ਪੀ.ਟੀ.ਯੂ. ਦੇ ਹੁਸ਼ਿਆਰਪੁਰ ਕੈਂਪਸ ਵਿਚ ਨਵੇਂ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਭਾਸ਼ਣ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹੁਸ਼ਿਆਰਪੁਰ ਕੈਂਪਸ ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ਤਹਿਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ਼੍ਰੀ ਪ੍ਰੀਤ ਕੋਹਲੀ  ਪੰਜਾਬ ਸਰਕਾਰ ਦੁਆਰਾ ਸੰਸਥਾ ਵਿਚ ਇਕ ਪ੍ਰੇਰਣਦਾਇਕ ਭਾਸ਼ਣ ਦਾ ਆਯੋਜਨ ਕੀਤਾ ਗਿਆ।

Advertisements

ਉਨ੍ਹਾਂ ਵਿਦਿਆਰਥੀਆਂ ਨੂੰ ਯੁਵਾ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਐਨ.ਐਸ.ਐਸ., ਰੈਡ ਰਿਬਨ ਕਲੱਬ ਦੁਆਰਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਵਿਚ ਗਗਨਜੋਤ ਸਿੰਘ ਡਿਪਟੀ ਰਜਿਸਟਰਾਰ, ਡਾ. ਸੁਨੀਲ ਕੁਮਾਰ ਮਾਹਲਾ, ਡਾ. ਸੇਨੂੰ ਬਾਲਾ ਗਰਗ, ਡਾ. ਕੁਲਵਿੰਦਰ ਸਿੰਘ ਪਰਮਾਰ (ਇੰਚਾਰਜ ਐਨ.ਐਸ.ਐਸ., ਰੈਡ ਰਿਬਨ ਕਲੱਬ), ਡਾ. ਅਮਿਤ ਹਾਂਡਾ ਅਤੇ ਡਾ. ਬ੍ਰੀਜੇਸ਼ ਬਕਾਰਿਆ ਵੀ ਸ਼ਾਮਲ ਹੋਏ।

LEAVE A REPLY

Please enter your comment!
Please enter your name here