ਰੋਟਰੈਕਟ ਕਲੱਬ ਨਾਭਾ ਗ੍ਰੇਟਰ ਨੇ ਲਗਾਇਆ ਵਿਸ਼ਾਲ ਮੁਫ਼ਤ ਮੈਡੀਕਲ ਚੈਕਅੱਪ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ-ਜਤਿੰਦਰ ਕੁਮਾਰ। ਰੋਟਰੈਕਟ ਕਲੱਬ ਨਾਭਾ ਗ੍ਰੇਟਰ ਵਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ ਅਗਰਸੈਨ ਪਾਰਕ ਪਟਿਆਲਾ ਗੇਟ ਵਿਖੇ ਮੁਫਤ ਮੈਡੀਕਲ ਚੈਕਅੱਪ ਕੈਂਪ ਮਹਾਰਾਜਾ ਅਗਰਸੈਨ ਪਾਰਕ ਪਟਿਆਲਾ ਗੇਟ, ਵਿੱਖੇ ਲਗਾਇਆ ਗਿਆ।ਕੈਂਪ ਵਿੱਚ ਡਾਕਟਰਾਂ ਦੀ ਟੀਮ ਵਿੱਚ ਡਾ. ਪੁਨੀਤ ਫੁੱਲ (ਦਿਮਾਗ ਅਤੇ ਦਿਮਾਗੀ ਪ੍ਰਣਾਲੀ ਦੇ ਰੋਗਾਂ ਦੇ ਮਾਹਿਰ ਫੁੱਲ ਨਿਊਰੋ, ਪਟਿਆਲਾ), ਡਾ. ਆਯੂਸ਼ ਜੈਨ (ਹੱਡੀਆਂ ਅਤੇ ਜੋੜਾਂ ਦੇ ਮਾਹਿਰ ਫੁੱਲ ਨਿਊਰ,ਪਟਿਆਲਾ), ਡਾ. ਕੇ.ਐਸ. ਸਚਦੇਵਾ ( ਚਮੜੀ ਦੇ ਰੋਗਾਂ ਦੇ ਮਾਹਿਰ ਫੁੱਲ ਨਿਊਰੋ, ਪਟਿਆਲਾ), ਡਾ. ਸ਼ਾਲੂ ਜਿੰਦਲ (ਕੰਨ, ਗਲਾ, ਨੱਕ ਦੇ ਰੋਗਾਂ ਦੇ ਮਾਹਿਰ ਫੁੱਲ ਨਿਊਰੋ ਪਟਿਆਲਾ) ਅਤੇ ਡਾ. ਪ੍ਰਵੀਨ ਗਰਗ (ਓਪਰੇਸ਼ਨ ਦੇ ਮਾਹਿਰ ਫੁੱਲ ਨਿਊਰੋ ਪਟਿਆਲਾ) ਮਰੀਜ਼ਾਂ ਦਾ ਚੈੱਕਅਪ ਕੀਤਾ। ਇਸ ਕੈਂਪ ਦੇ ਮੁੱਖ ਮਹਿਮਾਨ ਅਸ਼ੋਕ ਅਰੋੜਾ ਸ਼ਹਿਰੀ ਬਲਾਕ ਪ੍ਰਧਾਨ ਨੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਕਲੱਬ ਦੇ ਮੈਂਬਰਾਂ ਵੱਲੋਂ ਲਗਾਏ ਗਏ ਕੈਂਪ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਕਿ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ।

Advertisements

ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਜਸਵੰਤ ਸਿੰਘ ਕਪੂਰ ਅਤੇ ਯੂਥ ਆਗੂ ਰੋਬਿਨ ਅਰੋੜਾ ਹਾਜਰ ਸਨ। ਇਸ ਮੌਕੇ ਕਲੱਬ ਪ੍ਰਧਾਨ ਕਸ਼ਿਸ਼ ਨਰੂਲਾ, ਪ੍ਰੋਜੈਕਟ ਚੇਅਰਮੈਨ ਸ਼ਾਂਤਨੂੰ ਖੰਨਾ, ਰਾਹੁਲ ਸਿੰਗਲਾ ਅਤੇ ਸਮੂਹ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਅਸ਼ੋਕ ਅਰੋੜਾ, ਅਤੇ ਵਿਸ਼ੇਸ਼ ਮਹਿਮਾਨ, ਸਤੀਸ਼ ਚੇਂਜਰ, ਪੁਨੀਤ ਵਰਮਾ, ਸੰਜੀਵ ਵਰਮਾ, ਗੌਰਵ ਸਿੰਗਲਾ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੱਗਰਵਾਲ ਸਭਾ ਪ੍ਰਧਾਨ ਜੀਵਨ ਪ੍ਰਕਾਸ਼ ਬਾਂਸਲ, ਸੁਮਿਤ ਗੋਇਲ ਘੰਟੀ ਪ੍ਰਧਾਨ ਯੂਥ ਵਿੰਗ ਅੱਗਰਵਾਲ ਸਭਾ, ਭੁਵੇਸ਼ ਬਾਂਸਲ, ਲਲਿਤ ਸ਼ਰਮਾ, ਡਿੰਪਲ ਅਰੋੜਾ, ਅਖਿਲ ਬਾਂਸਲ, ਮਨੋਜ ਸਿੰਗਲਾ ਤੋਂ ਇਲਾਵਾ ਕਲੱਬ ਮੈਂਬਰ ਜਰਨਲ ਸਕੱਤਰ ਦੀਪਕ ਗੁਪਤਾ, ਖਜਾਨਚੀ ਰਜਤ ਗਰਗ, ਪ੍ਰੋਜੈਕਟ ਸਹਾਇਕ ਅਨੁਜ ਬਾਂਸਲ, ਤਰੁਣ ਗੁਪਤਾ, ਹਿਮਾਂਸ਼ੂ ਜਿੰਦਲ, ਸੰਦੀਪ ਸਿੰਗਲਾ, ਮੋਹਿਤ ਜਿੰਦਲ, ਪੁਨੀਤ ਗਰਗ, ਅਮਨ ਗਰਗ, ਅਮਿਤ ਮੰਗਲਾ, ਗੋਰਵ ਸਿੰਗਲਾ, ਸਾਹਿਲ ਸਿੰਗਲਾ, ਆਦਿ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here