ਨਗਰ ਕੌਂਸਲ ਪ੍ਰਧਾਨ ਇਕਬਾਲ ਨੇ ਪ੍ਰਧਾਨਗੀ ਪੱਦ ਤੋਂ ਦਿੱਤਾ ਅਸਤੀਫਾ

ਹਰਿਆਣਾ(ਦ ਸਟੈਲਰ ਨਿਊਜ਼)। ਇਕਬਾਲ ਸਿੰਘ ਪ੍ਰਧਾਨ ਨਗਰ ਕੌਂਸਲ ਹਰਿਆਣਾ ਵੱਲੋਂ ਆਪਣੇ ਸਾਥੀ ਨਗਰ ਕੌਂਸਲ ਮੈਂਬਰਾਂ ਦੀ ਹਾਜ਼ਰੀ ਵਿੱਚ ਪ੍ਰਧਾਨਗੀ ਪੱਦ ਤੋਂ ਅਸਤੀਫਾ ਸਿਮਰਨ ਸਿੰਘ ਢੀਡਸਾ ਈਓ ਨਗਰ ਕੌਂਸਲ ਹਰਿਆਣਾ ਨੂੰ ਦੇ ਦਿੱਤਾ ਗਿਆ ਹੈ। ਇਸ ਮੌਕੇ ਇਕਬਾਲ ਸਿੰਘ ਨੇ ਕਿਹਾ ਕਿ ਉਸਦੀ ਅਗੁਵਾਈ ਹੇਠ ਪਿਛਲੇ ਸਮੇਂ ਤੋ ਕਾਂਗਰਸ ਸਰਕਾਰ ਦੀ ਮੌਜ਼ੂਦਗੀ ਵਿੱਚ ਕਸਬਾ ਹਰਿਆਣਾ ਵਿਖੇ ਬੇਤਹਾਸ਼ਾ ਵਿਕਾਸ ਹੋਇਆ।

Advertisements

ਜਿਸਦਾ ਸਿਹਰਾ ਪਵਨ ਕੁਮਾਰ ਆਦੀਆ ਸਾਬਕਾ ਵਿਧਾਇਕ ਨੂੰ ਜਾਂਦਾ ਹੈ ਪਰ ਪਿਛਲੇ ਇੱਕ ਸਾਲ ਤੋਂ ਨਗਰ ਕੌਂਸਲ ਹਰਿਆਣਾ ਵਿਖੇ ਸਿਲਸੇਵਾਰ ਮੀਟਿੰਗਾਂ ਨਾ ਹੋਣ ਦੇ ਕਾਰਣ ਸ਼ਹਿਰ ਦਾ ਵਿਕਾਸ ਰੁਕਿਆ ਹੋਇਆ ਹੈ। ਜਿਸਦੇ ਮੱਦੇਨਜ਼ਰ ਉਸ ਵੱਲੋ ਸਾਥੀ ਐਮਸੀ ਸਹਿਯੋਗੀਆ ਦੀ ਸਲਾਹ ਨਾਲ ਸ਼ਹਿਰ ਅੰਦਰ ਵਿਕਾਸ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਗਿਆ ਹੈ। ਇਸ ਮੌਕੇ ਗੁਰਦੇਵ ਕੌਰ, ਸ਼ਸ਼ੀ ਕੁਮਾਰ ਤੇ ਰਚਨਾ ਹਾਜ਼ਿਰ ਸਨ।

LEAVE A REPLY

Please enter your comment!
Please enter your name here