ਭਾਜਪਾ ਐਸਸੀ ਮੋਰਚਾ ਦੇ ਉਪ ਪ੍ਰਧਾਨ ਨਾਹਰ ਨੇ ਕੇਂਦਰੀ ਮੰਤਰੀ ਸੋਮਪ੍ਰਕਾਸ਼ ਨਾਲ ਕੀਤੀ ਮੁਲਾਕਾਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਾਜਪਾ ਐਸ ਸੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਨਿਰਮਲ ਨਾਹਰ ਨੇ ਜਲੰਧਰ ਲੋਕ ਸਭਾ ਹਲਕਾ ਜਿਮਨੀ ਚੋਣਾਂ ਦੇ ਇੰਚਾਰਜ਼ ਅਤੇ ਭਾਰਤ ਸਰਕਾਰ ਦੇ ਮੰਤਰੀ ਮਾਣਯੋਗ ਸੋਮ ਪ੍ਰਕਾਸ਼ ਜੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ

Advertisements

ਮੁਲਾਕਾਤ ਦੌਰਾਨ ਨਾਹਰ ਨੇ ਕਿਹਾ ਪੰਜਾਬ ਦਾ ਐਸ ਸੀ ਭਾਈਚਾਰਾ ਬੀਜੇਪੀ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਲੋਕਸਭਾ ਚ ਭੇਜੇਗਾ ਭਾਜਪਾ ਐਸ ਸੀ ਮੋਰਚਾ ਪੰਜਾਬ ਦੇ ਪ੍ਰਧਾਨ ਸੁੱਚਾ ਰਾਮ ਲੱਧੜ ਦੀ ਅਗਵਾਈ ਚ ਮੋਰਚੇ ਦੇ ਸਮੂਹ ਅਹੁਦੇਦਾਰ ਤੇ ਵਰਕਰ ਦਿਨ ਰਾਤ ਇੱਕ ਕਰਕੇ ਬੀਜੇਪੀ ਨੂੰ  ਜਿਤਾਉਣਗੇ ਇਸ ਮੌਕੇ ਭਾਰਤੀ ਜਨਤਾ ਪਾਰਟੀ ਜਿਲਾ ਕਪੂਰਥਲਾ ਦੇ ਸਾਬਕਾ ਪ੍ਰਧਾਨ  ਪਰਸ਼ੋਤਮ ਪਾਸੀ, ਜੀ ਭਾਰਤੀ ਜਨਤਾ ਪਾਰਟੀ ਜਿਲਾ ਕਪੂਰਥਲਾ ਦੇ ਸਾਬਕਾ ਮੀਤ ਪ੍ਰਧਾਨ ਅਸ਼ੋਕ ਮਾਹਲਾ,  ਐਸ ਸੀ ਮੋਰਚਾ ਪੰਜਾਬ ਟੀਮ ਦੇ ਮੈਂਬਰ ਸਰਦਾਰ ਮੋਹਿੰਦਰ ਸਿੰਘ ਬਲੇਰ ਜੀ ਹਾਜਰ ਸਨ

LEAVE A REPLY

Please enter your comment!
Please enter your name here