ਨਗਰ ਨਿਗਮ ਵੱਲੋਂ ਮਨਾਈ ਗਈ ਸਵੱਛਤਾ ਮਸ਼ਾਲ ਮਾਰਚ

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ: ਸਵੱਛ ਭਾਰਤ ਮਿਸ਼ਨ ਅਰਬਨ ਅਧੀਨ, ਸ਼ਹਿਰ ਦੀ ਸਾਫ ਸਫਾਈ ਨੂੰ ਮੁੱਖ ਰਖਦੇ ਹੋਏ ਨਗਰ ਨਿਗਮ ਦੇ ਕਮਿਸ਼ਨਰ, ਅਨੁਪਸ ਕਲੇਰ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਨੂੰ ਸਾਫ ਕਰਨ ਵਾਲੇ ਸਵੱਛਤਾ ਮਿਤਰਾਂ ਨਾਲ ਸਵੱਛਤਾ ਮਸ਼ਾਲ ਮਾਰਚ ਕੀਤੀ ਗਈ। ਸਵੱਛਤਾ ਮਸ਼ਾਲ ਮਾਰਚ ਦੀ ਸ਼ੁਰੂਆਤ ਨਗਰ ਨਿਗਮ ਦੇ ਕਮਿਸ਼ਨਰ ਅਤੇ ਸਕੱਤਰ ਨਗਰ ਨਿਗਮ ਸ਼ੁਸ਼ਾਂਤ ਭਾਟੀਆ ਜੀ ਵਲੋਂ ਕੀਤੀ ਗਈ। ਇਹ ਮਾਰਚ ਸ਼ਹਿਰ ਵਾਸੀਆ ਨੂੰ ਸਵੱਛਤਾ ਦੇ ਪ੍ਰਤੀ ਜਾਗਰੂਕ ਕਰਨ, ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਜਗ੍ਹਾਂ ਜਗ੍ਹਾਂ ਕੂੜਾ ਨਾ ਸੁੱਟਣ ਵਾਸਤੇ ਜਾਗੂਰਕ ਕਰਨ ਲਈ ਕੀਤੀ ਗਈ। ਇਸ ਮਾਰਚ ਤਹਿਤ ਮਿਤੀ 31.03.2023 ਤੱਕ ਸਾਰੇ ਵਾਰਡਾਂ ਵਿੱਚੋਂ ਔਰਤਾਂ ਦਾ ਚੁਨਾਵ ਕੀਤਾ ਜਾਵੇਗਾ ਜੋ ਕਿ ਸਵੱਛਤਾ ਦੇ ਮਹਤਵ ਨੂੰ ਸਮਝਦੇ ਹੋਏ ਆਪਣੇ ਪੱਧਰ ਤੇ ਸਵੱਛਤਾ ਪ੍ਰਤੀ ਕੰਮ ਕਰ ਰਹਿਆਂ ਹਨ।

Advertisements

ਉਹਨਾਂ ਔਰਤਾਂ ਨੂੰ ਮਿਤੀ 31.03.2023 ਨੂੰ ਦੁਪਹਿਰ 03.30 ਵਜੇ ਸਮਾਨਿਤ ਕੀਤਾ ਜਾਵੇਗਾ। ਇਹ ਮਾਰਚ ਦਫਤਰ ਨਗਰ ਨਿਗਮ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋ ਕੇ ਜਲੋਖਾਨਾ ਚੌਕ, ਸਦਰ ਬਜਾਰ ਤੋ ਸ਼ਹੀਦ ਭਗਤ ਸਿੰਘ ਚੌਕ ਤੱਕ ਅਤੇ ਸੱਤ ਨਰਾਇਣ ਬਜਾਰ ਤੋਂ ਹੁੰਦੇ ਹੋਏ ਅਮ੍ਰਿਤਸਰ ਰੋਡ ਤੋ ਮੁੜ ਦਫਤਰ ਨਗਰ ਨਿਗਮ ਵਿਖੇ ਸਮਾਪਤ ਹੋਈ। ਇਸ ਮੌਕੇ ਤੇ ਹੈਲਥ ਸ਼ਾਖਾ ਦੇ ਏ.ਐਚ.ਓ, ਰਾਜ ਕਮਲ, ਸੈਨਟੇਰੀ ਇੰਸਪੈਕਟਰ ਸੰਜੀਵ ਕੁਮਾਰ, ਸੈਨਟੇਰੀ ਇੰਸਪੈਕਟਰ ਨਰੇਸ਼ ਕੁਮਾਰ ਅਤੇ ਨਗਰ ਨਿਗਮ ਦਾ ਸਟਾਫ ਮੋਜੂਦ ਸਨ।

LEAVE A REPLY

Please enter your comment!
Please enter your name here