ਗਾਇਕ ਸ਼੍ਰੀ ਬਰਾੜ ਨੇ ਲਾਈਵ ਹੋ ਕੀਤਾ ਦੁੱਖ ਸਾਂਝਾ, ਮਿਲ ਰਹੀਆ ਜਾਨੋਂ ਮਾਰਨ ਦੀਆ ਧਮਕੀਆਂ, ਸਾਲ ਵਿੱਚ 8 ਵਾਰ ਖੁਦਕਸ਼ੀ ਕਰਨ ਦੀ ਕੀਤੀ ਕੋਸ਼ਿਸ਼

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦਾ ਹਰ ਇੱਕ ਨੂੰ ਅਫਸੋਸ ਹੈ ਅਤੇ ਲਗਾਤਰ ਮੂਸੇਵਾਲਾ ਦੇ ਫੈਨਜ਼ ਵੱਲੋ ਉਹਨਾਂ ਦੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪਰ ਪੰਜਾਬ ਦੇ ਹਾਲਾਤ ਦਿਨ-ਪ੍ਰਤੀ-ਦਿਨ ਮਾੜੇ ਹੁੰਦੇ ਜਾ ਰਹੇ ਹਨ ਅਤੇ ਪੰਜਾਬ ਵਿੱਚ ਨਸ਼ਾ ਅਤੇ ਗੈਂਗਸਟਰਵਾਦ ਪੰਜਾਬ ਵਾਸੀਆ ਲਈ ਖਤਰਾ ਬਣਦਾ ਜਾ ਰਿਹਾ ਹੈ ਤੇ ਹਰ ਕੋਈ ਇੱਥੇ ਰਹਿਣ ਲਈ ਡਰਦਾ ਹੈ। ਪੰਜਾਬ ਵਿੱਚ ਕਈ ਸਾਰੇ ਵਪਾਰੀਆ, ਗੀਤਕਾਰਾ ਅਤੇ ਐਕਟਰ ਨੂੰ ਜਾਨੋ ਮਾਰਨ ਦੀਆ ਧਮਕੀਆ ਮਿਲ ਚੁੱਕੀਆ ਹਨ। ਇਸੇ ਦੋਰਾਨ ਹੁਣ ਗੀਤਕਾਰ ਸ਼੍ਰੀ ਬਰਾੜ ਨੂੰ ਵੀ ਜਾਨੋਂ ਮਾਰਨ ਦੀਆ ਧਮਕੀਆ ਮਿਲ ਰਹੀਆ ਹਨ। ਇਸ ਦੋਰਾਨ ਉਹਨਾਂ ਨੇ ਆਪਣੇ ਪੇਜ ਤੇ ਲਾਈਵ ਹੋ ਕੇ ਲੋਕਾਂ ਨਾਲ ਆਪਣੇ ਜ਼ਜਬਾਤ ਸਾਂਝੇ ਕੀਤੇ ਹਨ ।

Advertisements

ਸ਼੍ਰੀ ਬਰਾੜ ਨੇ ਦੱਸਿਆ ਕਿ ਉਸਨੇ ਇੱਕ ਸਾਲ ਵਿੱਚ 8 ਵਾਰ ਛੱਤ ਨਾਲ ਲਟਕ ਕੇ ਖੁਦਕਸ਼ੀ ਕਰਨ ਦੀ ਕੋਸਿਸ਼ ਕੀਤੀ ਹੈ। ਉਹਨਾਂ ਦੱਸਿਆ ਕਿ ਉਸਨੂੰ ਬਹੁਤ ਹੀ ਬੁਰੇ ਹਾਲਾਤਾ ਵਿੱਚੋ ਗੁਜ਼ਰਨਾ ਪੈ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਉਹ ਦੱਸ ਨਹੀਂ ਸਕਦਾ ਹੈ ਕਿ ਉਸਨੇ ਹੁਣ ਤੱਕ ਕੀ ਕੁੱਝ ਬਰਦਾਸ਼ਤ ਕੀਤਾ ਹੈ। ਦੱਸ ਦਈਏ ਕਿ ਸ਼੍ਰੀ ਬਰਾੜ ਕਿਸਾਨ ਅੰਦੋਲਨ ਦੋਰਾਨ ਗੀਤ ਕਿਸਾਨ ਐਥਮ ਕਾਰਣ ਚਰਚਾ ਵਿੱਚ ਆਏ ਸਨ ਅਤੇ ਹਰ ਇੱਕ ਨੇ ਇਸ ਗੀਤ ਨੂੰ ਬਹੁਤ ਪਿਆਰ ਦਿੱਤਾ ਸੀ। ਇਸਤੋ ਬਾਅਦ ਉਸਨੇ ਕਿਸਾਨਾ ਦੀ ਹਮਾਇਤ ਵਿੱਚ ਹੋਰ ਵੀ ਕਈ ਸਾਰੇ ਗੀਤ ਕੱਢੇ ਸਨ ਜੋ ਕਿ ਸਾਰੇ ਹਿੱਟ ਹੋਏ। ਇਹਨਾਂ ਗੀਤਾ ਦੇ ਕਾਰਣ ਉਹਨਾਂ ਨੂੰ ਕਈ ਵਾਰ ਜੇਲ੍ਹ ਵਿੱਚ ਵੀ ਜਾਣਾ ਪਿਆ ਸੀ। ਹਾਲ ਹੀ ਵਿੱਚ ਉਹਨਾਂ ਦਾ ਰੁਪਿੰਦਰ ਹਾਂਡਾ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਗੀਤ ਰੀਲੀਜ਼ ਹੋਇਆ ਹੈ।

LEAVE A REPLY

Please enter your comment!
Please enter your name here