਼ਰਮਾ,ਜਗਦੀਸ਼ ਰਾਜ ਬੈਂਸ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here