ਸਾਇੰਸ ਸਿਟੀ ਵਿਖੇ ਵਿਸ਼ਵ ਜਗਲਾਹਾਂ ਦਿਵਸ ਮਨਾਇਆ ਗਿਆ  

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ: ਜਲਗਾਹਾਂ ਦੀ ਸੰਭਾਲ ਕਰਨੀ  ਹੁਣ ਬਹੁਤ ਜ਼ਰੂਰੀ ਹੈ,ਜੇ ਅਸੀਂ ਹੁਣ ਵੀ ਦੇਰੀ ਕੀਤੀ ਤਾਂ ਫਿਰ ਬਹੁਤ ਜ਼ਿਆਦਾ ਦੇਰ ਹੋ ਜਾਵੇਗੀ। ਕਿਸਾਨੀਸੈਰ-ਸਪਾਟੇ  ਅਤੇ ਮੱਛੀ ਪਾਲਣ ਦੇ ਖੇਤਰਾਂ ਵਿਚ ਜਲਗਾਹਾਂ ਦੀ ਬੜੀ ਅਹਿਮ ਭੂਮਿਕਾ ਹੈ।। ਪਾਣੀ ਦੇ ਬਹੁਤ ਸਾਰੇ ਜੀਵਾਂ ਦਾ ਰੈਣ ਬਸੇਰਾ ਇਹ ਜਲਗਾਹਾਂ ਹੀ ਹਨ, ਇਹ ਕੁਦਰਤੀ ਸਮੁੰਦਰੀ ਜੀਵਾਂ ਨੂੰ ਦਰਿਆਵਾਂ ਵਿਚ ਰੁੜਣ ਤੋਂ ਰੋਕਦੀਆਂ ਹਨ ਅਤੇ ਲਗਾਤਾਰ ਜਲਵਾਯੂ ਪਰਿਵਰਤਨ ਲਈ ਕਾਰਬਨ ਡਾਈਅਕਸਾਈਡ ਨੂੰ ਜਮ੍ਹਾਂ ਕਰਕੇ ਰੱਖਦੀਆਂ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਜਲਗਾਹਾਂ ਦਿਵਸ *ਤੇ ਸਾਇੰਸ ਸਿਟੀ  ਵਿਖੇ ਕਵਰਾਏ ਗਏ ਸਮਾਰੋਹ ਦੌਰਾਨ  ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕੀਤਾ । ਵਿਸ਼ਵ ਜਲਗਾਹਾਂ ਦਿਵਸ ਨੂੰ ਮਨਾਉਣ  ਦਾ ਇਸ ਵਾਰ ਦਾ ਥੀਮ   “ ਇਹ ਸਮਾਂ ਜਲਗਾਹਾਂ ਦੀ ਬਹਾਲੀ ਦਾ”  ਹੈ । ਇਹ ਥੀਮ ਜਲਗਾਹਾਂ ਦੀ ਬਹਾਲੀ ਨੂੰ ਪਹਿਲ ਦੇਣ ਦੀ ਤੁਰੰਤ ਲੋੜ ਨੂੰ ਉਜਾਗਰ ਕਰਦਾ ਹੈ। 

Advertisements

ਇਸ ਮੌਕੇ *ਤੇ ਸੰਬੋਧਨ ਕਰਦਿਆਂ ੜਾ. ਜੈਰਥ ਨੇ ਕਿਹਾ ਕਿ ਜਲਗਾਹਾਂ ਜੈਵਿਕ ਵਿਭਿੰਨਤਾ ਖਾਸ ਕਰਕੇ ਪ੍ਰਵਾਸੀ ਪੰਛੀਆਂ ਦਾ ਅਹਿਮ ਸਰੋਤ ਹਨ ਅਤੇ ਇਹਨਾਂ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਦੀਆਂ ਜਲਗਾਹਾਂ ਤੇ 1988 ਤੋਂ  ਕੰਮ ਕਰ ਰਹੇ ਹਨ।  ਪੰਜਾਬ ਸਰਕਾਰ ਵਲੋਂ  ਸੂਬੇ ਦੀ ਆਰਥਿਕਤਾਂ ਵਿਚ ਵਾਤਵਰਣ ਦੀ ਮਹਹੱਤਾ ਨੂੰ ਦੇਖਦਿਆਂ  1987 ਵਿਚ ਹਰੀਕੇ  ਜਲਗਾਹਾਂ ਨੂੰ ਸਾਂਭਣ ਦੀ ਪਹਿਲ ਕੀਤੀ ਗਈ ਸੀ  । ਹਰੀਕੇ ਨੂੰ 1990, ਰੋਪੜ ਅਤੇ ਕਾਂਜਲੀ ਨੂੰ 2000 ਵਿਚ ਰਾਮਸਰ ਸੰਧੀ ਅਧੀਨ ਮਾਨਤਾ ਦਿੱਤੀ ਗਈ ਸੀ।  ਹੁਣ ਰਾਮਸਰ  ਸੰਧੀ ਅਧੀਨ ਪੰਜਾਬ ਦੀਆਂ  ਕੇਸ਼ੋਪੁਰ, ਨੰਗਲ ਅਤੇ ਬਿਆਸ ਸਮੇਤ 6 ਜਲਗਾਹਾਂ ਨੂੰ ਕੌਮਾਂਤਰੀ ਪੱਧਰ ਦੀਆਂ ਜਲਗਾਹਾਂ ਐਲਾਨਿਆਂ ਗਿਆ ਹੈ। ਇਹਨਾਂ ਦੀ ਦੇਖ-ਭਾਲ ਪੰਜਾਬ ਦੇ ਜੰਗਲ ਅਤੇ ਜੰਗਲੀ ਜੀਵ ਵਿਭਾਗ ਵਲੋਂ ਕੀਤੀ ਰਹੀ  ਹੈੇ। 

ਇਸ ਮੌਕੇ ਡਾ. ਹਮਿੰਦਰ ਸਿੰਘ ਭਾਰਤੀ, ਡਾਇਰੈਕਟਰ ਵਾਤਾਵਰਣ ਬਹਾਲੀ ਕੇਂਦਰ ਪੰਜਾਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁਖ ਬੁਲਾਰੇ ਦੇ ਤੌਰ ਤੇ ਹਾਜ਼ਰ ਹੋਏ। ਆਪਣੇ ਲੈਕਚਰ ਦੌਰਾਨ ਉਨ੍ਹਾਂ ਜਲਗਾਹਾਂ ਈਕੋਸਿਸਟਮ ਦੀ ਮੌਜੂਦਾ ਸਥਿਤੀ ਤੇ ਚਰਚਾ ਕਰਦਿਆਂ ਐਂਥਰੋਪੇਸੀਅਨ ਪੜਾਅ ਦੌਰਾਨ ਵਾਤਾਵਰਣ ਦੀ ਬਹਾਲੀ ਤੇ ਜੋਰ ਦਿੱਤਾ । ਉਨ੍ਹਾਂ  ਜਾਣਕਾਰੀ ਦਿੰਦਿਆ ਦੱਸਿਆ ਕਿ ਵਾਤਾਵਰਣ ਸਕੰਟ ਵੱਖ-ਵੱਖ ਖਤਰਿਆਂ ਤੋਂ ਪੈਦਾ ਹੋਇਆ ਹੈ, ਜਿਹਨਾਂ ਵਿਚ ਰਿਹਾਇਸ਼ੀ ਸਥਾਨਾਂ ਦਾ ਵਿਨਾਸ਼, ਪਾਸਾਰ ਤੇ ਵਿਘਟਨ, ਜੈਵਿਕ ਸਰੋਤਾਂ ਦੀ ਦੁਰਵਰਤੋਂ ਸਮੇਤ ਹਮਲਾਵਾਰ ਪ੍ਰਜਾਤੀਆਂ , ਪ੍ਰਦੂਸ਼ਣ, ਬਿਮਾਰੀਆਂ ਅਤੇ ਵਿਸ਼ਵ ਪੱਧਰ ਦੀਆਂ ਜਲਵਾਯੂ ਤਬਦੀਲੀਆਂ ਆਦਿ ਸ਼ਾਮਿਲ ਹਨ। ਅਜਿਹੇ ਵਰਤਾਰੇ ਦੇ ਕਾਰਨ ਬਹੁਤ ਸਾਰੀਆਂ ਪ੍ਰਜਾਤੀਆਂ ਅਲੋਪ ਹੋਣ ਦੀਆਂ ਦਰਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਇਸੇ ਕਾਰਨ ਹੀ ਵਾਤਾਰਣ ਦੀ ਸੁਰਜੀਤੀ ਅਤੇ ਬਹਾਲੀ ਵਿਚ ਲਾਗਤ ਦਾ ਮੁੱਲ  ਤੇਜੀ ਨਾਲ ਵੱਧ ਰਿਹਾ  ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਜਲਗਾਹਾਂ ਨੂੰ ਹਮੇਸ਼ਾਂ ਬਰਬਾਦੀ ਦੀ ਨਜ਼ਰ ਨਾਲ ਹੀ ਦੇਖਿਆ ਜਾਂਦਾ ਹੈ। ਸਾਡੀਆਂ 35 ਫ਼ੀਸਦ ਤੋਂ ਵੱਧ ਜਲਗਾਹਾਂ ਅਲੋਪ ਹੋ ਚੁੱਕੀਆਂ ਹਨ। ਇਸ ਮੌਕੇ ਉਨ੍ਹਾਂ ਜਲਗਾਹਾਂ ਦੀ ਬਹਾਲੀ ਲਈ ਮਿਲਕੇ ਹੰਭਲਾ ਮਾਰਨ ਦੀ ਲੋੜ *ਤੇ ਜ਼ੋਰ ਦਿੱਤਾ ਤਾਂ ਜੋ ਅਸੀਂ ਕੁਦਰਤੀ ਸਰੋਤਾਂ ਦੀ ਰਾਖੀ ਕਰਦਿਆਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਅਨਕੂਲ ਵਾਤਾਵਰਣ ਦੇ ਸਕੀਏ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ  ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ  ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ   ਅਮਾਨਵੀ ਗਤੀਵਿਧੀਆਂ ਜਲਗਾਹਾਂ ਦੀ ਨਿਕਾਸੀ ਅਤੇ ਰੁਪਾਂਤਰਣ ਦਾ ਮੁਖ ਕਾਰਨ ਹਨ। ਉਨ੍ਹਾਂ ਜਲਗਾਹਾਂ ਨੂੰ ਸੁਰਜੀਤ ਕਰਨ ਅਤੇ ਬਚਾਉਣ ਲਈ ਵਿੱਤੀ, ਮਨੁੱਖੀ ਅਤੇ ਰਾਜਨੀਤਕ ਨਿਵੇਸ਼ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਪੰਛੀਆਂ ਤੇ ਆਧਾਰਤ ਕਵਿਤਾ ਗਾਇਨ ਮੁਕਾਬਲੇ  ਵੀ ਕਰਵਾਏ ਗਏ ਜਿਹਨਾਂ ਪਹਿਲਾਂ ਇਨਾਮ—ਗੁਰੂ ਅਮਰਦਾਸ ਪਬਲਿਕ ਸਕੂਲ ਦੀ ਗੁਰਲੀਨ ਕੌਰ ਨੇ ਦੂਜਾ ਤੇ ਤੀਜਾ ਇਨਾਮ ਕ੍ਰਮਵਾਰ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀ ਨਵਦੀਪ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਕਪੂਰਥਲਾ ਦੇ ਬਲਦੀਸ਼ ਸਿੰਘ ਨੇ ਜਿੱਤਿਆ।

LEAVE A REPLY

Please enter your comment!
Please enter your name here