ਅੱਠਵੀਂ ਜਮਾਤ ਵਿੱਚੋਂ 97.93 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀ ਅੱਵਲਦੀਪ ਕੌਰ ਨੂੰ ਹਾਸਲ ਬਰਾਦਰੀ ਨੇ ਕੀਤਾ ਸਨਮਾਨਿਤ


ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਆਏ ਨਤੀਜਿਆਂ ਵਿੱਚ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੀ ਅੱਵਲਦੀਪ ਕੋਰ ਨੂੰ ਹਾਸਲ ਬਰਾਦਰੀ ਵੱਲੋਂ ਸਨਮਾਨਿਤ ਕਰਦਿਆ ਸਾਈਕਲ ਭੇਂਟ ਕੀਤੀ ਗਈ। ਗੋਰਤਲਬ ਹੈ ਕਿ ਸਰਕਾਰੀ ਕੰਨਿਆ ਸੀਨੀਅਰ ਸਕੰਡਰੀ ਸਕੂਲ ਦੀ ਵਿਦਿਆਰਥਣ ਅੱਵਲਦੀਪ ਕੋਰ ਨੇ 97.83 ਪ੍ਰਤੀਸ਼ਤ ਅੰਕ ਹਾਸਲ ਕਰ ਸੂਬੇ ਵਿੱਚ 13ਵਾਂ ਸਥਾਨ ਹਾਸਲ ਕੀਤਾ ਹੈ। ਜਿਸਤੋਂ ਬਾਅਦ ਅੱਜ ਹਾਸਲ ਬਰਾਦਰੀ ਦੇ ਸਰਪ੍ਰਸਤ ਤੇ ਕੌਸਲਰ ਅਮਰਜੀਤ ਸਿੰਘ ਜੌਲੀ, ਪ੍ਰਧਾਨ ਜਗਜੀਤ ਸਿੰਘ ਜੱਗੀ, ਜਨਰਲ ਸਕੱਤਰ ਗੁਰਬੀਰ ਸਿੰਘ ਓਭਰਾਏ, ਸੀਨੀਅਰ ਅਹੁਦੇਦਾਰ ਹਰਜਿੰਦਰ ਸਿੰਘ ਜੱਗੀ ਅਤੇ ਕੁਲਦੀਪ ਸਿੰਘ ਓਭਰਾਏ ਵੱਲੋਂ ਅੱਵਲਦੀਪ ਕੋਰ ਦੇ ਘਰ ਜਾ ਕੇ ਉਸਨੂੰ ਸਾਈਕਲ ਭੇਂਟ ਕਰਦਿਆਂ ਵਧਾਈ ਦਿੱਤੀ ਤੇ ਉਮੀਦ ਜਤਾਈ ਕਿ ਅੱਵਲਦੀਪ
ਕੋਰ ਅੱਗੋਂ ਵੀ ਇਸੇ ਤਰਾਂ ਨਾਲ ਮਿਹਨਤ ਕਰ ਆਪਣੇ ਪਰਿਵਾਰ ਅਤੇ ਬਰਾਦਰੀ ਦਾ ਨਾਮ ਰੋਸ਼ਨ ਕਰੇਗੀ।

Advertisements

ਉਹਨਾਂ ਕਿਹਾ ਕਿ ਬਰਾਦਰੀ ਨਾਲ ਸਬੰਧਤ ਪਰਿਵਾਰਾਂ ਦੇ ਸਮਾਜ ਵਿੱਚ ਨਾਮ ਰੋਸ਼ਨ ਕਰਨ ਵਾਲੇ ਹੋਰਨਾਂ ਬੱਚਿਆ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜਦਕਿ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਲਈ ਵੀ ਬਰਾਦਰੀ ਹਮੇਸ਼ਾ ਤੱਤਪਰ ਰਹਿੰਦੀ ਹੈ। ਹਾਸਲ ਬਰਾਦਰੀ ਦੇ ਅਹੁਦੇਦਾਰਾ ਨੇ ਦੱਸਿਆ ਕਿ ਲੋੜਵੰਦ ਬੱਚਿਆਂ ਦੀਆ ਸਕੂਲ ਫੀਸਾਂ ਤੇ ਹੋਰ ਵੀ ਕਈ ਤਰਾਂ ਨਾਲ ਸਹਾਇਤਾ ਕੀਤੀ ਜਾਂਦੀ ਹੈ ਤੇ ਇਨਾਂ ਬੱਚਿਆਂ ਦੀ ਪਹਿਚਾਣ ਨੂੰ ਵੀ ਗੁਪਤ ਰੱਖਿਆ ਜਾਂਦਾ ਹੈ। ਇਸ ਮੌਕੇ ਤੇ ਅੱਵਲਦੀਪ ਕੋਰ ਦੀ ਕਲਾਸ ਇੰਚਾਰਜ ਮੈਡਮ ਰਮਨਦੀਪ ਕੋਰ ਵੀ ਮੋਜੂਦ ਸਨ । ਉਹਨਾਂ ਨੇ ਦੱਸਿਆ ਕਿ ਇਹ ਵਿਦਿਆਰਥਣ ਕਈ ਕਈ ਘੰਟਿਆਂ ਤੱਕ ਲਗਾਤਾਰ ਪੜਾਈ ਕਰਦੀ ਸੀ ਤੇ ਹਮੇਸ਼ਾ ਸਕੂਲ ਵਿੱਚ ਅਧਿਆਪਕਾਂ ਦੇ ਕਹਿਣੇ ਵਿੱਚ ਰਹਿੰਦੇ ਹੋਏ ਚੰਗੀ ਪੜਾਈ ਕਰਦੀ ਹੈ। ਇਸ ਮੋਕੇ ਤੇ ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਬਾਬਾ, ਵਿਦਿਆਰਥਣ ਦੇ ਪਿਤਾ ਰੁਪਿੰਦਰ ਸਿੰਘ ਓਭਰਾਏ, ਮਾਤਾ ਸਰਬਜੀਤ ਕੋਰ, ਦਾਦੀ ਕੁਲਜੀਤ ਕੋਰ ਅਤੇ ਨਾਨਾ ਇੰਜਨੀਅਰ ਕੰਵਲਜੀਤ ਸਿੰਘ ਅੰਬਾਲਾ ਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here