ਜਲੰਧਰ ਵਿੱਚ ਹੋਈ ਸ਼ਰਮਨਾਕ ਘਟਨਾ, ਪੁਲਿਸ ਨੇ ਕੀਤੀ ਵਿਦਿਆਰਥੀਆਂ ਨਾਲ ਮਾਰਕੁਟਾਈ ਅਤਿ ਨਿੰਦਣਯੋਗ: ਪ੍ਰਸ਼ੋਤਮ ਰਾਜ ਅਹੀਰ

ਆਦਮਪੁਰ (ਦ ਸਟੈਲਰ ਨਿਊਜ਼)। ਪ੍ਰਸ਼ੋਤਮ ਰਾਜ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਐਸਐਸਐਮ ਪੰਜਾਬ ਨੇ ਪੱਤਰਕਾਰਾਂ ਨੂੰ ਗੱਲਬਾਤ ਰਾਹੀ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਜਲੰਧਰ ਵਿਖੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਐਸਸੀ ਵਿਦਿਆਰਥੀਆਂ ’ਤੇ ਪੰਜਾਬ ਪੁਲਿਸ ਵਲੋਂ ਲਾਠੀਚਾਰਜ ਕਰ ਦਿੱਤਾ ਗਿਆ। ਦਰਅਸਲ ਜਲੰਧਰ ਦੇ ਬੀਐਫਐਸ ਚੌਂਕ ਵਿੱਚ ਐਸਸੀ ਵਿਦਿਆਰਥੀਆਂ ਵਲੋਂ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਜਲੰਧਰ ਪੁਲਸ ਨੇ ਵਿਦਿਆਰਥੀਆਂ ਨੂੰ ਖਦੇੜਨ ਲਈ ਬਲਪ੍ਰਯੋਗ ਦੀ ਵਰਤੋਂ ਕੀਤੀ ।

Advertisements

ਇਸ ਦੋਰਾਨ ਪੰਜਾਬ ਪੁਲਿਸ ‘ਜਲੰਧਰ’ ਨੇ ਐਸਸੀ ਵਿਦਿਆਰਥੀਆਂ ਨਾਲ ਪਹਿਲਾਂ ਤਾਂ ਧੱਕਾ-ਮੁੱਕੀ ਕੀਤੀ ਤੇ ਫਿਰ ਬਾਅਦ ਵਿਚ ਪੁਲਿਸ ਨੇ ਵਿਦਿਆਰਥੀਆਂ ’ਤੇ ਲਾਠੀਚਾਰਜ ਕਰ ਦਿੱਤਾ। ਪੁਲਿਸ ਨੇ ਕਈ ਵਿਦਿਆਰਥੀਆਂ ਨੂੰ ਰਾਊਂਡਅਪ ਕਰਕੇ ਥਾਣੇ ਵਿਚ ਨਜ਼ਰਬੰਦ ਵੀ ਕੀਤਾ। ਵੀਡੀਓ ਰਾਹੀਂ ਮਿਲੀ ਇਹ ਜਾਣਕਾਰੀ ਬਹੁਤ ਹੀ ਘਟੀਆਂ ਤੇ ਸ਼ਰਮਨਾਕ ਹੈ, ਸੰਯੁਕਤ ਸਮਾਜ ਮੋਰਚਾ ਪੰਜਾਬ ਇਸ ਘਟਨਾ ਦੀ ਕੜੀ ਨਿੰਦਾ ਕਰਦਾ ਹੈ ਤੇ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਸਰਕਾਰ ਜਲਦ ਤੋਂ ਜਲਦ ਐਸਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮ ਦੀ ਰਾਸ਼ੀ ਰਲੀਜ਼ ਕਰੇਂ, ਨਹੀਂ ਤਾਂ ਬਹੁਤ ਵੱਡੇ ਪੱਧਰ ਤੇ ਪੰਜਾਬ ਵਿੱਚ ਸੰਘਰਸ਼ ਕੀਤਾ ਜਾਵੇਗਾ, ਤੇ ਨਾਲ ਹੀ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਹ ਵਿਦਿਆਰਥੀਆਂ ਤੇ ਹੋਈ ਮਾਰਕੁਟਾਈ ਦੀ ਉੱਚ ਪੱਧਰੀ ਜਾਂਚ ਵੀ ਕਰਵਾਏ ਤਾਂ ਕਿ ਨਿਰਦੋਸ਼ ਐਸਸੀ ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕੇ।

LEAVE A REPLY

Please enter your comment!
Please enter your name here