ਨਿਗਰਾਨ ਇੰਜੀਨੀਅਰ ਦਫਤਰ ਅੱਗੇ ਜਲ ਸਪਲਾਈ ਵਰਕਰਾਂ ਵਲੋਂ ਪਰਿਵਾਰਾਂ ਸਮੇਤ 2 ਰੋਜਾ ਧਰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਫੈਸਲੇ ਤਹਿਤ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਸਰਕਲ ਦਫਤਰ ਦੇ ਨਿਗਰਾਨ ਇੰਜੀਨੀਅਰ ਦਫਤਰ ਅੱਗੇ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਬੱਧਣ ਦੀ ਅਗੁਵਾਈ ਹੇਠ ਧਰਨਾ ਲਗਾਇਆ ਗਿਆ। ਜਿਸ ’ਚ ਜਲ ਸਪਲਾਈ ਵਰਕਰ ਨੇ ਆਪਣੇ ਪਰਿਵਾਰਾਂ ਸਮੇਤ ਹਿੱਸਾ ਲਿਆ ਅਤੇ ਵਿਭਾਗੀ ਅਧਿਕਾਰੀਆਂ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੂਬਾ ਆਗੂਆਂ ਉਕਾਰ ਸਿੰਘ ਢਾਂਡਾ ਅਤੇ ਮਨਜੀਤ ਸਿੰਘ ਬਲਵਿੰਦਰ ਸਿੰਘ ਸੰਧੂ ਰਜਤ ਕੁਮਾਰ ਸੁਖਵਿੰਦਰ ਸਿੰਘ ਚੁੰਬਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਆਊਟਸੋਰਸ ’ਤੇ ਵਰਕਰ ਦੇ ਰੂਪ ’ਚ ਸਾਨੂੰ ਭਰਤੀ ਕੀਤਾ ਗਿਆ ਸੀ ਅਤੇ ਇਹ ਵਰਕਰ ਆਪਣਾ ਪੱਕਾ ਰੁਜਗਾਰ ਕਰਵਾਉਣ ਦੀ ਮੰਗ ਕੀਤੀ ਗਈ ਤਾਂ ਵਿਭਾਗੀ ਅਧਿਕਾਰੀਆਂ ਵਲੋਂ ਧੱਕੇ ਨਾਲ ਇੰਨਲਿਸਟਡ ਠੇਕੇਦਾਰ ਬਣਾ ਕੋ ਸਾਡੀ ਰੈਗੂਲਰ ਕਰਨ ਦੀ ‘ਮੰਗ’ ਦੇ ਉਲਟ ਫੈਸਲਾ ਲਿਆ ਗਿਆ ਹੈ ਪ੍ਰੰਤੂ ਇਕ-ਇਕ ਵਰਕਰ ਕੋਲੋ 5-7 ਵੱਖ ਵੱਖ ਪੋਸਟਾਂ ਦੇ ਪੱਕੇ ਕੰਮਾਂ ਨੂੰ ਕਰਵਾਇਆ ਜਾਂਦਾ ਹੈ, ਪਿਛਲੇ ਸਮੇਂ ਦੌਰਾਨ ਲੇਬਰ ਐਕਟ ਅਧੀਨ ਤਨਖਾਹ, ਰੈਸਟਾਂ ਅਤੇ ਵਾਧੂ ਕੰਮ ਕਰਵਾਉਣ ਪ੍ਰਤੀ ਭੱਤਿਆ ਦੇ ਰੂਪ ’ਚ ਤਨਖਾਹ ਮਿਲ ਰਹੀ ਹੈ ਜੋਕਿ 0-5 ਸਾਲ, 5-10 ਸਾਲ ਅਤੇ 10 ਸਾਲ ਤੋਂ ਵੱਧ ਸਮੇਂ ਦੇ ਵਰਕਰਾਂ ਨੂੰ 3 ਕੈਟਾਗਿਰੀਆਂ ਵਿਚ ਵੰਡ ਕੇ ਤਨਖਾਹ ਮਿਲਦੀ ਹੈ ਪਰ ਇਸ ਸਾਡੀ ਸਰਵਿਸ ਨੂੰ ਰੱਦ ਕਰਕੇ ਪੱਕੇ ਠੇਕੇਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਭਵਿੱਖ ’ਚ ਲੋਕਾਂ ਦੀ ਤਿੱਖੀ ਲੁੱਟ ਕਰਨ ਦਾ ਸਰਕਾਰ ਦਾ ਏਜੰਡਾ ਲਿਆਂਦਾ ਜਾ ਰਿਹਾ ਹੈ।

Advertisements

ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮਨੈਜਮੇਂਟ ਵਲੋਂ ਕਾਰਪੋਰੇਟਰਾਂ ਦੇ ਹਿੱਤਾਂ ਦੀ ਪੂਰਤੀ ਲਈ ਵਾਟਰ ਸਪਲਾਈ ਮਹਿਕਮੇ ਵਿਚ ਕੰਮ ਕਰਦੇ ਵਰਕਰਾਂ ਨੂੰ ਧੱਕੇ ਨਾਲ ਇੰਨਲਿਸਟਮੈਂਟ ਬਣਾਇਆ ਗਿਆ ਸੀ, ਪਰ ਫਿਰ ਵੀ ਪਿਛਲੇ 10-15 ਸਾਲਾਂ ਤੋਂ ਪੱਕੇ ਸੇਵਾ ਦੇ ਕੰਮ ਕਰਦੇ ਵਰਕਰ, ਆਪਣੇ ਤਜਰਬੇ ਦੇ ਅਧਾਰ ਤੇ ਵਿਭਾਗ ’ਚ ਮਰਜ ਕਰਕੇ ਪੱਕੇ ਰੁਜਗਾਰ ਦੀ ਮੰਗ ਕਰਦੇ ਆ ਰਹੇ ਹਨ, ਇਸ ਪ੍ਰਤੀ ਚੱਲ ਰਹੇ ਸੰਘਰਸ਼ ਦੇ ਦੌਰਾਨ ਸਾਡੀਆਂ ‘‘ਮੰਗਾਂ-ਮਸਲਿਆਂ’’ ਦਾ ਹੱਲ ਕਰਨ ਦੀ ਬਜਾਏ ਸਾਨੂੰ ਬੇਰੁਜਗਾਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਹੁਣ ਫਿਰ ਕਾਮਿਆਂ ਦੀ ਪਿਛਲੀ ਸਰਵਿਸ ਨੂੰ ਰੱਦ ਕਰਕੇ ਪੱਕੇ ਠੇਕੇਦਾਰ ਬਣਾਉਣ ਦੀ ਵਿਊਤਬੰਦੀ ਬਣਾਈ ਜਾ ਰਹੀ ਹੈ, ਜਿਸਦੇ ਵਿਰੋਧ ’ਚ ਸੰਘਰਸ਼ ਸ਼ੁਰੂ ਕਰਕੇ ਵਿਭਾਗ ਦੀ ਮਨੈਜਮੇਂਟ ਨੂੰ ਸੁਣਾਉਣੀ ਕਰ ਰਹੇ ਹਾਂ ਕਿ ਵਿਭਾਗੀ ਮੁੱਖੀ, ਮੋਹਾਲੀ ਦੇ ਨਿਰਦੇਸ਼ਾਂ ਤਹਿਤ ਵਿਭਾਗੀ ਅਧਿਕਾਰੀਆਂ ਵਲੋਂ ਮਿਤੀ 16-09-2022 ਨੂੰ ਤਿਆਰ ਕੀਤੀ ਵਰਕਰ ਵਿਰੋਧੀ ਰਿਪੋਰਟ ਨੂੰ ਜੇਕਰ ਕਿਸੇ ਵੀ ਕਾਰਜਕਾਰੀ ਇੰਜੀਨੀਅਰ ਵਲੋਂ ਰਿਪੋਰਟ ਨੂੰ ਲਾਗੂ ਕਰਨ ਦਾ ਯਤਨ ਕੀਤਾ ਗਿਆ ਤਾਂ ਉਸਦੇ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ’ਚ ਸੂਬਾ ਕਮੇਟੀ ਦੀ ਅਗੁਵਾਈ ਹੇਠ ਸਾਰੇ ਪੰਜਾਬ ਵਿਚੋਂ ਤਾਕਤ ਝੋਕ ਦਿੱਤੀ ਜਾਵੇਗੀ। ਇਸ ਲਈ ਜਥੇਬੰਦੀ ਵਲੋਂ ਸਮੂਹ ਵਰਕਰਾਂ ਨੂੰ ਜੋਰਦਾਰ ਅਪੀਲ ਹੈ ਕਿ ਆਪਣੇ ਸੰਘਰਸ਼ ਦੇ ਝੰਡੇ ਨੂੰ ਬੁਲੰਦ ਕਰਕੇ ਵਰਕਰ ਵਿਰੋਧੀ ਰਿਪੋਰਟ ਨੂੰ ਰੱਦ ਕਰਵਾਉਣ ਲਈ ਸੰਘਰਸ਼ ਅੱਗੇ ਝੂਕਦਿਆਂ ਮਨੈਜਮੇਂਟ ਨੂੰ ਮਜਬੂਰ ਕੀਤਾ ਜਾ ਸਕੇ।

ਜਥੇਬੰਦੀ ਵਲੋਂ ਮੰਗ ਕੀਤੀ ਕਿ ਇੰਨਲਿਸਟਮੈਂਟ/ਆਊਟਸੋਰਸ ਵਰਕਰਾਂ ਨੂੰ ਵਿਭਾਗ ’ਚ ਮਰਜ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ। 0-5 ਸਾਲ, 5-10 ਸਾਲ ਅਤੇ 10 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰਦੇ ਵਰਕਰਾਂ ਨੂੰ ਤਿੰਨ ਕੈਟਾਗਿਰੀਆਂ ’ਚ ਵੰਡ ਕੇ ਤਨਖਾਹਾਂ ਪਹਿਲਾਂ ਮਿਲ ਰਹੀਆਂ ਹਨ, ਉਸੇ ਮੁਤਾਬਿਕ ਭਵਿੱਖ ’ਚ ਵੀ ਵਰਕਰਾਂ ਨੂੰ ਤਜਰਬੇ ਦੇ ਅਧਾਰ ਤੇ ਤਨਖਾਹ ਨਿਯਮ ਲਾਗੂ ਕੀਤੇ ਜਾਣ ਅਤੇ ਵਾਧੂ ਕੰਮ ਕਰਵਾਉਣ ਦੇ ਬਦਲੇ ਭੱਤੇ ਦਿੱਤੇ ਜਾਣ। ਵਰਕਰਾਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਆਊਟਸੋਰਸ ਵਰਕਰਾਂ ਦੀ ਤਨਖਾਹ ’ਚ ਵਾਧਾ ਕੀਤਾ ਜਾਵੇ।

LEAVE A REPLY

Please enter your comment!
Please enter your name here