ਸਰਬਜੀਤ ਸਿੱਧੂ ਬਣੇ ਤਹਿਸੀਲ ਪ੍ਰਧਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਬੀਤੇ ਦਿਨੀ ਪੰਜਾਬ ਸਟੇਟ ਜਿਲ੍ਹਾ (ਡੀ.ਸੀ. ਦਫਤਰ) ਇੰਮਪਲਾਈ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਵਿਕਰਮ ਆਦੀਆ ਦੀ ਪ੍ਰਧਾਨਗੀ  ਹੇਠ ਐਸ.ਡੀ.ਐਮ ਦਫਤਰ ਹੁਸ਼ਿਆਰਪੁਰ ਵਿਖੇ ਹੋਈ। ਸਟਾਫ ਵਲੋੱ ਜਿਲ੍ਹਾ ਪ੍ਰਧਾਨ ਵਿਕਰਮ ਆਦੀਆ ਦੇ ਆਉਣ ਤੇ ਜੀ ਆਇਆ ਨੂੰ ਕਹਿ ਕੇ ਸਵਾਗਤ ਕਰਨ ਉਪਰੰਤ ਮੀਟਿੰਗ ਦਾ ਕਨਵੀਨਰ ਨਿਯੁਕਤ ਕੀਤਾ ਗਿਆ।

Advertisements

ਮੀਟਿੰਗ ਵਿੱਚ 2 ਸਾਲ ਲਈ ਸਰਬਸੰਮਤੀ ਨਾਲ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਜੀਤ ਸਿੱਧੂ ਸਟੈਨੋ (ਐਸ.ਡੀ.ਐਮ) ਦਫਤਰ ਨੂੰ ਤਹਿਸੀਲ ਪ੍ਰਧਾਨ, ਕਲਰਕ ਹੇਮਕਰਨ ਸਿੰਘ ਨੂੰ ਜਨਰਲ ਸਕੱਤਰ, ਕਲਰਕ ਚੇਤਨ ਕਪਾਟੀਆ ਨੂੰ ਕੈਸੀਅਰ ਬਣਾਇਆ ਗਿਆ। ਸਰਬਜੀਤ ਸਿੱਧੂ ਨੂੰ ਜਿਲ੍ਹਾ ਕਾਰਜਕਾਰੀ ਕਮੇਟੀ ਵਿੱਚ ਬਤੌਰ ਮੈਬਰ ਵੀ ਸ਼ਾਮਿਲ ਕੀਤਾ ਗਿਆ। ਇਸ ਮੀਟਿੰਗ ਵਿੱਚ ਸੁਪਰਡੰਟ ਗੁਰਜਿੰਦਰ ਕੌਰ, ਜੋਗਿਦਰ ਪਾਲ ਜੂਨੀਅਰ ਸਹਾਇਕ  ਅਤੇ ਹੋਰ ਸਟਾਫ ਵੀ ਹਾਜਰ ਸੀ। ਸਰਬਜੀਤ ਸਿੱਧੂ ਨੇ ਪ੍ਰਧਾਨ ਬਣਨ ਉਪਰੰਤ ਸਟਾਫ ਦਾ ਧੰਨਵਾਦ ਕੀਤਾ ਦੇ ਕਿਹਾ ਮਿਲੀ ਜਿਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ, ਸਟਾਫ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ।     

LEAVE A REPLY

Please enter your comment!
Please enter your name here