ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਸਾਂਝੀ ਮੀਟਿੰਗ ਕਰਕੇ 27 ਸਿਤੰਬਰ ਨੂੰ ਖਰੜ ਵਿੱਚ ਰੋਸ ਪ੍ਰਦਰਸ਼ਨ ਲਈ ਕੀਤੀ ਗਈ ਤਿਆਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼):  ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਜਲੰਧਰ ਜੋਨ ਵੱਲੋਂ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਦੱਸਿਆ ਕਿ ਪਾਵਰਕਾਮ  ਵੱਲੋਂ ਨਿੱਜੀਕਰਨ ਦੀ ਨੀਤੀਆਂ ਤਹਿਤ ਠੇਕੇ ਤੇ ਭਰਤੀ ਕੀਤੇ ਆਊਟ ਸੋਰਸਿੰਗ ਸੀ ਐਚ ਬੀ ਤੇ ਡਬਲਿਊ ਭਰਤੀ ਕੀਤੇ ਠੇਕਾ ਮੁਲਾਜ਼ਮਾਂ ਨਾਲ ਬਿਜਲੀ ਦਾ ਕੰਮ ਕਰਦਿਆਂ ਸਮੇਂ ਘਾਤਕ ਤੇ ਗੈਰ ਘਾਤਕ ਹਾਦਸੇ ਵਾਪਰੇ ਹਨ। ਜਿਨ੍ਹਾਂ ਦੇ ਪਰਿਵਾਰਾਂ ਨੂੰ ਨਾ ਮੁਆਵਜ਼ਾ ਤੇ ਨਾ ਹੀ ਨੌਕਰੀ ਅਤੇ ਨਾ ਹੀ ਆਰਥਿਕ  ਮੱਦਦ ਕੀਤੀ ਜਾ ਰਹੀ ਹੈ ਜਿਸਦੇ ਕਾਰਨ ਠੇਕਾ ਕਾਮਿਆਂ ਵਿਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੁਸ਼ਿਆਰਪੁਰ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ , ਮੀਤ ਪ੍ਰਧਾਨ ਸ਼ਿਵ ਕੁਮਾਰ, ਦਸੂਹਾ ਡਿਵੀਜ਼ਨ ਪ੍ਰਧਾਨ ਜਤਿੰਦਰ, ਮਾਹਿਲਪੁਰ ਡਿਵੀਜਨ ਤੋਂ ਜੋਗੀ ਨੇ ਦੱਸਿਆ ਕਿ ਬਿਜਲੀ ਦਾ ਕੰਮ ਕਰਦਿਆਂ ਦੌਰਾਨ ਲਗਾਤਾਰ ਘਾਤਕ ਤੇ ਗੈਰ ਘਾਤਕ ਹਾਦਸੇ ਵਾਪਰੇ ਹਨ। ਜਿਨ੍ਹਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਵੀ ਕੀਤੇ ਜਾ ਰਹੇ ਹਨ  ਸੰਘਰਸ਼ ਦੌਰਾਨ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਤੇ ਪਾਵਰਕੌਮ ਦੇ ਚੇਅਰਮੈਨ ਸਮੇਤ ਉੱਚ ਅਧਿਕਾਰੀਆਂ ਨਾਲ ਵੀ ਬੈਠਕਾਂ ਹੋਈਆਂ। 

Advertisements

ਜਿਨ੍ਹਾਂ ਵਿਚ ਕਾਮਿਆਂ ਨੂੰ ਮੁਆਵਜ਼ਾ ਦੇਣ  ਬਾਰੇ ਲਿਖਤੀ ਫੈਸਲੇ ਵੀ ਹੋਏ ਪਰ ਪਾਵਰਕੌਮ ਮੈਨੇਜਮੈਂਟ ਉਨ੍ਹਾਂ ਫ਼ੈਸਲਿਆਂ ਤੋਂ ਲਗਾਤਾਰ ਭੱਜ ਰਹੀ ਹੈ ਆਏ ਦਿਨ  ਕੋਈ ਨਾ ਕੋਈ ਯਸ਼ਬੀਰ ਦੇ ਡਬਲਿਊ ਠੇਕਾ ਕਾਮੇ ਮੌਤ ਦੇ ਮੂੰਹ ਚ ਪੈ ਰਿਹੈ ਜਾਂ ਅਪੰਗ ਹੋ ਰਹੇ ਹਨ  ਇਨ੍ਹਾਂ ਨੂੰ ਕੋਈ ਮੁਆਵਜਾ ਨੌਕਰੀ ਤੇ ਵਧੀਆ ਇਲਾਜ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ।  ਜਿਸ ਦੇ ਕਾਰਨ ਠੇਕਾ ਮੁਲਾਜ਼ਮਾਂ ਨੇ ਦੁਬਾਰਾ ਸਰਕਾਰ ਤੇ ਬਿਜਲੀ ਮੰਤਰੀ  ਚੇਅਰਮੈਨ ਸਮੇਤ  ਸਮੂਹ ਅਧਿਕਾਰੀਆਂ ਨੂੰ ਮੁਆਵਜ਼ੇ/ਨੋਕਰੀ ਤੇ ਵਧੀਆ ਇਲਾਜ ਦਾ ਪ੍ਰਬੰਧ ਕਰਨ  ਇਹ ਮੰਗ ਪੱਤਰ ਅਧਿਕਾਰੀਆਂ ਨੂੰ ਭੇਜੇ ਗਏ  ਤੇ ਫ਼ੈਸਲਾ ਕੀਤਾ ਜਿਸ ਨੂੰ ਹੁਣ ਤੱਕ ਹੋਏ ਘਾਤਕ ਤੇ ਗੈਰ ਘਾਤਕ ਹਾਦਸਿਆਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਐਚ ਟੀ ਲਾਈਨਾਂ ਦਾ ਕੰਮ ਜਾਮ ਕੀਤਾ ਜਾਵੇਗਾ ਅਤੇ ਸਿਰਫ਼ ਐਲਟੀ ਲਾਈਨ ਦਾ ਹੀ ਕੰਮ ਵਰਕਰਾਂ ਵੱਲੋਂ ਕੀਤਾ ਜਾਵੇਗਾ।  ਐਚ ਟੀ ਲਾਈਨ ਦੇ ਕੰਮ ਲਈ ਲਾਈਨਮੈਨ ਸਰਕਾਰ ਵੱਲੋਂ ਇਤਰਾਜ਼ ਕੀਤੇ ਹੋਏ ਹਨ  ਜਿਨ੍ਹਾਂ ਨਾਲ ਸਿਰਫ਼ ਥੱਲੇ ਹੈਲਪ ਹੀ ਕੀਤੀ ਜਾਵੇਗੀ ਪਰ ਐੱਚ ਟੀ ਦਾ ਕੰਮ ਨਹੀਂ ਕੀਤਾ ਜਾਵੇਗਾ  । ਜਥੇਬੰਦੀ ਵੱਲੋਂ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈਕੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਖ਼ਿਲਾਫ਼  27 ਸਤੰਬਰ ਖਰੜ ਵਿਖੇ ਨੂੰ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ  ।

LEAVE A REPLY

Please enter your comment!
Please enter your name here