ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਅਤੇ ਪੰਚਾਇਤ ਸੰਮਤੀਆਂ ਦਾ ਬਜਟ ਸਰਬਸੰਮਤੀ ਨਾਲ ਪਾਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰੀਸਦ ਹੁਸ਼ਿਆਰਪੁਰ ਦੇ ਹਾਊਸ ਦੀ ਮੀਟਿੰਗ ਅੱਜ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੇਵਰਾਜ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੀਸਦ ਮੀਟਿੰਗ ਹਾਲ ਵਿਖੇ ਹੋਈ। ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਅਤੇ ਪੰਚਾਇਤ ਸੰਮਤੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਸਾਲ 2023-24 ਦਾ ਵੱਖ-ਵੱਖ ਮੱਦਾਂ ਅਧੀਨ ਅਨੁਮਾਨਿਤ ਬਜਟ ਹਾਊਸ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦਾ 54,45,58,855 ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਗਿਆ। ਇਸੇ ਤਰ੍ਹਾਂ ਪੰਚਾਇਤ ਸੰਮਤੀ ਭੂੰਗਾ ਦਾ 3,19,45,000 ਰੁਪਏ, ਦਸੂਹਾ ਦਾ 2,61,30,000 ਰੁਪਏ, ਗੜ੍ਹਸ਼ੰਕਰ ਦਾ 5,46,39,000, ਹਾਜੀਪੁਰ ਦਾ 1,51,81,000 ਰੁਪਏ, ਹੁਸ਼ਿਆਰਪੁਰ-1 ਦਾ 50,03,30,000 ਰੁਪਏ, ਹੁਸ਼ਿਆਰਪੁਰ-2 ਦਾ 4,04,70,000 ਰੁਪਏ, ਮਾਹਿਲਪੁਰ ਦਾ 1,86,00,000 ਰੁਪਏ, ਮੁਕੇਰੀਆਂ ਦਾ 2,96,91,000 ਰੁਪਏ, ਤਲਵਾੜਾ ਦਾ 2,72,85,000 ਰੁਪਏ ਅਤੇ ਟਾਂਡਾ ਦਾ 3,50,20,000 ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਗਿਆ।

Advertisements

ਇਸ ਦੇ ਨਾਲ ਹੀ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਸਾਲ 2023-24 ਦਾ ਮਗਨਰੇਗਾ ਦਾ ਕੁੱਲ 10231.52 ਲੱਖ ਰੁਪਏ ਦਾ ਅਨੁਮਾਨਿਤ ਬਜਟ (ਲੇਬਰ ਅਤੇ ਮੈਟੀਰੀਅਲ) ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਹਾਊਸ ਦੀ ਮੀਟਿੰਗ ਵਿਚ ਏਜੰਡੇ ਅਨੁਸਾਰ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ ਅਤੇ ਸਮੂਹ ਹਾਊਸ ਵਲੋਂ ਸਾਰੇ ਏਜੰਡੇ ਸਰਬਸੰਮਤੀ ਨਾਲ ਪਾਸ ਕੀਤੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਰਬਾਰਾ ਸਿੰਘ ਰੰਧਾਵਾ, ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਜਗਜੀਤ ਸਿੰਘ ਬੱਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵੰਤ ਸਿੰਘ ਰੰਧਾਵਾ, ਜਸਵਿੰਦਰ ਸਿੰਘ, ਰਜਨੀਸ਼ ਕੌਸ਼ਲ, ਗਗਨਦੀਪ, ਮੈਡਮ ਮੋਨਿਕਾ ਤੋਂ ਇਲਾਵਾ ਪੰਚਾਇਤ ਸੰਮਤੀ ਭੂੰਗਾ ਦੇ ਚੇਅਰਮੈਨ ਬਿਸ਼ਨੂੰ ਕੁਮਾਰ, ਪੰਚਾਇਤ ਸੰਮਤੀ ਹੁਸ਼ਿਆਰਪੁਰ-1 ਦੇ ਚੇਅਰਮੈਨ ਅਜੀਤ ਸਿੰਘ, ਜ਼ਿਲ੍ਹੇ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਲੇਖਾਕਾਰ ਜ਼ਿਲ੍ਹਾ ਪ੍ਰੀਸ਼ਦ, ਡੀ.ਪੀ.ਐਮ, ਜ਼ਿਲ੍ਹਾ ਕੋਆਰਡੀਨੇਟਰ ਪੀ.ਐਮ.ਏ.ਵਾਈ (ਜੀ), ਮੈਨੇਜਰ ਆਈ.ਟੀ ਮਗਨਰੇਗਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here