ਸ਼ਾਲੀਮਾਰ ਐਵੇਨਿਊ ਵਿਖੇ ਬਗੀਚੀ ਸਾਫ ਕਰਵਾਕੇ ਕੰਡਿਆਲੀ ਤਾਰ ਲਗਾਈ ਗਈ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਗੌਰਵ ਮੜੀਆ ਸ਼ਾਲੀਮਾਰ ਐਵੇਨਿਊ ਕਪੂਰਥਲਾ ਵਿਖੇ ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਅਤੇ ਆਮ ਆਦਮੀ ਪਾਰਟੀ ਦੇ ਜਿਲਾ ਯੂਥ ਸਕੱਤਰ ਗੌਰਵ ਕੰਡਾ ਤੇ ਆਮ ਆਦਮੀ ਪਾਰਟੀ ਦੀ ਮਹਿਲਾ ਜਿਲਾ ਪ੍ਰਧਾਨ ਬਲਵਿੰਦਰ ਕੌਰ ਦੇ ਯਤਨਾਂ ਸਦਕਾ ਕਾਲੋਨੀ ਦੀ ਰੂਪਰੇਖਾ ਸੋਹਣੀ ਬਣਾਈ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਵਡਾਲਾ ਡ੍ਰੇਨ ਕੰਡੇ ਜੰਗਲਨੁਮਾ ਉੱਘੀ ਭੰਗਬੁੱਟੀ ਨੂੰ ਸਾਫ ਕਰਵਾਕੇ ਸੁੰਦਰ ਪਾਰਕ ਦਾ ਰੂਪ ਦਿੱਤਾ ਗਿਆ ਤੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ ਅਵਾਰਾ ਪਸ਼ੂਆਂ ਤੋਂ ਪਾਰਕ ਦੀ ਰਖਵਾਲੀ ਲਈ ਐਤਵਾਰ ਨੂੰ ਕੰਡਿਆਲੀ ਲੋਹੇ ਦੀ ਤਾਰ ਲਗਾਈ ਗਈ। ਇਸ ਮੌਕੇ ਪ੍ਰਧਾਨ ਰਾਕੇਸ਼ ਸ਼ਰਮਾ , ਨਰਿੰਦਰ ਠਾਕੁਰ ਬੰਟੀ,ਜਸਵਿੰਦਰ ਸਿੰਘ,ਅਮਨ ਬਜਾਜ , ਦਲੀਪ  ਸਿੰਘ ਦੇਵਾ, ਦੀਪਕ ਕੁਮਾਰ,ਸਰਵੇਸ਼ ਕੁਮਾਰ,ਅਰਜੁਨ ਸਿੰਘ,ਰੋਹਿਤ ਮਲਹੋਤਰਾ ਆਦਿ ਹਾਜ਼ਿਰ ਸਨ।

Advertisements

LEAVE A REPLY

Please enter your comment!
Please enter your name here