
ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਮਿਸਲ ਸ਼ਹੀਦਾਂ ਤਰਨਦਲਹਰੀਆਂ ਵੇਲਾਂ ਜਥੇਬੰਦੀ ਵੱਲੋਂ ਗੁਰਦੁਆਰਾ ਬਾਬਾ ਮੰਝ ਜੀ ਸਮਾਧਾਂ (ਕੰਗਮਾਈ) ਵਿਖੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਵ ਸਬੰਧੀ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ‘ਚ ਪੰਥ ਪ੍ਰਸਿੱਧ ਕੀਰਤਨੀ ਜਥਿਆ ਨੇ ਆਈ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਗੁਰਦੁਆਰਾ ਬਾਬਾ ਮੰਝ ਜੀ (ਸਮਾਧਾਂ) ਕੰਗਮਾਈ ਵਿਖੇ ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜਥੇਦਾਰ ਮਿਸਾਲ ਸ਼ਹੀਦਾਂ ਤਰਨਾਦਲਹਰੀਆਂ ਵੇਲਾਂ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ ਆਈ ਸੰਗਤ ਨੂੰ ਮੀਰੀ ਪੀਰੀ ਜਥਾ ਯਮਨਾਨਗਰ, ਭਾਈ ਹਰਭਜਨ ਸਿੰਘ ਸੋਤਲਾ, ਭਾਈ ਕੁਲਵਿੰਦਰ ਸਿੰਘ ਕੰਗਮਾਈ, ਗਿਆਨੀ ਜਸਵੀਰ ਸਿੰਘ ਮਾਨਢਾਡੀ ਕਥਾਨੇ ਗੁਰਬਾਣੀ ਨਾਲ ਜੋੜਿਆ।

ਇਸ ਮੌਕੇ ਹਾਜ਼ਰ ਸੰਗਤ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਮਿਸ਼ਲ ਸ਼ਹੀਦਾਂ ਤਰਨਾਦ ਲਹਰੀਆਂ ਵੇਲਾਂ ਨੇ ਗੁਰਬਾਣੀ ਨਾਲ ਜੋੜਿਆਂ ਕਿਹਾ ਕਿ ਅੱਜ ਦੇ ਸਮੇਂ ਅੰਦਰ ਹਰ ਮਾਪੇ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਤ ਕਰਨ ਤੇ ਨਾਲ ਹੀ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਬਾਰੇ ਭਰਪੂਰ ਜਾਣਕਾਰੀ ਦੇਣ ਕਿ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੇ ਜਾਲਮ ਸਰਕਾਰ ਨਾਲ ਟੱਕਰ ਲਈ ਤੇ ਆਪਣੇ ਧਰਮ ‘ਤੇ ਕੋਈ ਵੀ ਆਂਚ ਨਹੀਂ ਆਉਣ ਨਹੀਂ ਦਿੱਤੀ।
ਇਸ ਮੌਕੇ ਪ੍ਰਿੰਸੀਪਲ ਪਰਜੀਤ ਕੌਰ ਸਿੱਧੂ ਕੰਗਮਾਈ ਤੋ ਹੋਰ ਆਈਆਂ ਪ੍ਰਮੁੱਖ ਸਖਸ਼ੀਅਤਾਂ ਦਾਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਵੱਖ ਵੱਖ ਸੰਸਥਾਵਾਂ ਵੱਲੋਂ ਆਈਸਕ੍ਰੀਮ, ਠੰਡੀ ਲੱਸੀ ਤੇ ਕਿਤਾਬਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਮਾਤਾ ਯਸ਼ਪਾਲ ਕੌਰ ਹਰੀਆਂ ਵੇਲਾਂ, ਭਾਈ ਹਰਪ੍ਰੀਤ ਸਿੰਘ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ, ਸੰਤ ਅਮਰੀਕ ਸਿੰਘ ਕੇਰਾਂ ਵਾਲੇ, ਗੁਰਪ੍ਰੀਤ ਸਿੰਘ ਪ੍ਰਧਾਨ ਤੇ ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈੱਲਫੇਅਰ ਸੁਸਾਇਟੀ, ਮਨਜੋਤ ਸਿੰਘ ਤਲਵੰਡੀ, ਨਿਪੁਨ ਸ਼ਰਮਾਂ ਜਿਲਾ ਪ੍ਰਧਾਨ ਭਾਜਪਾ, ਅਮਰਜੀਤ ਸਿੰਘ ਕੰਗ, ਹਰਮਿੰਦਰ ਸਿੰਘ ਕੰਗ, ਵਿਸ਼ਨੂ ਤਿਵਾੜੀ ਚੇਅਰਮੈਨ, ਪਰਵਿੰਦਰ ਸਿੰਘ ਸੱਜਣਾ, ਸੇਵਾ ਸਿੰਘ ਨੂਰਪੁਰ, ਸਤਪਾਲ ਸਿੰਘ ਡਡਿਆਣਾ, ਉਂਕਾਰ ਸਿੰਘ ਧਾਮੀ, ਹਰਅਵਤਾਰ ਸਿੰਘ, ਸਰਪੰਚ ਸੁਰਿੰਦਰ ਕੌਰ ਕੰਗਮਾਈ, ਐਡ.ਗੁਰਵੀਰ ਸਿੰਘ ਚੌਟਾਲਾ, ਮਨਿੰਦਰ ਸਿੰਘ ਟਿੰਮੀਸ਼ਾਹੀ, ਪਰਮਜੀਤ ਸਿੰਘ ਪੰਮੀ, ਰਾਕੇਸ਼ ਸੈਣੀ, ਜਗਦੀਪ ਸਿੰਘ, ਤਰਸੇਮ ਸਿੰਘ ਮਾਛੀਆਂ, ਮਾ. ਸੁਖਵਿੰਦਰ ਸਿੰਘ ਪਨੂੰ, ਕੁਲਵੰਤ ਸਿੰਘ ਪਨੂੰ, ਮਾ: ਸੁੱਚਾ ਸਿੰਘ, ਜਸਪਾਲ ਸਿੰਘ ਗੌਰਾਇਆ, ਬਿੱਕਰ ਸਿੰਘ ਸ਼ੇਰਪੁਰ, ਪ੍ਰਿਥੀਪਾਲ ਸਿੰਘ ਗਿੱਲ, ਸਰਬਜੀਤ ਸਿੰਘ ਗੌਰਾਇਆ, ਮੁੱਖਤਿਆਰ ਸਿੰਘ, ਭਾਈ ਬਖਸ਼ੀਸ਼ ਸਿੰਘ ਕੰਗਮਾਈ, ਪ੍ਰਿਤਪਾਲ ਸਿੰਘ, ਜਸ਼ਨ ਸਿੰਘ, ਪ੍ਰਭਕਰਨ ਸਿੰਘ, ਅਵਤਾਰ ਸਿੰਘ, ਹਰੀਮਾਨ ਸਿੰਘ, ਮਾ: ਅਮਰੀਕ ਸਿੰਘ, ਜੋਰਾਵਰ ਸਿੰਘ, ਦਿਲਸ਼ੇਰ ਸਿੰਘ ਤੇ ਹੋਰ ਹਾਜ਼ਰ ਸਨ।
