ਜਿਲਾ ਬਾਰ ਐਸੋਸੀਅਸ਼ਨ ਦਾ ਵਫਦ ਲਿਫਟ ਦੀ ਮੰਗ ਨੂੰ ਲੈ ਕੇ ਸਾਂਸਦ ਬਲਬੀਰ ਸਿੰਘ ਸੀਂਚੇਵਾਲ ਨੂੰ ਮਿਲਿਆ 

ਕਪੂਰਥਲਾ (ਦ ਸਟੈਲਰ ਨਿਊਜ਼ ), ਰਿਪੋਰਟ- ਗੌਰਵ ਮੜੀਆ।  ਬੀਤੇ ਦਿਨੀਂ ਜਿਲਾ ਬਾਰ ਐਸੋਸੀਅਸ਼ਨ ਦਾ ਵਫਦ ਪ੍ਰਧਾਨ ਸੁਰੇਸ਼ ਕਾਲੀਆ ਦੀ ਪ੍ਰਧਾਨਗੀ ਚ ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਮੇਂਬਰ ਬਲਬੀਰ ਸਿੰਘ ਸੀਂਚੇਵਾਲ ਨੂੰ ਮਿਲਿਆ ਮੁਲਾਕਾਤ ਦੌਰਾਨ ਜਿਲਾ ਬਾਰ ਐਸੋਸੀਅਸ਼ਨ ਦੇ ਵਕੀਲਾਂ ਨੇ ਇੱਕ ਮੰਗ ਪੱਤਰ ਸਾਂਸਦ ਨੂੰ ਸੌਂਪਿਆ। ਜਿਸ ਵਿਚ ਕਪੂਰਥਲਾ ਵਿਖੇ ਨਵੇਂ ਕੋਰਟ ਕੰਮਪਲੈਕਸ ਵਿਖੇ ਵਕੀਲ ਸਾਹਿਬਾਨਾਂ ਦੇ ਬਣੇ ਮੰਜਿਲਾ ਚੈਮਬਰਾਂ ਚ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਐਮ ਪੀ ਕੋਟੇ ਚੋ ਨਵੀਂ ਲਿਫਟ ਲਗਵਾਉਣ ਦੀ ਪੁਰਜ਼ੋਰ ਮੰਗ ਰੱਖੀ। ਇਸ ਮੌਕੇ ਪ੍ਰਧਾਨ ਸੁਰੇਸ਼ ਕਾਲੀਆ ਨੇ ਕਿਹਾ ਕਿ ਨਵੇਂ ਕੋਰਟ ਕੰਮਪਲੈਕਸ ਨੂੰ ਬਣੇ ਕਾਫੀ ਸਾਲ ਹੋ ਚੁੱਕੇ ਹਨ ਅਤੇ ਵਕੀਲ ਸਾਹਿਬਾਨਾਂ ਦੇ ਬੈਠਣ ਲਈ ਚੈਮਬਰ ਆਫਿਸ ਵੀ ਕਰੀਬ ਮੰਜਿਲ ਇਮਾਰਤ ‘ਚ ਹਨ।  ਜਿਸ ਵਿਚ ਰੋਜਾਨਾ ਹਜ਼ਾਰਾਂ ਲੋਕ ਆਪਣੇ ਕੋਰਟ ਕੇਸ ਲੜਨ ਲਈ ਵਕੀਲ ਸਾਹਿਬਾਨਾਂ ਕੋਲ ਆਉਂਦੇ ਜਾਂਦੇ ਰਹਿੰਦੇ ਹਨ ਜਿਨ੍ਹਾਂ ਚ ਵੱਡੀ ਗਿਣਤੀ ਚ ਬੁਜੁਰਗ ਅਤੇ ਔਰਤਾਂ ਵੀ ਹੁੰਦੀਆਂ ਹਨ ਇਸ ਤੋਂ ਅਲਾਵਾ ਅੰਗਹੀਣ ਲੋਕ ਵੀ ਵਕੀਲ ਸਾਹਿਬਾਨ ਨੂੰ ਮਿਲਣ ਲਈ ਆਏ ਹੁੰਦੇ ਹਨ। 

Advertisements

ਵਕੀਲ ਸਾਹਿਬਾਨ ਦੀ ਇਮਾਰਤ ਚ ਲਿਫਟ ਨਾ ਹੋਣ ਕਾਰਨ ਇਹ ਲੋਕ ਬੜੀ ਮਸ਼ੱਕਤ ਤੋਂ ਬਾਦ ਕਰੀਬ ਮੰਜਿਲ ਤੱਕ ਚੜਕੇ ਆਪਣੇ ਆਪਣੇ ਵਕੀਲ ਸਾਹਿਬਾਨ ਕੋਲ ਪੁੱਜਦੇ ਹਨ ਗਰਮੀ ਦੀ ਰੁੱਤ ਚ ਲੋਕਾਂ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ। ਇਸ ਲਈ ਸਾਰੇ ਵਕੀਲ ਸਾਹਿਬਾਨਾਂ ਨੇ ਇਕਜੁੱਟ ਹੋਕੇ ਸਾਂਸਦ ਜੀ ਕੋਲ ਨਵੀਂ ਲਿਫਟ ਲਗਵਾਉਣ ਦੀ ਆਪਣੀ ਭੱਖਦੀ ਮੰਗ ਰੱਖੀ। ਇਸ ਮੌਕੇ ਸਾਂਸਦ ਬਲਬੀਰ ਸਿੰਘ ਸੀਂਚੇਵਾਲ ਨੇ ਆਏ ਵਕੀਲ ਸਾਹਿਬਾਨਾਂ ਨੂੰ  ਜੀ ਆਇਆ ਆਖਿਆ ਤੇ ਓਹਨਾ ਵਲੋਂ ਕੀਤੀ ਮੰਗ ਦੀ ਹਿਮਾਇਤ ਕੀਤੀ ਕਿ ਵਾਕਈ ਵਕੀਲ ਸਾਹਿਬਾਨਾਂ ਦੇ ਦਫਤਰ ਵਾਲੀ ਇਮਾਰਤ ਚ ਲਿਫਟ ਹੋਣਾ ਲਾਜਮੀ ਹੈ ਓਹਨਾ ਜਲਦ ਲਿਫਟ ਦੀ ਮੰਗ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿਵਾਇਆ। 

LEAVE A REPLY

Please enter your comment!
Please enter your name here