ਫੌਜ ਦੀ ਭਰਤੀ ਰੈਲੀ ਵਿਚ ਵਿਜ਼ੀਕਲ ਪਾਸ ਹੋਏ ਯੁਵਕਾਂ ਦੇ ਪੇਪਰ ਦੀ ਤਿਆਰੀ ਲਈ ਕੈਂਪ 11 ਦਸੰਬਰ ਤੋਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸੀ-ਪਾਈਟ ਕੈਂਪ ਰਾਹੋਂ (ਨਵਾਂਸ਼ਹਿਰ) ਦੇ ਕੈਂਪ ਇੰਚਾਰਜ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਲੋਂ ਜਿਹੜੇ ਯੁਵਕ ਜਲੰਧਰ ਵਿਖੇ ਫੌਜ ਦੀ ਭਰਤੀ ਰੈਲੀ ਵਿਚ ਵਿਜ਼ੀਕਲ ਪਾਸ ਹੋ ਗਏ ਹਨ, ਉਨ੍ਹਾਂ ਯੁੁਵਕਾਂ ਨੂੰ ਪੇਪਰ ਦੀ ਤਿਆਰੀ ਸੀ-ਪਾਈਟ ਕੈਂਪ ਰਾਹੋਂ (ਨਵਾਂਸ਼ਹਿਰ) ਵਿਖੇ ਪੰਜਾਬ ਸਰਕਾਰ ਵਲੋਂ ਮੁਫ਼ਤ ਕਰਵਾਈ ਜਾ ਰਹੀ ਹੈ। ਕੈਂਪ ਵਿਚ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਯੁਵਕ ਆ ਸਕਦੇ ਹਨ। ਪੇਪਰ ਦੀ ਤਿਆਰੀ ਲਈ ਕੈਂਪ 11 ਦਸੰਬਰ 2022 ਤੋਂ ਸ਼ੁਰੂ ਹੈ। ਪੇਪਰ ਦੀ ਤਿਆਰੀ ਸੀ-ਪਾਈਟ ਦੇ ਤਜ਼ਰਬੇਕਾਰ ਅਧਿਆਪਕਾਂ ਵਲੋਂ ਕਰਵਾਈ ਜਾਵੇਗੀ।

Advertisements

ਉਨ੍ਹਾਂ ਦੱਸਿਆ ਕਿ ਜਿਹੜੇ ਯੁਵਕ ਕੈਂਪ ਵਿਚ ਆਉਣਾ ਚਾਹੁੰਦੇ ਹਨ, ਉਹ ਆਪਣੇ ਸਾਰੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ 2 ਫੋਟੋਆਂ ਅਤੇ ਆਰ.ਸੀ. ਦੀ ਫੋਟੋ ਕਾਪੀ ਨਾਲ ਲੈ ਕੇ ਆਉਣ। ਪੰਜਾਬ ਸਰਕਾਰ ਵਲੋਂ ਇਸ ਤਿਆਰੀ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 94637-38300, 87258-66019 ਅਤੇ 98145-86921 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here