ਪਰਿਵਾਰ ਵਲੌਂ ਸੰਸਥਾ ਨੂੰ ਚੰਪਾ ਬਰੂਟਾ ਦੇ ਨੇਤਰ ਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁਹੱਲਾ ਆਰੀਆ ਨਗਰ, ਹੁਸ਼ਿਆਰਪੁਰ ਨਿਵਾਸੀ ਚੰਪਾ ਬਰੂਟਾ ਜੀ ਦੇ ਅਕਾਲ ਚਲਾਣਾ ਕਰਨ ਉਪਰੰਤ ਪਰਿਵਾਰਕ ਮੈਂਬਰਾਂ ਵਲੌਂ ਉਹਨਾਂ ਦੇ ਨੇਤਰਦਾਨ ਦੇ ਪ੍ਰਣ ਨੂੰ ਪੂਰਾ ਕਰਦੇ ਹੋਏ ਉਹਨਾਂ ਦੇ ਨੇਤਰ, ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਦਾਨ ਕੀਤੇ ਗਏ।

Advertisements

ਇਸ ਸਮੇਂ ਸੰਸਥਾ ਦੇ ਪ੍ਰਧਾਨ ਸੁਰੇਸ਼ ਕਪਾਟੀਆ, ਪ੍ਰੋ. ਬਹਾਦਰ ਸਿੰਘ ਸੁਨੇਤ, ਬਲਜੀਤ ਸਿੰਘ ਪਨੇਸਰ, ਗੁਰਪ੍ਰੀਤ ਸਿੰਘ, ਮੈਡਮ ਸੰਤੋਸ਼ ਸੈਣੀ, ਡਾ. ਰਜੀਵ ਜੈਨ, ਸੁਰੇਸ਼ ਨੰਦਾ ਅਤੇ ਥਿੰਦ ਆਈ ਹਸਪਤਾਲ ਦੀ ਟੀਮ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਅਤੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਪਾਉਣ ਲਈ ਪਰਿਵਾਰ ਦਾ ਧੰਨਵਾਦ ਕੀਤਾ।ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਚੰਪਾ ਬਰੂਟਾ ਦੇ ਨੇਤਰ ਦੋ ਨੇਤਰਹੀਣ ਵਿਅਕਤੀਆਂ ਨੂੰ ਲਗਵਾਏ ਜਾਣਗੇ ਅਤੇ ਉਹਨਾਂ ਦੀ ਹਨੇਰੀ ਜਿੰਦਗੀ ਵਿੱਚ ਰੋਸ਼ਨੀ ਭਰੀ ਜਾਵੇਗੀ।

LEAVE A REPLY

Please enter your comment!
Please enter your name here