
ਅੰਮ੍ਰਿਤਸਰ(ਦ ਸਟੈਲਰ ਨਿਊਜ਼)। ਅੰਮ੍ਰਿਤਸਰ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਦਿਨ –ਦਿਹਾੜੇ 3-4 ਹਮਲਾਵਰਾਂ ਨੇ ਨਾਮੀ ਗੈਂਗਸਟਰ ਜਰਨੈਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ । ਜਾਣਕਾਰੀ ਦੇ ਮੁਤਾਬਕ ਜਰਨੈਲ ਨੂੰ ਕਰੀਬ 20 ਗੋਲੀਆਂ ਮਾਰੀਆਂ ਗਈਆ। ਗੈਂਗਸਟਰ ਜਰਨੈਲ ਸਿੰਘ ਗੋਪੀ ਘਨਸ਼ਯਮਪੁਰੀਆ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਸੀ ।

ਇਸ ਕਤਲਕਾਂਡ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਫਿਵਟ ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ, ਅਤੇ ਘਟਨਾ ਸਮੇਂ ਜਰਨੈਲ ਆਪਣੇ ਘਰ ਹੀ ਸੀ ਜਦੋਂ ਹਮਲਾਵਰਾਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆ। ਦੱਸ ਦਈਏ ਕਿ 15 ਮਿੰਟ ਤੱਕ ਲਗਾਤਾਰ ਫਾਈਰਿੰਗ ਕੀਤੀ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
