ਕੇਂਦਰੀ ਸੰਚਾਰ ਬਿਊਰੋ ਵਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਸਬੰਧੀ ਮੁਕਾਬਲੇ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਕੇਂਦਰੀ ਸੰਚਾਰ ਬਿਊਰੋ ਦੁਆਰਾ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਵਿਸ਼ੇ ’ਤੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਡਰਾਇੰਗ ਅਤੇ ਕੁਇਜ਼ ਮੁਕਾਬਲੇ ਕਰਵਾਉਣ ਸਮੇਤ ਆਜ਼ਾਦੀ ਸੰਗਰਾਮ ਦੇ ਗੁੰਮਨਾਮ ਨਾਇਕਾਂ ਬਾਰੇ ਜਾਣਕਾਰੀ ਲਈ ਮੁਬਾਇਲ ਐਪਲੀਕੇਸ਼ਨ ਅਤੇ ਸਵਰਾਜ ਸੀਰੀਅਲ ਨਾਲ ਸਬੰਧਤ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਇਹ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਕਰਵਾਇਆ ਗਿਆ। ਖੇਤਰੀ ਪ੍ਰਚਾਰ ਅਫ਼ਸਰ ਰਾਜੇਸ਼ ਬਾਲੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ‘ਆਜ਼ਾਦੀ ਕਵੈਸਟ’ ਨਾਮਕ ਮੋਬਾਇਲ ਗੇਮਿੰਗ ਐਪਲੀਕੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਐਪਲੀਕੇਸ਼ਨ ਦੁਆਰਾ ਬੱਚੇ ਖੇਡਾਂ ਦੇ ਨਾਲ-ਨਾਲ ਆਜ਼ਾਦੀ ਸੰਗਰਾਮ ਵਿਚ ਆਪਣਾ ਸਭ ਕੁਝ ਵਾਰਨ ਵਾਲੇ ਗੁੰਮਨਾਮ ਨਾਇਕਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਤਰ੍ਹਾਂ ਦੂਰਦਰਸ਼ਨ ’ਤੇ ਹਰ ਐਤਵਾਰ ਰਾਤ ਨੂੰ ਪ੍ਰਸਾਰਿਤ ਹੋਣ ਵਾਲੇ ਸੀਰੀਅਲ ‘ਸਵਰਾਜ’ ਦਾ ਵੀ ਟ੍ਰੇਲਰ ਦਿਖਾਇਆ ਗਿਆ। ਇਸ ਸੀਰੀਅਲ ਦੁਆਰਾ ਵੀ ਗੁੰਮਨਾਮ ਨਾਇਕਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਬੀਤੇ ਦਿਨ ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੁਆਰਾ ਕੱਚਰੇ ਤੋਂ ਖਿਡੋਣੇ ਬਣਾਉਣ ਬਾਰੇ ਵੀ ਸ਼ੁਰੂ ਕੀਤੀ ਗਈ ਪ੍ਰਤੀਯੋਗਤਾ ‘ਸਵੱਛ ਟਾਏਕਾਥਨ’ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਇਸ ਵਿਚ ਭਾਗ ਲੈਣ ਲਈ ਵੀ ਉਤਸ਼ਾਹਿਤ ਕੀਤਾ ਗਿਆ। ਇਹ ਪ੍ਰਤੀਯੋਗਤਾ ਸਵੱਛ ਭਾਰਤ ਮਿਸ਼ਨ ਸ਼ਹਿਰੀ 2.0 ਤਹਿਤ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਦੋਨਾਂ -ਆਜ਼ਾਦੀ ਕਵੈਸਟ ਅਤੇ ਸਵੱਛ ਟਾਏਕਾਥਨ ਦੇ Çਲੰਕ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਗੁਰਸ਼ਰਨ ਸਿੰਘ ਦੁਆਰਾ ਹੁਸ਼ਿਆਰਪੁਰ ਤੇ ਜਲੰਧਰ ਦੇ ਅਧਿਆਪਕਾਂ ਦੇ ਗਰੁੱਪ ਵਿਚ ਸ਼ੇਅਰ ਕਰ ਦਿੱਤੇ ਗਏ ਹਨ, ਤਾਂ ਜੋ ਇਨ੍ਹਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਵਿਚ ਆਸਾਨੀ ਹੋ ਸਕੇ। ਸਕੂਲ ਦੀ ਪ੍ਰਿੰਸੀਪਲ ਸ਼ੀਮਤੀ ਲਲਿਤਾ ਅਤੇ ਇਤਿਹਾਸ ਦੀ ਅਧਿਆਪਕਾ ਸ਼੍ਰੀਮਤੀ ਪੁਨੀਤ ਨੇ ਆਜ਼ਾਦੀ ਸਬੰਧੀ ਸੰਬੋਧਨ ਕੀਤਾ। ਅੰਤਰ ਸਕੂਲ ਡਰਾਇੰਗ ਅਤੇ ਕੁਇੰਜ਼ ਮੁਕਾਬਲਿਆਂ ਦੇ ਜੇਤੂਆਂ ਜਿਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੀ ਮਨਦੀਪ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ ਦੀ ਸੁਮਨ ਲੱਤਾ ਨੇ ਦੂਜਾ ਅਤੇ ਸਰਕਾਰੀ ਸਕੂਲ ਸ਼ੇਰਗੜ੍ਹ ਦੀ ਨਿਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। ਸਾਂਤਵਨਾ ਪੁਰਸਕਾਰ ਰੇਲਵੇ ਮੰਡੀ ਸਕੂਲ ਦੀ ਵਿਦਿਆਰਥਣ ਸੋਨੀਆ ਨੂੰ ਮਿਲਿਆ। ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਵੀ ਬਿਊਰੋ ਦੁਆਰਾ ਇਨਾਮ ਵੰਡੇ ਗਏ। ਬਿਊਰੋ ਦੇ ਕਲਾਕਾਰਾਂ ਦੁਆਰਾ ਸ਼ਹੀਦ ਭਗਤ ਸਿੰਘ ’ਤੇ ਪੇਸ਼ ਕੀਤੇ ਗਏ ਨੁੱਕੜ ਨਾਟਕ ਨੂੰ ਵਿਦਿਆਰਥੀਆਂ ਵਲੋਂ ਬਹੁਤ ਸਰਾਹਿਆ ਗਿਆ।

Advertisements

LEAVE A REPLY

Please enter your comment!
Please enter your name here