ਮੋਹਾਲੀ ਵਿੱਚ ਲੜਕੀ ਦੇ ਕਤਲ ਮਾਮਲੇ ਵਿੱਚ ਆਰੋਪੀ ਬਰਖਾਸਤ ਏਐਸਆਈ ਦੀ ਭਾਲ ਵਿੱਚ ਜੁਟੀ ਪੁਲਿਸ

ਮੋਹਾਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮੋਹਾਲੀ ਦੇ ਪਿੰਡ ਸੋਹਾਣਾ ਦੇ ਛੱਪੜ ਨੇੜੇ ਬੀਤੇ ਦਿਨ ਇੱਕ 23 ਸਾਲਾਂ ਲੜ੍ਹਕੀ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਮਿਲੀ ਜਾਣਕਾਰੀ ਦੇ ਅਨੁਸਾਰ, ਪੁਲਿਸ ਜਾਂਚ ਵਿੱਚ ਪਤਾ ਚੱਲਿਆਂ ਹੈ ਕਿ ਲ਼ੜਕੀ ਦੀ ਲਾਸ਼ ਨੂੰ ਬਰਖਾਸਤ ਏਐਸਆਈ ਰਸ਼ਪ੍ਰੀਤ ਸਿੰਘ ਨੇ ਐਕਟਿਵਾ ਤੇ ਲਿਆਂਦਾ ਸੀ ਅਤੇ ਰਸ਼ਪ੍ਰੀਤ ਸਿੰਘ ਫੇਜ਼-8 ਥਾਣੇ ਵਿੱਚ ਤਾਇਨਾਤ ਸੀ ਪਰ ਡਕੈਤੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਸਨੂੰ ਨੌਕਰੀ ਤੋ ਬਾਹਰ ਕੱਢ ਦਿੱਤਾ ਗਿਆ ਸੀ।

Advertisements

ਡੀਐਸਪੀ ਨੇ ਦੱਸਿਆਂ ਰਸ਼ਪ੍ਰੀਤ ਸਿੰਘ ਜੋ ਕਿ ਅਜੇ ਫਰਾਰ ਹੈ ਜਿਸਦੀ ਭਾਲ ਜਾਰੀ ਹੈ । ਦੱਸਿਆਂ ਜਾ ਰਿਹਾ ਹੈ ਕਿ ਰਸ਼ਪ੍ਰੀਤ ਸਿੰਘ ਦੇ ਲੜਕੀ ਨਸੀਬ ਨਾਲ ਸਬੰਧ ਸਨ ਅਤੇ ਰਸ਼ਪ੍ਰੀਤ ਵਿਆਹਿਆਂ ਹੋਇਆਂ ਸੀ ਜਿਸਦੇ ਬਾਰੇ ਨਸੀਬ ਨੂੰ ਪਤਾ ਨਹੀ ਸੀ। ਜਿਸਤੋਂ ਬਾਅਦ ਆਪਸੀ ਝਗੜੇ ਦੇ ਕਾਰਣ ਰਸ਼ਪ੍ਰੀਤ ਨੇ ਲੜਕੀ ਦਾ ਕਤਲ ਕਰ ਉਸਦੀ ਲਾਸ਼ ਨੂੰ ਛੱਪੜ ਦੇ ਕੰਡੇ ਸੁੱਟ ਦਿੱਤਾ।

LEAVE A REPLY

Please enter your comment!
Please enter your name here