ਭਿਆਨਕ ਸੜਕ ਹਾਦਸੇ ਵਿੱਚ 7 ਇੰਜੀਨੀਅਰਿੰਗ ਵਿਦਿਆਰਥੀਆਂ ਦੀ ਮੌਤ, 3 ਗੰਭੀਰ ਜ਼ਖ਼ਮੀ

ਆਸਾਮ (ਦ ਸਟੈਲਰ ਨਿਊਜ਼)। ਆਸਾਮ ਦੀ ਰਾਜਧਾਨੀ ਗੁਹਾਟੀ ਦੇ ਜਾਲੂਕਬਾੜੀ ਇਲਾਕੇ ਵਿੱਚ ਦੇਰ ਰਾਤ ਭਿਆਨਕ ਸੜਕ ਹਾਦਸੇ  ਵਿੱਚ ਕਰੀਬ 7 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਗੁਹਾਟੀ ਦੇ ਸੰਯੁਕਤ ਪੁਲਿਸ ਕਮਿਸ਼ਨਰ ਥੂਬੇ ਪ੍ਰਤੀਕ ਵਿਜੇ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਜਾਂਚ ਮੁਤਾਬਕ ਪੁਲਿਸ ਨੂੰ ਪਤਾ ਲੱਗਾ ਹੈ ਕਿ ਮਰਨ ਵਾਲੇ ਸਾਰੇ ਵਿਦਿਆਰਥੀ ਹਨ। ਪੁਲਿਸ ਨੇ ਦੱਸਿਆ ਕਿ ਇਹ ਭਿਆਨਕ ਹਾਦਸਾ ਜਲੂਕਬਾੜੀ ਫਲਾਈਓਵਰ ਤੇ ਵਾਪਰਿਆ।

Advertisements

ਇਸ ਸੜਕ ਹਾਦਸੇ ਵਿੱਚ ਆਸਾਮ ਇੰਜੀਨੀਅਰਿੰਗ ਕਾਲਜ (ਏਈਸੀ) ਦੇ ਘੱਟੋ-ਘੱਟ ਸੱਤ ਵਿਦਿਆਰਥੀਆਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਵਿਦਿਆਰਥੀ ਸਕਾਰਪੀਓ ਕਾਰ ਵਿੱਚ ਸਫ਼ਰ ਕਰ ਰਹੇ ਸਨ। ਇਹ ਸੜਕ ਹਾਦਸਾ ਸਕਾਰਪੀਓ ਦੇ ਡਰਾਈਵਰ ਵੱਲੋਂ ਗੱਡੀ ਤੋਂ ਕੰਟਰੋਲ ਖੋਹਣ ਕਾਰਨ ਵਾਪਰਿਆ। ਜਿਸ ਤੋਂ ਬਾਅਦ ਸਕਾਰਪੀਓ ਜਾਲੂਕਬਾੜੀ ਫਲਾਈਓਵਰ ਰੋਡ ਤੇ ਖੜ੍ਹੀ ਬੋਲੈਰੋ ਡੀਆਈ ਪਿਕਅੱਪ ਵੈਨ ਨਾਲ ਟੱਕਰਾ ਗਈ ਤੇ ਫਿਰ ਡਿਵਾਈਡਰ ਨਾਲ ਟਕਰਾ ਗਈ।

ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਗੁਹਾਟੀ ਦੇ ਅਰਿੰਦਮ ਭਵਾਲ ਅਤੇ ਨਿਓਰ ਡੇਕਾ, ਸ਼ਿਵਸਾਗਰ ਤੋਂ ਕੌਸ਼ਿਕ ਮੋਹਨ, ਨਾਗਾਂਵ ਤੋਂ ਉਪਾਂਸ਼ੂ ਸਰਮਾਹ, ਮਜੁਲੀ ਤੋਂ ਰਾਜ ਕਿਰਨ ਭੂਈਆ, ਡਿਬਰੂਗੜ੍ਹ ਦੇ ਇਮੋਨ ਬਰੂਹਾ ਅਤੇ ਮੰਗਲਦੋਈ ਦੇ ਕੌਸ਼ਿਕ ਬਰੂਹਾ ਵਜੋਂ ਸਵਾਰ ਸਨ। ਦੱਸ ਵਿਦਿਆਰਥੀਆਂ ਵਿੱਚ ਸੱਤ ਦੀ ਮੌਕੇ ਤੇ ਮੌਤ ਹੋ ਗਈ, ਤਿੰਨ ਹੋਰਾਂ ਨੂੰ  ਗੰਭੀਰ ਹਾਲਤ ਵਿੱਚ ਤੁਰੰਤ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਲਿਜਾਇਆ ਗਿਆ।

LEAVE A REPLY

Please enter your comment!
Please enter your name here