ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ “ਵਿਸ਼ਵ ਦਿਲ ਦਿਵਸ”

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਦਿਲ ਨੂੰ ਸਿਹਤਮੰਦ ਰੱਖਣ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਪ੍ਰੀਤ ਮੋਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ “ਵਰਲਡ ਹਾਰਟ ਡੇ”  (ਵਿਸ਼ਵ ਦਿਲ ਦਿਵਸ) ਦਾ ਆਯੋਜਨ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਵਾਈਸ ਪ੍ਰਿੰਸੀਪਲ ਡਾ.ਜਸਵੀਰਾ ਮਿਨਹਾਸ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਪ੍ਰੀਤ ਮੋਹਿੰਦਰ ਸਿੰਘ ਨੇ ਕਿਹਾ ਕਿ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਪ੍ਰਤੀ ਆਮ ਲੋਕਾਂ ਦੀ ਜਾਗਰੂਕਤਾ ਵਾਸਤੇ ਇਹ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਹੈ ਕਿ ਮਨੁੱਖ ਆਪਣੇ ਰਹਿਣ ਸਹਿਣ ਵਿੱਚ ਤਬਦੀਲੀ ਕਰਕੇ ਅਜਿਹਾ ਵਾਤਾਵਰਣ ਪੈਦਾ ਕਰਨ, ਜਿਸ ਨਾਲ ਮਨੁੱਖ ਦਿਲ ਦੇ ਰੋਗਾਂ ਤੋਂ ਆਪਣੇ ਆਪ ਨੂੰ ਬਚਾ ਸਕੇ। ਉਨ੍ਹਾਂ ਕਿਹਾ ਕਿ ਦੇਸ਼  ਭਰ ਵਿੱਚ ਲਗਭਗ 10 ਕਰੋੜ ਤੋਂ ਜਿਆਦਾ ਲੋਕ ਇਸ ਸਮੇਂ ਦਿਲ ਦੀਆਂ ਬਿਮਾਰੀਆਂ ਤੋਂ ਗ੍ਰਸਤ ਹਨ। ਦਿਲ ਦੀਆਂ ਬੀਮਾਰੀਆਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਮਨੁੱਖ ਆਪਣੀ ਖਾਣ-ਪੀਣ ਦੀਆਂ ਆਦਤਾਂ ਵਿੱਚ ਤਬਦੀਲੀ ਕਰੇ, ਸਰੀਰਕ ਕਿਰਿਆਸ਼ੀਲਤਾ ਨੂੰ ਵਧਾ ਕੇ ਅਤੇ ਸਰੀਰਕ ਕਸਰਤ ਅਤੇ ਦਿਮਾਗੀ ਤਣਾਅ ਨੂੰ ਘਟਾ ਕੇ ਦਿਲ ਦੀਆਂ ਬੀਮਾਰੀਆਂ ਤੋਂ  ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦਾ ਹੈ। ਦਿਲ ਦੇ ਰੋਗਾਂ ਤੋਂ ਬਚਣ ਲਈ ਚਰਬੀ ਜਾਂ ਚਿਕਨਾਈਯੁਕਤ ਭੋਜਨ ਦੇ ਵੱਧ ਸੇਵਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਦਿਲ ਅਜਿਹਾ ਪੰਪ ਹੈ ਜੋ ਖੂਨ ਦੀਆਂ ਨਾੜੀਆਂ ਵਿੱਚ ਆਕਸੀਜਨ ਨੂੰ ਪਹੁੰਚਾਉਂਦਾ ਹੈ। ਜੇਕਰ ਇਨ੍ਹਾਂ ਨਾੜੀਆਂ ਵਿੱਚ ਚਰਬੀ ਜਮ੍ਹਾਂ  ਹੋ ਜਾਵੇ ਤਾਂ ਨਾੜੀਆਂ ਵਿੱਚ ਰੁਕਾਵਟ ਆ ਜਾਂਦੀ ਹੈ ਜਿਸ ਨਾਲ ਦਿਲ ਦੇ ਦੌਰੇ ਦੇ ਖਤਰੇ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਭੋਜਨ ਵਿੱਚ ਨਮਕ ਅਤੇ ਮਿੱਠੇ ਪਦਾਰਥਾਂ ਦੀ ਸੀਮਤ ਮਾਤਰਾ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਸਰੀਰਕ ਕਿਰਿਆਸ਼ੀਲਤਾ ਨੂੰ ਵੀ ਬਣਾਏ ਰੱਖਣਾ ਚਾਹੀਦਾ ਹੈ, ਜਿਸ ਨਾਲ ਦਿਲ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸਕੇ।

Advertisements

ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਨੀਲ ਅਹੀਰ ਨੇ ਦੱਸਿਆ ਕਿ ਨਵੀਆਂ ਮਸ਼ੀਨਾਂ ਦੀ ਖੋਜ ਕਾਰਣ ਹੱਥੀ ਕੰਮ ਕਰਨ ਅਤੇ ਸਰੀਰਕ ਕਿਰਿਆਸ਼ੀਲਤਾ ਵਿੱਚ ਕਮੀ ਆ ਗਈ ਹੈ, ਜਿਸ ਦਾ ਸਿੱਟਾ ਇਹ ਹੈ ਕਿ ਵੱਡੀ ਉਮਰੇ ਹੋਣ ਵਾਲੀਆਂ ਦਿਲ ਦੀਆਂ ਬੀਮਾਰੀਆਂ ਦੀ ਬਜਾਏ ਯੂਵਾ ਅਵਸਥਾ ਵਿੱਚ ਹੀ ਮਨੁੱਖ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਬਲੱਡ ਪ੍ਰੈਸ਼ਰ, ਸ਼ੂਗਰ, ਤਣਾਓ, ਨੀਂਦ ਦਾ ਘੱਟ ਆਉਣਾ, ਅਕਸਰ ਥਕਾਵਟ ਦਾ ਮਹਿਸੂਸ ਹੋਣਾ, ਥੋੜਾ ਜਿਹਾ ਕੰਮ ਕਰਨ ਜਾ ਪੋੜੀਆਂ ਚੜਨ ਦੋਰਾਨ ਗਰਦਨ ਤੋਂ ਥੱਲੇ ਅਤੇ ਪੇਟ ਦੇ ਉਪੱਰੀ ਹਿੱਸੇ ਵਿੱਚ ਹੋਣ ਵਾਲਾ ਦਰਦ ਦਿਲ ਦੀਆਂ ਬੀਮਾਰੀਆਂ ਦਾ ਸੰਕੇਤ ਹੁੰਦਾ ਹੈ। ਦਿਲ ਦੀ ਸੰਭਾਲ ਲਈ ਜਰੂਰੀ ਹੈ ਕਿ ਸਮੇਂ-ਸਮੇਂ ਤੇ ਸਰੀਰਕ ਜਾਂਚ ਅਤੇ ਖੂਨ ਦਾ ਦਬਾਅ ਨਿਯਮਿਤ ਚੈਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਸਮੇਂ ਸਭ ਤੋਂ ਜਰੂਰੀ ਹੈ ਕਿ ਮਨੁੱਖ ਰੋਜ਼ਾਨਾ 30 ਤੋਂ 45 ਮਿੰਟ ਤੱਕ ਸੈਰ ਜਾ ਸਰੀਰਕ ਕਸਰਤ ਜਾ ਗਤੀਵਿਧੀ ਆਪਣੀ ਰੋਜ਼ਾਨਾ ਦੀ ਜਿੰਦਗੀ ਵਿਚ ਸ਼ਾਮਿਲ ਕਰੇ।                

ਡਾ.ਜਸਵੀਰਾ ਮਿਨਹਾਸ ਨੇ ਕਿਹਾ ਕਿ ਵਿਸ਼ਵ ਹਾਰਟ ਡੇ ਅਧੀਨ ਸਾਫ-ਸੁਥਰਾ ਅਤੇ ਧੂੰਆਰਹਿਤ ਵਾਤਾਵਰਣ, ਤੰਬਾਕੂ ਅਤੇ ਹਰ ਤਰ੍ਹਾਂ ਦੇ ਨਸ਼ੇ ਤੋਂ ਬਚਾਅ, ਅਤੇ ਰੋਜ਼ਾਨਾ ਜਿੰਦਗੀ ਤੇ ਕੰਮਾਂ ਨੂੰ ਹੱਥੀ ਕਰਨ ਆਦਿ ਬਦਲਾਅ ਰਾਂਹੀ ਸਹਿਜੇ ਹੀ ਦਿਲ ਨੂੰ ਤੰਦਰੂਸਤ ਰੱਖਿਆ ਜਾ ਸਕਦਾ ਹੈ। ਅੰਤ ਵਿੱਚ ਉਨ੍ਹਾਂ ਸਿਹਤ ਵਿਭਾਗ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਇਨ੍ਹਾਂ ਸਿਹਤਮੰਦ ਆਦਤਾਂ ਨੂੰ ਅਪਨਾਉਣ ਦਾ ਭਰੋਸਾ ਦਿੱਤਾ।ਡਿਪਟੀ ਮਾਸ ਮੀਡੀਆ ਅਫਸਰ ਸ੍ਰੀਮਤੀ ਤ੍ਰਿਪਤਾ ਦੇਵੀ ਵਲੋਂ ਸਿਹਤਮੰਦ ਆਦਤਾਂ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਜਾਗਰੂਕਤਾ ਸੈਮੀਨਾਰ ਦੌਰਾਨ ਉਕਤ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਜਿਲ੍ਹਾ ਮਾਸ ਮੀਡੀਆ ਅਫਸਰ ਸ੍ਰੀ ਪ੍ਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਸ੍ਰੀਮਤੀ ਰਮਨਦੀਪ ਕੌਰ, ਬੀਸੀ ਬੀਸੀਸੀ ਕਾਰਡੀਨੇਟਰ ਸ੍ਰੀ ਅਮਨਦੀਪ ਸਿੰਘ ਅਤੇ ਕਾਲਜ ਸਟਾਫ ਵਿੱਚੋਂ ਮੈਡਮ ਮੀਨਾਕਸ਼ੀ,  ਡਾ. ਪਰਮਜੀਤ ਕੌਰ ਅਤੇ ਮੈਡਮ ਸ਼ਸ਼ੀ ਮੌਜੂਦ ਸਨ।

LEAVE A REPLY

Please enter your comment!
Please enter your name here