ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੇ ਅਕਾਲੀ ਆਗੂ ਅਜੀਤਪਾਲ ਸਿੰਘ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

Punjab Govt.

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੇ ਅਕਾਲੀ ਆਗੂ ਅਜੀਤਪਾਲ ਸਿੰਘ (50) ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਮਿ੍ਰਤਕ ਅਜੀਤਪਾਲ ਜੋ ਕਿ ਬਟਾਲਾ ਦੇ ਨੇੜਲੇ ਪਿੰਡ ਸ਼ੇਖੋਪੁਰ ਦਾ ਰਹਿਣ ਵਾਲਾ ਸੀ।

Punjab Govt.
Punjab Govt.
Advertisements

ਅਜੀਤਪਾਲ ਜੋ ਕਿ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਦੋਸਤ ਨਾਲ ਅੰਮ੍ਰਿਤਸਰ ਜਾ ਰਿਹਾ ਸੀ ਇਸ ਦੋਰਾਨ ਪਿੱਛੋ ਆ ਰਹੀ ਕਾਰ ਸਵਾਰ ਨੇ ਉਹਨਾਂ ਤੇ ਫਾਇਰਿੰਗ ਕਰ ਦਿੱਤੀ ਅਤੇ ਫਾਇਰਿੰਗ ਵਿੱਚ ਅਜੀਤਪਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਦੇ ਦੋਸਤ ਵੱਲੋਂ ਅਜੀਤਪਾਲ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆਂ ਗਿਆ ਜਿੱਥੇ ਉਸਦੀ ਮੌਤ ਹੋ ਗਈ। ਦੱਸਿਆਂ ਜੋ ਰਿਹਾ ਹੈ ਕਿ ਜਦੋਂ ਅਜੀਤਪਾਲ ਗੱਡੀ ਵਿੱਚ ਜਾ ਰਿਹਾ ਸੀ ਤਾਂ ਉਸ ਦੋਰਾਨ ਉਸਨੂੰ ਕਿਸੇ ਅਣਜਾਣ ਵਿਅਕਤੀ ਦਾ ਫੋਨ ਆਇਆਂ ਸੀ ਜਿਸਤੋਂ ਬਾਅਦ ਇਹ ਹਾਦਸਾ ਵਾਪਰਿਆਂ। ਫਿਲਹਾਲ ਹਾਲੇ ਪੁਲਿਸ ਵੱਲੋਂ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਕਿਸ ਵਿਅਕਤੀ ਦਾ ਫੋਨ ਆਇਆਂ ਸੀ ਅਤੇ ਹੱਤਿਆਂ ਦੇ ਪਿੱਛੇ ਮੁੱਖ ਕਾਰਣ ਕੀ ਹੈ।

LEAVE A REPLY

Please enter your comment!
Please enter your name here