ਇੰਡੋ-ਅਮੈਰਕਿਨ ਵੈਲਫੇਅਰ ਸੁਸਾਇਟੀ ਵੱਲੋ ਸਮੂਹਿਕ ਵਿਆਹ ਸਮਾਗਮ 5 ਮਾਰਚ ਨੂੰ ਵੱਡੀ ਮਿਆਣੀ ਵਿਖੇ

ਹਸ਼ਿਆਰਪੁਰ(ਦ ਸਟੈਲਰ ਨਿਊਜ਼)। ਹਰ ਸਾਲ ਦੀ ਤਰਾ ਇਸ ਸਾਲ ਵੀ ਇੰਡੋ-ਅਮੈਰਕਿਨ ਵੈਲਫੇਅਰ ਸੁਸਾਇਟੀ ਵੱਲੋ ਸਮੂਹਿਕ ਵਿਆਹ ਸਮਾਗਮ 5 ਮਾਰਚ 2023 ਨੂੰ ਵੱਡੀ ਮਿਆਣੀ ਜਿਲਾ ਹਸ਼ਿਆਰਪੁਰ ਵਿੱਖੇ ਬੜੇ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਜਿਸ ਦੇ ਸੰਬੰਧ ਵਿੱਚ ਅੱਜ ਵਿਸ਼ੇਸ਼ ਮੀਟਿੰਗ ਕੀਤੀ ਗਈ ਤੇ ਕਈ ਵਿਚਾਰਾ ਕੀਤੀਆ ਗਈਆ ਤੇ ਮਾਸਟਰ ਮੰਨਣ ਵੱਲੋ ਦੱਸਿਆ ਕਿ ਇਸ ਮਹਾਨ ਕਾਰਜ ਨੂੰ ਨੇਪੜੇ ਚਾੜਨ ਲਈ ਇੰਡੋ-ਅਮੈਰਕਿਨ ਸੌ਼ਸ਼ਲ ਵੈਲਫੇਅਰ ਕਲੱਬ ਦੇ ਸਾਰੇ ਮੈਂਬਰ ਪਹੁੰਚ ਰਹੇ ਹਨ। ਇਸ ਸਲਾਘਾਯੋਗ ਕੰਮ ਵਿੱਚ ਲੋੜਵੰਦ ਪਰਿਵਾਰ ਨਾਲ ਸੰਥਧਿਤ ਲੜਕੇ-ਲੜਕੀਆ ਦੇ ਵਿਆਹ ਕੀਤੇ ਜਾਦੇ ਅਤੇ ਉੱਹਨਾ  ਨੂੰ ਘਰੇਲੂ ਵਰਤੋ ਦਾ ਸਮਾਨ ਵੀ ਦਿੱਤਾ ਜਾਦਾ ਹੈ। ਇਸ ਸਮੇ ਲੋੜਵੰਦ ਹੈਂਡੀਕੈਪਡ ਨੂੰ ਟਰਾਈ ਸਾਈਕਲ ਦਿਤੇ ਜਾਣਗੇ।

Advertisements

ਉਥੇ ਹੀ ਜਿਹੜੇ ਲੋੜਵੰਦ ਹੁਸ਼ਿਆਰ ਵਿਦਿਆਰਥੀ ਕਲੱਬ ਨੇ ਪੜਾਉਣ ਦਾ ਜਿੰਮਾ ਚੁਕਿਆ ਹੈ ਉਨਾ ਨੂੰ ਫੀਸ ਦਿੱਤੀ ਜਾਵੇਗੀ । ਬੇਨਤੀ ਹੈ ਕਿ  ਤੁਹਾਡੇ ਆਸ-ਪਾਸ ਕੋਈ ਲੋੜਵੰਦ ਲੜਕਾ-ਲੜਕੀ ਦੇ ਪਰਿਵਾਰ ਦੇ ਮੈਂਬਰ ਹਨ ਜੋ ਘਰੇਲੂ ਮਾਲੀ ਹਾਲਤ ਕਰਕੇ ਆਪਣੇ ਬੱਚਿਆ ਦੇ ਵਿਆਹ ਕਰਨ ਤੋ ਅਸਮਰੱਥ ਹਨ ਉਹ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਕੇ ਆਪਣਾ ਨਾਮ ਨੋਟ ਕਰਵਾ ਸਕਦੇ ਹਨ। ਇਸ ਮੀਟਿੰਗ ਵਿੱਚ ਮਾਸਟਰ ਕੰਵਲਜੀਤ ਮੰਨਣ, ਬਲਵਿੰਦਰ ਸਿੰਘ ਚੀਮਾ, ਸੁਖਦੇਵ ਸਿੰਘ ਮੁਲਤਾਨੀ, ਇੰਸ.ਜਨਕ ਰਾਜ, ਰਜਿੰਦਰ ਕੁਮਾਰ ਸਰਮਾ,ਰਾਜਾ ਖੁੱਲਰ, ਸੁਰਿੰਦਰ ਜੀਤ ਸਿੰਘ, ਬਲਵਿੰਦਰ ਬਜਾਜ, ਅਸ਼ੋਕ ਕੁਮਾਰ ਬੋਪਾਰਾਏ, ਠਾਕੁਰ ਨਰਾਇਣ ਸਿੰਘ, ਸੋਹਣ ਲਾਲ, ਰਾਜ ਪਾਲ, ਹਰਜਿੰਦਰ ਸਿੰਘ, ਸੁਨੀਲ ਕੁਮਾਰ, ਹਤਿੰਦਰ ਕੁਮਾਰ, ਦਲਜੀਤ ਸਿੰਘ, ਵਿੱਕੀ ਬਹਿਲ, ਸੌਰਵ ਖੁੱਲਰ, ਗੋਰੀ ਸਿੱਧੂ ਹਾਜ਼ਰ ਹੋਏ। 

LEAVE A REPLY

Please enter your comment!
Please enter your name here