ਪਟਿਆਲਾ ਜ਼ਿਲ੍ਹੇ ਦੇ 16 ਬਲਾਕਾਂ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ

ਪਟਿਆਲਾ (ਦ ਸਟੈਲਰ ਨਿਊਜ਼): ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜ. ਅਮਰਜੀਤ ਸਿੰਘ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਵਿੱਚ ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਵਿਖੇ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਸਰੇ ਦਿਨ ਸ਼ਾਨਦਾਰ ਮੁਕਾਬਲੇ ਹੋਏ।

Advertisements

ਇਸ ਵਿਸ਼ੇਸ਼ ਮੌਕੇ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜ. ਅਮਰਜੀਤ ਸਿੰਘ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਆਖਿਆ ਕਿ ਖੇਡਾਂ ਰਾਹੀਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਏਕਤਾ, ਸਮੇਂ ਦੀ ਕੀਮਤ, ਸਹਿਣਸ਼ੀਲਤਾ ਅਤੇ ਜਿੱਤ ਹਾਰ ਤੋਂ ਉੱਪਰ ਉੱਠ ਕੇ ਕਾਮਯਾਬ ਹੋਣ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਵਿਦਿਆਰਥੀ ਦੇ ਜੀਵਨ ਨੂੰ ਨਵੀਂ ਸੇਧ ਦਿੰਦੀਆਂ ਹਨ। ਜ਼ਿਕਰਯੋਗ ਹੈ ਕਿ ਇਹ ਖੇਡਾਂ ਦਾ ਆਗਾਜ਼ 24 ਨਵੰਬਰ ਨੂੰ ਕੀਤਾ ਗਿਆ ਸੀ।

ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਾਟ ਪੁਟ ਦੇ ਹੋਏ ਲੜਦਿਆਂ ਦੇ ਮੁਕਾਬਲਿਆਂ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾਂ ਤੇ ਗੁਰਜੋਤ ਸਿੰਘ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸ਼ਾਟ ਪੁੱਟ ਲੜਕੀਆਂ ਵਿੱਚ ਜਸ਼ਨਪ੍ਰੀਤ ਕੌਰ ਨੇ ਪਹਿਲਾਂ ਤੇ ਜੋਸ਼ਿਕਾ ਦੂਸਰੇ ਸਥਾਨ ‘ਤੇ ਰਹੀ। 100 ਮੀਟਰ ਦੌੜ ਵਿੱਚ ਲੜਕੇ ਦੇ ਮੁਕਾਬਲਿਆਂ ਅੰਦਰ ਪ੍ਰਿੰਸ ਨੇ ਪਹਿਲਾਂ ਅਤੇ ਲਵਲੀਨ ਸਿੰਘ ਨੇ ਦੂਜਾ ਤੇ ਰੋਹਿਤ ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਲੜਕੀਆਂ ਦੀ ਦੌੜ ਵਿੱਚ ਆਰਤੀ ਨੇ ਪਹਿਲਾਂ, ਵਰਿੰਦਰ ਕੌਰ ਨੇ ਦੂਜਾ ਤੇ ਜਾਨਵੀ ਨੇ ਤੀਜਾ ਸਥਾਨ ਹਾਸਲ ਕੀਤਾ। ਲੌਂਗ ਜੰਪ ਵਿੱਚ ਲੜਕਿਆਂ ਦੇ ਮੁਕਾਬਲੇ ਵਿੱਚ ਦਲੀਪ ਕੁਮਾਰ ਨੇ ਪਹਿਲੀ ਤੇ ਗੁਰਕੀਰਤਦੀਪ ਸਿੰਘ ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਇਹਨਾਂ ਖੇਡਾਂ ਦਾ ਵਧੀਆ ਪ੍ਰਬੰਧ ਕਰਨ ਵਿੱਚ ਪੂਰੇ ਜ਼ਿਲ੍ਹੇ ਦੇ 16  ਬਲਾਕਾਂ ਦੇ ਆਈ.ਈ.ਆਰ.ਟੀਜ,ਆਈ.ਈ.ਵੀਜ ਅਧਿਆਪਕ, ਫਿਜ਼ੀਕਲ ਕਾਲਜ ਦੇ ਵਿਦਿਆਰਥੀਆਂ, ਬੀ.ਪੀ.ਈ.ਓਜ ਸਾਹਿਬਾਨਾਂ, ਜ਼ਿਲ੍ਹਾ ਮੀਡੀਆ ਟੀਮ ਵੱਲੋਂ ਪੂਰਨ ਸਹਿਯੋਗ ਰਿਹਾ।

LEAVE A REPLY

Please enter your comment!
Please enter your name here