ਵਸ਼ਿਸ਼ਠ ਭਾਰਤੀ ਇੰਟਰਨੈਸ਼ਨਲ ਸਕੂਲ ਦੀ ਪਾਰਕਿੰਗ ਵਿੱਚ ਲੱਗੀ ਅੱਗ, 13 ਦੋਪਹੀਆ ਵਾਹਨ ਚੜੇ ਅੱਗ ਦੀ ਭੇਂਟ

ਹੁਸ਼ਿਆਰਪੁਰ/ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ: ਨੇੜਲੇ ਪਿਂਡ ਰਕੱੜੀ ( ਦਾਤਾਰਪੁਰ) ਵਿੱਚ ਪੈਂਦੇ ਵਸ਼ਿਸ਼ਠ ਭਾਰਤੀ ਇੰਟਰਨੈਸ਼ਨਲ ਸਕੂਲ ਦੀ ਪਾਰਕਿੰਗ ਵਿੱਚ ਸ਼ੁੱਕਰਵਾਰ ਨੂੰ ਬਾਅਦ ਦੁਪਿਹਰ ਅੱਗ ਲੱਗਣ ਕਾਰਣ 13 ਦੋ ਪਹੀਆ ਵਾਹਨ ਅੱਗ ਦੀ ਭੇਂਟ ਚੜ ਗਏ। ਉਕਤ ਹਾਦਸੇ ਵਿੱਚ ਕਿਸੇ ਦੇ ਵੀ ਜਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਸਕੂਲ ਪ੍ਰਿੰਸੀਪਲ ਦਿਨਕਰ ਪਰਾਸ਼ਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਕਿੰਗ ਵਿੱਚ ਸਟਾਫ਼ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਦੇ ਲੱਗਭਗ 50 ਦੋ ਪਹੀਆ ਵਾਹਨ ਖੜੇ ਸਨ।

Advertisements

ਜਦੋਂ ਉਨ੍ਹਾਂ ਨੂੰ ਸਟਾਫ਼ ਰਾਹੀਂ ਪਤਾ ਲੱਗਿਆ ਕਿ ਪਾਰਕਿੰਗ ਵਿੱਚ ਕਿਸੇ ਵਾਇਕ ਨੂੰ ਅੱਗ ਲੱਗ ਗਈ ਹੈ। ਤਾਂ ਜਦੋਂ ਤੱਕ ਉਹ ਉਥੇ ਪਹੁੰਚੇ , ਅਦੋਂ ਤੱਕ ਲਗਭਗ ਇੱਕ ਦਰਜਨ ਤੋਂ ਜਿਆਦਾ ਦੋ ਪਹੀਆ ਵਾਹਨ ਅੱਗ ਨਾਲ ਸੜ ਚੁੱਕੇ ਸਨ। ਫਾਈਰਵਰਗੇਡ ਦੀ ਗੱਡੀ ਨੇ ਮੋਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਤਲਵਾੜਾ ਪੁਲਿਸ ਦੇ ਏਐੱਸਆਈ ਪਵਨ ਕੁਮਾਰ ਨੇ ਆਪਣੀ ਟੀਮ ਨਾਲ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here