ਮੁਕਾਬਲੇ ਛੋਟੇ ਬੱਚਿਆਂ ਦੀ ਸੋਚਣ ਦੀ ਪ੍ਰਕਿਰਿਆ ਨੂੰ ਵਿਕਸਿਤ ਕਰਦੇ ਹਨ:ਅਨਪਮ ਕੈਲਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅਨੰਦਾ ਸੇਵਾ ਸਮਿਤੀ ਐਨਜੀਓ ਵਲੋਂ ਰਾਸ਼ਟਰੀ ਏਕਤਾ ਦਿਵਸ,ਸਾਈਬਰ ਸੁਰੱਖਿਆ,ਦੇਖੋ ਆਪਣਾ ਦੇਸ਼,ਵੋਟ ਸਾਡਾ ਅਧਿਕਾਰ ਹੈ,ਭਾਰਤੀ ਫੌਜ ਸਾਡਾ ਮਾਨ ਹੈ,ਗੁਮਨਾਮ ਸ਼ਹੀਦ,ਡਿਜੀਟਲ ਇੰਡੀਆ, ਬਿਹਤਰ ਵਾਤਾਵਰਣ ਲਈ ਪੈਟਰੋਲ ਬਚਾਓ ਸ਼ੁੱਕਰਵਾਰ ਨੂੰ ਪਲਾਸਟਿਕ ਦੇ ਮਾੜੇ ਨਤੀਜਿਆਂ ਤੋਂ ਜਾਣੂ ਕਰਵਾਉਣ,ਔਰਤਾਂ ਦਾ ਸਨਮਾਨ,ਕੁਦਰਤ ਦੀ ਸੁਰੱਖਿਆ,ਕਿਚਨ ਗਾਰਡਨਿੰਗ ਆਦਿ ਵਿਸ਼ਿਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਸ਼੍ਰੀ ਸ਼ਨੀਧਾਮ ਮੰਦਿਰ ਬ੍ਰਹਮਕੁੰਡ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ ਗਏ।ਜਿਸ ਚ ਵੱਖ-ਵੱਖ ਸਕੂਲਾਂ ਦੇ 110 ਵਿਦਿਆਰਥੀਆਂ ਨੇ ਭਾਗ ਲਿਆ।ਪ੍ਰੋਗਰਾਮ ਚ ਮੁੱਖ ਮਹਿਮਾਨ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨਪੁਮ ਕਲੇਰ,ਆਰਐਸਐਸ ਜ਼ਿਲ੍ਹਾ ਸੰਘ ਚਲਾਕ ਬਲਵਿੰਦਰ ਸਿੰਘ ਅਤੇ ਆਰਐਸਐਸ ਜਲੰਧਰ ਵਿਭਾਗ ਦੇ ਪ੍ਰਚਾਰਕ ਨਵਦੀਪ ਜੀ ਨੇ ਸ਼ਿਰਕਤ ਕੀਤੀ।ਇਸ ਪ੍ਰੋਗਰਾਮ ਵਿੱਚ ਸ਼੍ਰੀ ਸ਼ਨੀਧਾਮ ਮੰਦਰ ਕਮੇਟੀ ਦੇ ਰਮਨ ਮਲਹੋਤਰਾ,ਨੱਥੂ ਰਾਮ ਮਹਾਜਨ, ਐਸਕੇ ਪੁਰੀ,ਗੌਰਵ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

Advertisements

ਇਸ ਦੌਰਾਨ ਅਨੰਦਾ ਸੇਵਾ ਸੰਮਤੀ ਐਨਜੀਓ ਦੀ ਈਸ਼ਾ ਮਹਾਜਨ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਬੱਚਿਆਂ ਨੇ ਜਿੱਥੇ ਰੰਗੋਲੀ ਵਿੱਚ ਆਪਣੀ ਮੁਹਾਰਤ ਦਿਖਾਈ ਉੱਥੇ ਹੀ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ।ਇਸ ਪੇਂਟਿੰਗ ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਨਗਦ ਇਨਾਮ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ।ਇਸ ਮੌਕੇ ਨਗਰ ਨਿਗਮ ਦੀ ਕਮਿਸ਼ਨਰ ਮੈਡਮ ਅਨਪਮ ਕਲੇਰ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੈ,ਜੋ ਕਿ ਵੱਖ-ਵੱਖ ਮੋਰਚਿਆਂ ਤੇ ਅਜਿਹੀ ਪ੍ਰਤਿਭਾ ਦਾ ਹੋਣਾ ਜ਼ਰੂਰੀ ਹੈ ਅਤੇ ਇਹ ਉਪਰਾਲਾ ਸਕਾਰਾਤਮਕ ਤਰੀਕੇ ਨਾਲ ਬੱਚਿਆਂ ਦੇ ਵਿਕਾਸ ਨੂੰ ਵਧਾਉਣ ਲਈ ਲਾਹੇਵੰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਛੋਟੇ ਬੱਚਿਆਂ ਦੀ ਸੋਚ ਦਾ ਵਿਕਾਸ ਹੁੰਦਾ ਹੈ,ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਵਿੱਚ ਰੁਚੀ ਵਧਦੀ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਨਵੇਂ ਵਿਚਾਰ ਪ੍ਰਾਪਤ ਹੁੰਦੇ ਹਨ ਜੋ ਉਹਨਾਂ ਲਈ ਲਾਭਦਾਇਕ ਹੁੰਦੇ ਹਨ।ਉਨ੍ਹਾਂ ਕਿਹਾ ਕਿ ਪੇਂਟਿੰਗ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਕਿਸੇ ਵੀ ਵਿਸ਼ੇ ਨਾਲ ਸਬੰਧਤ ਕੋਈ ਵੀ ਸੰਦੇਸ਼ ਦਿੱਤਾ ਜਾ ਸਕਦਾ ਹੈ।ਇਸ ਮੌਕੇ ਆਰਐਸਐਸ ਦੇ ਜ਼ਿਲ੍ਹਾ ਸੰਘ ਚਲਾਕ ਬਲਵਿੰਦਰ ਸਿੰਘ ਅਤੇ ਆਰਐਸਐਸ ਜਲੰਧਰ ਦੇ ਵਿਭਾਗ ਪ੍ਰਚਾਰਕ ਨਵਦੀਪ ਜੀ ਨੇ ਬੱਚਿਆਂ ਨੂੰ ਦੇਸ਼ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਈਸ਼ਾ ਮਹਾਜਨ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਆਜ਼ਾਦੀ ਲਈ ਲੜਨ ਵਾਲੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਜੋ ਗੁਮਨਾਮ ਹਨ ਬਾਰੇ ਬੱਚਿਆਂ ਨੂੰ ਦੱਸਣਾ,ਔਰਤਾਂ ਦਾ ਸਤਿਕਾਰ ਕਰਨਾ,ਵਾਤਾਵਰਨ ਦੀ ਰਾਖੀ ਕਰਨਾ,ਆਪਣੇ ਵੋਟ ਦੇ ਅਧਿਕਾਰ ਡਾ ਇਸ਼ਤਮਲ ਕਰਨਾ,ਦੇਸ਼ ਦੀ ਫੌਜ ਦਾ ਸਨਮਾਨ ਕਰਨਾ,ਪਲਾਸਟਿਕ ਦੇ ਮਾੜੇ ਨਤੀਜਿਆਂ ਬਾਰੇ ਜਾਗਰੂਕ ਕਰਨਾ ਸੀ।

ਈਸ਼ਾ ਮਹਾਜਨ ਨੇ ਬੱਚਿਆਂ ਨੂੰ ਆਪਣੀ ਕਲਾ ਨੂੰ ਨਿਖਾਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਇੱਕ ਬਹੁਤ ਹੀ ਸਰਲ ਤਰੀਕੇ ਨਾਲ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ।ਈਸ਼ਾ ਮਹਾਜਨ ਨੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਨ ਕਰਨ,ਤਾਂ ਜੋ ਉਹ ਖੁਦ ਆਪਣੀ ਪ੍ਰਤਿਭਾ ਨੂੰ ਸਾਹਮਣੇ ਰੱਖਣ ਲਈ ਅੱਗੇ ਆਉਣ।ਬੱਚੇ ਆਪ ਕੁਝ ਕਰਨਗੇ ਤੇ ਤਸਵੀਰ ਛਾਪੀ ਦੇਖਣਗੇ ਤਾਂ ਉਸਦਾ ਡਾ ਅਹਿਸਾਸ ਉਹ ਆਪ ਹੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਣਗੇ।ਇਸ ਮੌਕੇ ਰੇਖਾ ਮਹਾਜਨ,ਰਿਤੂ ਕੁਮਰਾ,ਮਨੀ ਵਾਲੀਆ,ਸੁਨੀਤਾ ਵਾਲੀਆ,ਮਧੂ ਸੂਦ, ਨੀਨਾ ਵਾਲੀਆ,ਅੰਜੂ ਵਾਲੀਆ,ਸਾਰਿਕਾ ਕਪੂਰ,ਕੁਮਾਰ ਗੌਰਵ ਮਹਾਜਨ,ਅਨੁਪਮ ਮਹਾਜਨ,ਰਾਧਿਕਾ ਕੁਮਰਾ,ਅਨੂ ਆਨੰਦ,ਨਧਨੀ ਪੁਰੀ,ਰੇਸ਼ਮੀ ਠਾਕੁਰ,ਸਿਮਰਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here