ਪੀ.ਆਰ.ਟੀ.ਸੀ ਵਿਭਾਗ ਦੇ ਵਿੱਚ ਪ੍ਰਾਈਵੇਟ ਬੱਸਾਂ ਪਾਉਣ ਨੂੰ ਹੋਈ ਮੈਨੇਜ਼ਮੈਂਟ ਪੱਬਾਂ ਭਾਰ:ਗਰਪ੍ਰੀਤ ਪੰਨੂੰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਗੌਰਵ  ਮੜੀਆ । ਪੰਜਾਬ ਰੋਡਵੇਜ਼/ਪਨਬਸ/ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਕਪੂਰਥਲਾ ਡਿਪੂ  ਦੀ ਕਿਲੋਮੀਟਰ ਸਕੀਮ ਦੇ ਸਬੰਧੀ ਮੀਟਿੰਗ ਹੋਈ ਯੂਨੀਅਨ ਲਗਭਗ ਇੱਕ ਸਾਲ ਤੋਂ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰਦੀ ਆ ਰਹੀ ਹੈ । ਮੈਨੇਜ਼ਮੈਂਟ ਵੀ ਵਾਰ- ਵਾਰ ਟੈਂਡਰ ਦੇ ਸਮੇਂ ਅੱਗੇ ਕਰਦੀ ਆ ਰਹੀ ਹੈ । ਪਰ ਹੁਣ ਦੁਬਾਰਾ ਤੋ 20/06/2023 ਨੂੰ 116 ਬੱਸਾਂ ਦਾ ਟੈਂਡਰ ਖੋਲਣ ਦੀ ਤਿਆਰੀ ਕਰ ਰਹੀ ਹੈ । ਪੰਜਾਬ ਸਰਕਾਰ ਪਿੱਛਲੇ ਸਮੇਂ ਦੀਆਂ ਸਰਕਾਰਾਂ ਨਾਲੋਂ  ਟਰਾਂਸਪੋਰਟ ਵਿਭਾਗ ਨੂੰ 41% ਦੇ ਵਾਧੇ ਵਿੱਚ ਦੱਸਿਆ ਜਾ ਰਿਹਾ ਹੈ । ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਜੀ ਵਾਰ-ਵਾਰ ਆਪਣੇ ਬਿਆਨਾਂ ਦੇ ਵਿੱਚ ਵਿਭਾਗ ਨੂੰ ਵਾਧੇ ਦੇ ਵਿੱਚ ਦੱਸ ਰਹੇ ਹਨ । ਜੇਕਰ ਕਿਲੋਮੀਟਰ ਸਕੀਮ ਬੱਸ  ਜਿਸ ਦੀ ਕੀਮਤ ਲਗਭਗ 25-27 ਲੱਖ ਰੁਪਏ ਦੇ ਕਰੀਬ ਹੈ । ਪਿੱਛਲੇ ਟੈਂਡਰ ਦੇ ਮੁਤਾਬਿਕ 7.51 ਪੈਸੇ ਦਿੱਤਾ ਜਾ ਰਿਹਾ ਹੈ ਤੇ ਟੈਂਡਰ ਦੇ ਵਿੱਚ 300 ਕਿਲੋਮੀਟਰ ਤਹਿ ਕਰਵਾਉਂਦਾ ਦੀ ਸ਼ਰਤ ਵੀ ਤਹਿ 2253 ਰੁਪਏ ਦਿੱਤੇ  ਜਾਂਦੀ ਹਨ ।

Advertisements

ਪਰ ਮਨੇਜਮੈਂਟ ਦੀ ਮਿਲੀਭੁਗਤ ਨਾਲ ਪ੍ਰਾਈਵੇਟ ਮਾਲਕ ਦੀ ਬੱਸ ਤੋਂ 600 ਤੋ ਲੈਣ ਕੇ 700 ਤੱਕ 4,506 ਤੋ 5,257 ਪ੍ਰਤੀ ਦਿਨ ਦੇ ਕਿਲੋਮੀਟਰ ਤਹਿ ਪੈਸੇ ਦਿੱਤੇ  ਜਾਂਦੇ ਹਨ। ਜੇਕਰ ਇੱਕ ਮਹੀਨੇ  ਦੀ ਗੱਲ ਕੀਤੀ ਜਾਵੇ ਤਾ 18000ਤੋ ਲੈਣ ਕੇ 21000 ਕਿਲੋਮੀਟਰ ਤਹਿ ਕਰਵਾਏ ਜਾਂਦੇ ਨੇ ਜਿਸ ਦੀ ਰਕਮ 135,180 ਤੋਂ 157,710  ਦੇ ਲਗਭਗ ਜਾਂਦੀ ਹੈ । ਜ਼ੋ ਕਿ ਟੈਂਡਰ ਦੇ  ਮੁਤਾਬਿਕ ਗੈਰ ਕਾਨੂੰਨੀ ਹੈ । ਕਿਲੋਮੀਟਰ ਸਕੀਮ ਨੂੰ ਬੱਸਾਂ ਨੂੰ ਤੇਲ ਵੀ ਵਿਭਾਗ ਤੋਂ ਪ੍ਰਾਪਤ ਹੁੰਦਾ ਹੈ ਤੇ ਨਾਲ ਕੰਡਕਟਰ ਵੀ ਵਿਭਾਗ ਵੱਲੋਂ ਦਿੱਤਾ ਜਾਦਾ ਹੈ । 6 ਸਾਲ ਦੇ ਵਿੱਚ ਵਿਭਾਗ ਦੇ ਵਿੱਚੋ ਇੱਕ ਬੱਸ ਕਰੋੜਾਂ ਰੁਪਏ ਦੀ ਰਾਸ਼ੀ ਲੈ ਜਾਂਦੀ ਹੈ ਤੇ 6 ਸਾਲ ਬਾਅਦ ਬੱਸ ਮਾਲਕ ਦੇ ਕੋਲ ਰਹਿ ਜਾਂਦੀ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 15 ਸਾਲ ਇੱਕ ਵ੍ਹੀਕਲ ਚੱਲ ਸਕਦਾ ਹੈ । ਮੁੜ ਤੋ ਪ੍ਰਾਈਵੇਟ ਬੱਸ ਮਾਲਕ ਇਹਨਾਂ ਬੱਸਾਂ ਦੀ ਵਰਤੋਂ ਕਰਦੇ ਰਹਿੰਦੇ ਹਨ। ਪਰ ਜੇਕਰ ਵਿਭਾਗ ਦੀ ਆਪਣੀ ਬੱਸ ਹੋਵੇ ਲਗਭਗ ਵਿਭਾਗ ਨੂੰ 15 ਸਾਲ ਕਮਾਈ ਕਰਦੀ ਹੈ ।

ਸਰਪ੍ਰਸਤ ਹਰਜੀਤ ਸਿੰਘ ਹੀਰਾ ਅਤੇ ਜਰਨਲ ਸਕੱਤਰ ਹਰਪਾਲ ਸਿੰਘ ਭੁੱਲਰ  ਨੇ ਦੱਸਿਆ ਕਿ ਇੱਕ ਬੱਸ 6 ਸਾਲਾਂ ਦੇ ਵਿੱਚ ਲਗਭਗ 9,868,140 ਤੋਂ 11,512,830 ਦੇ ਲਗਭਗ ਪੈਸਾ ਲੁਟ ਕੇ ਲੈ ਜਾਂਦਾ ਇਸ ਤੋਂ ਉਪਰ ਕੰਡਕਟਰ ਦੀ ਤਨਖਾਹ ਤੇ ਡੀਜ਼ਲ ਖਰਚਾ ਵੱਖਰੇ ਤੌਰ ਤੇ ਵਿਭਾਗ ਤੇ ਪੈਦਾ ਹੈ ਜੇਕਰ ਵਿਭਾਗ ਦੀ ਬੱਸ ਹੋਵੇ ਤਾਂ ਇਹ ਸਾਰਾ ਪੈਸਾ ਵਿਭਾਗ ਕੋਲ ਰਹੇ ਤੇ 11 ਸਾਲ ਵਿਭਾਗ ਦੇ ਫਾਇਦੇ ਦੇ ਵਿੱਚ ਬੱਸ ਸਰਵਿਸ ਪਬਲਿਕ ਦੀ ਸੇਵਾ ਵਿੱਚ ਵਰਤੀ ਜਾ ਸਕਦੀ ਹੈ ਜਿਸ ਨਾਲ ਵਿਭਾਗ ਨੂੰ ਫਾਇਦਾ ਹੋਵੇਗਾ  ਮੀਤ ਪ੍ਰਧਾਨ ਮਨਿੰਦਰ ਸਿੰਘ ਅਤੇ ਚੇਅਰਮੈਨ ਬਗੀਚਾ ਸਿੰਘ, ਨੇ ਦੱਸਿਆ ਜ਼ੋ ਪ੍ਰਾਈਵੇਟ ਘਰਾਣੇ ਇਹਨਾਂ ਬੱਸਾਂ ਨੂੰ ਵਿਭਾਗ ਦੇ ਵਿੱਚ ਦਾਖਲ ਕਰਕੇ ਆਪਣੀਆਂ ਨਿੱਜੀ ਬੱਸਾਂ ਨੂੰ ਵੀ ਰੂਟਾਂ ਮੁਤਾਬਿਕ ਫਾਇਦਾ ਦਿੰਦੇ ਨੇ ਪ੍ਰਾਈਵੇਟ ਬੱਸ ਮਾਲਕ ਬਿਨਾਂ ਤਜਰਬੇ ਤੋਂ ਘੱਟ ਤਨਖਾਹ ਤੇ ਡਰਾਈਵਰ ਤੋਂ ਦਿਨ ਰਾਤ ਕੰਮ ਲੈਂਦੇ ਹਨ ਜਿਸ ਦੇ ਨਾਲ ਰੋਡ ਹਾਦਸੇ ਵੀ ਵਾਪਰਦੇ ਨੇ ਡੀਜ਼ਲ ਚੋਰੀ ਵਰਗੇ ਸੋਸ਼ਲ ਮੀਡੀਆ ਤੇ ਵਿਭਾਗ ਦੀ ਬਦਨਾਮੀ ਹੁੰਦੀ ਹੈ । ਉਹਨਾਂ ਤੇ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ । ਕੈਸ਼ੀਅਰ ਗੁਰਮੀਤ ਸਿੰਘ ਭੁੱਲਰ, ਨੇ ਕਿਹਾ ਕਿ  ਕਿਲੋਮੀਟਰ ਸਕੀਮ ਬੱਸਾਂ ਦਾ ਵਿਭਾਗ ਨੂੰ ਨੁਕਸਾਨ ਹੋਣ ਦੇ ਬਾਵਜੂਦ ਵੀ ਵਿਭਾਗ  ਦੇ ਅਧਿਕਾਰੀਆਂ ਵੱਲੋਂ ਕਿਲੋਮੀਟਰ ਨੂੰ ਫਾਇਦੇ ਦੇ ਵਿੱਚ ਦੱਸਕੇ ਵਿਭਾਗ ਦਾ ਨੁਕਸਾਨ ਕਰਵਾਉਣਾ ਚਾਹੁੰਦੇ ਹੈ। ਮੈਨੇਜ਼ਮੈਂਟ ਕਿਲੋਮੀਟਰ ਸਕੀਮ ਦੇ ਫੈਸਲੇ  ਨੂੰ ਵਾਪਸ ਲਵੇ । ਨਹੀਂ ਤਾਂ ਯੂਨੀਅਨ ਵੱਲੋਂ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਸਖ਼ਤ ਵਿਰੋਧ ਕਰਨ ਤੋਂ ਗੁਰੇਜ ਨਹੀਂ ਕਰੇਗੀ ਰੋਡ ਬਲੌਕ ਤੇ ਮੁੱਖ ਮੰਤਰੀ  ਦੇ ਘਿਰਾਓ ਤੱਕ ਦੇ ਐਕਸ਼ਨ ਤੱਕ ਵੀ ਕੀਤੇ ਜਾਣਗੇ ਜਿਸ ਦੀ ਜ਼ਿਮੇਵਾਰੀ ਵਿਭਾਗ ਦੀ ਹੋਵੇਗੀ ।

LEAVE A REPLY

Please enter your comment!
Please enter your name here