ਕਰਮਚਾਰੀਆਂ ਦੇ ਵਫਦ ਨੇ ਨਵ-ਨਿਯੁੱਕਤ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦਾ ਕੀਤਾ ਸਵਾਗਤ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਜਿਲਾ ਕਪੂਰਥਲਾ ਵਿਖੇ ਨਵ-ਨਿਯੁੱਕਤ ਹੋਏ ਡਿਪਟੀ ਕਮਿਸ਼ਨਰ, ਕਪੂਰਥਲਾ ਕਰਨੈਲ ਸਿੰਘ ਆਈ.ਏ.ਐਸ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਕਪੂਰਥਲਾ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ ਦਾ ਡੀ ਸੀ ਦਫਤਰ ਕਰਮਚਾਰੀ ਯੂਨੀਅਨ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਕਪੂਰਥਲਾ ਦੇ ਜਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਜੀ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ ਅਤੇ ਦੋਵੇਂ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਦਫਤਰ ਡਿਪਟੀ ਕਮਿਸ਼ਨਰ, ਕਪੂਰਥਲਾ ਦੇ ਸਟਾਫ ਵੱਲੋਂ ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਵਿਭਾਗ ਦਾ ਕੰਮ ਚਲਾਉਣ ਵਿੱਚ ਹਰ ਸਮੇਂ ਪੂਰਾ ਸਹਿਯੋਗ ਦਿੱਤਾ ਜਾਵੇਗਾ।

Advertisements

ਇਸ ਤੇ ਨਵ-ਨਿਯੁੱਕਤ ਡਿਪਟੀ ਕਮਿਸ਼ਨਰ, ਕਪੂਰਥਲਾ ਜੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਕਪੂਰਥਲਾ ਜੀ ਵੱਲੋਂ ਖੁਸ਼ੀ ਜਾਹਿਰ ਕਰਦੇ ਹੋਏ ਯੂਨੀਅਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਰਜਵਾਨ ਖਾਨ ਸੂਬਾ ਮੀਤ ਪ੍ਰਧਾਨ ਵਾ ਜਿਲਾ ਜਨਰਲ ਸਕੱਤਰ, ਸ਼੍ਰੀਮਤੀ ਨਿਸ਼ਾ ਤਲਵਾੜ ਜਿਲਾ ਵਿੱਤ ਸਕੱਤਰ, ਸੁਖਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੀ.ਐਸ.ਐਮਂ.ਐਸ.ਯੂ., ਸਰਿਤਾ ਬਹਿਲ ਰੀਡਰ ਟੂ ਏ.ਡੀ.ਸੀ., ਸੁਖਜਿੰਦਰਪਾਲ ਗੋਲਡੀ ਜਿਲਾ ਪ੍ਰੈੱਸ ਸਕੱਤਰ, ਰਜੇਸ਼ ਕੁਮਾਰ ਐਮ.ਏ, ਦਵਿੰਦਰਪਾਲ ਸਿੰਘ ਪੀ.ਏ. ਟੂ ਡੀ ਸੀ, ਜਸਵਿੰਦਰ ਕੁਮਾਰੀ ਸਟੈਨੋ ਟੂ ਡੀ ਸੀ, ਵਨੀਤ ਕੁਮਾਰ ਐਹਲਮਦ ਟੂ ਡੀ ਸੀ, ਰਘੂ ਕੁਮਾਰ, ਕਰਨ ਕੁਮਾਰ ਤੋਂ ਇਲਾਵਾ ਹੋਰ ਵੀ ਕਰਮਚਾਰੀ ਹਾਜ਼ਰ ਸਨ

LEAVE A REPLY

Please enter your comment!
Please enter your name here