ਪਿੰਡ ਬਕੈਣ ਵਾਲਾ ਵਿਚ ਆਏ ਵੱਡੇ ਵਾਅ ਵਰੋਲੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਪ੍ਰਸ਼ਾਸਨ ਕਾਰਜਸ਼ੀਲ: ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜਿ਼ਲਕਾ ਦੇ ਪਿੰਡ ਬਕੈਣ ਵਾਲਾ ਵਿਚ ਆਏ ਵੱਡੇ ਵਾਅ ਵਰੋਲੇ ਕਾਰਨ ਹੋਏ ਨੁਕਸਾਨ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ। ਚਾਹੇ ਉਹ ਮਕਾਨਾਂ ਅਤੇ ਫਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਸਰਕਾਰ ਨੂੰ ਭੇਜਣ ਦੀ ਹੋਵੇ, ਭਾਵੇਂ ਪ੍ਰਭਾਵਿਤ ਲੋਕਾਂ ਦੇ ਰਹਿਣ-ਸਹਿਣ ਜਾਂ ਖਾਣ-ਪੀਣ ਦੀ ਹੋਵੇ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਵੰਡਰ ਕਾਰਨ ਜੋ ਵੀ ਨੁਕਸਾਨ ਹੋਇਆ ਉਸਦੀ ਭਰਪਾਈ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਰ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲ 88 ਏਕੜ ਵਿਚ ਫੈਲੇ ਕਣਕ ਦੇ ਕੁਝ ਹਿਸਾ ਅਤੇ 60 ਏਕੜ ਵਿਚ ਫੈਲੇ ਬਾਗਾਂ ਦਾ ਕੁਝ ਹਿਸਾ ਨੁਕਸਾਨਿਆ ਗਿਆ। ਇਸ ਤੋਂ ਇਲਾਵਾ 70 ਡਿਗੇ ਮਕਾਨਾਂ ਦੀ ਉਸਾਰੀ ਦਾ ਕੰਮ ਵੀ ਕਾਰਵਾਈ ਅਧੀਨ ਹੈ।  ਇਸ ਤੋਂ ਇਲਾਵਾ ਜੋ 10 ਵਿਅਕਤੀ ਜ਼ਖਮੀ ਹੋਏ ਸਨ, ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਡਾਕਟਰੀ ਸਹਾਇਤਾ ਲਈ ਦਾਖਲ ਕਰਵਾਇਆ ਗਿਆ ਜੋ ਕਿ ਇਲਾਜ ਲੈ ਕੇ ਚੁੱਕੇ ਹਨ। 2 ਪਸ਼ੂ ਜਖਮੀ ਹੋਏ ਸਨ ਜਿਨ੍ਹਾ ਦਾ ਇਲਾਜ ਸਰਕਾਰੀ ਤੌਰ ਤੇ ਕੀਤਾ ਜਾ ਰਿਹਾ ਹੈ। ਬੇਘਰ ਹੋਏ ਵਿਅਕਤੀਆਂ/ਪਰਿਵਾਰਾਂ ਦਾ ਟੈਂਟ ਲਗਾ ਕੇ ਆਰਜੀ ਤੌਰ *ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਹਨਾਂ ਲੋਕਾਂ ਦੇ ਖਾਣੇ ਆਦਿ ਦਾ ਪ੍ਰਬੰਧ ਪ੍ਰਸ਼ਾਸਨ ਵੱਲੋਂ, ਪਿੰਡ ਦੀ ਪੰਚਾਇਤ ਅਤੇ ਗੁਰੂਦੁਆਰਾ ਸ੍ਰੀ ਹਰੀਪੁਰਾ ਸਾਹਿਬ ਵੱਲੋਂ ਕੀਤਾ ਗਿਆ ਤੇ ਲੋੜੀਂਦੀ ਸਮਗਰੀ ਦੀਆਂ ਕਿੱਟਾਂ ਤਿਆਰ ਕਰਕੇ ਦਿੱਤੀਆ ਗਈਆ ਹਨ ਅਤੇ ਲੋੜ ਅਨੁਸਾਰ ਹੋਰ ਕਿਟਾਂ ਤਿਆਰ ਹਨ।

ਉਨ੍ਹਾਂ ਦੱਸਿਆ ਕਿ ਡਿੱਗੇ ਮਕਾਨਾਂ ਵਿੱਚੋਂ 3 ਕਮਰੇ ਪਿੰਡ ਦੀ ਪੰਚਾਇਤ ਵੱਲੋਂ ਅਤੇ 2 ਕਮਰਿਆਂ ਦੀ ਉਸਾਰੀ ਐਨ.ਜੀ.ਓ. ਬਾਬੇ ਕਾ ਹੈਲਪਿੰਗ ਹੈਂਡ ਦੋਹਪੁਰ (ਮੋਗਾ) ਸੰਤ ਬਾਬਾ ਕਪੂਰ ਸਿੰਘ ਜੀ ਵੱਲੋਂ ਕਰਵਾਈ ਜਾ ਰਹੀ ਹੈ। ਉਸਾਰੀ ਆਦਿ ਦੇ ਕੰਮਾਂ ਲਈ ਨਰੇਗਾ ਦੇ 215 ਮਜ਼ਦੂਰਾਂ ਦੀ ਸਹਾਇਤਾ ਲਈ ਗਈ ਹੈ ਅਤੇ ਇਹਨਾਂ ਮਜਦੂਰਾਂ ਦੀ ਮਦਦ ਨਾਲ ਡਿੱਗੇ ਹੋਏ ਬਾਗਾਂ ਦੇ ਬੂਟੇ ਵੀ ਸਿੱਧੇ ਕਰਵਾਏ ਗਏ ਹਨ। ਬਾਗਾਂ ਦੇ ਬੂਟੇ ਸਿੱਧ ਕਰਨ ਦਾ ਕੰਮ ਸੋ ਫੀਸਦੀ ਮੁਕੰਮਲ ਹੋ ਚੁੱਕਾ ਹੈ। ਉਪ ਮੰਡਲ ਮੈਜਿਸਟਰੇਟ, ਫਾਜ਼ਿਲਕਾ ਵੱਲੋਂ ਕਮੇਟੀ ਬਣਾਈ ਗਈ ਹੈ ਜਿਸ ਦੀ ਦੇਖਰੇਖ ਵਿਚ ਦਾਨ ਵਿਚ ਪ੍ਰਾਪਤ ਹੋਣ ਵਾਲੀ ਰਕਮ ਪਿੰਡ ਵਿਚ ਰਾਹਤ ਕਾਰਜਾਂ ਦੇ ਖਰਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here