ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਵਿਭਾਗ ਦੇ ਸਮਾਰਕ ਡਾਕ ਟਿਕਟ ਅਤੇ 75 ਰੁਪਏ ਦਾ ਸਿੱਕਾ ਕੀਤਾ ਜਾਰੀ

ਦਿੱਲੀ (ਦ ਸਟੈਲਰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਡਾਕ ਵਿਭਾਗ ਦੇ ਸਮਾਰਕ ਡਾਕ ਟਿਕਟ ਜਾਰੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਵਿੱਤ ਵਿਭਾਗ ਵੱਲੋਂ ਤਿਆਰ ਕੀਤੇ ਗਏ 75 ਰੁਪਏ ਦਾ ਸਿੱਕਾ ਜਾਰੀ ਕੀਤਾ।

Advertisements

ਦੱਸ ਦਈਏ ਕਿ ਨਵੇਂ ਸੰਸਦ ਭਵਨ ਨੂੰ ਯਾਦਗਾਰ ਬਣਾਉਣ ਲਈ ਜਾਰੀ ਕੀਤੇ ਗਏ ਸਿੱਕੇ ਦਾ ਵਜ਼ਨ 33 ਗ੍ਰਾਮ ਹੈ ਤੇ 50 ਫ਼ੀਸਦੀ ਚਾਂਦੀ, 40 ਫ਼ੀਸਦੀ ਕਾਪਰ ਤੇ 5-5 ਫ਼ੀਸਦੀ ਜਿੰਕ ਦੇ ਮਿਸ਼ਰਣ ਨਾਲ ਤਿਆਰ ਇਸ ਸਿੱਕੇ ਦਾ ਵਿਆਸ 44 ਮਿਲੀਮੀਟਰ ਹੈ। ਇਸ ਸਿੱਕੇ ਤੇ ਨਵੇਂ ਸੰਸਦ ਭਵਨ ਦੀ ਤਸਵੀਰ ਹੈ ਅਤੇ ਇਸ ਦੇ ਥੱਲੇ ਸਾਲ 2023 ਲਿਖਿਆ ਹੈ। 75 ਰੁਪਏ ਦੇ ਸਿੱਕ ਉੱਤੇ ਹਿੰਦੀ ਵਿੱਚ ਭਾਰਤ ਅਤੇ ਅੰਗਰੇਜ਼ੀ ਵਿੱਚ ਇੰਡੀਆ ਵੀ ਲਿਖਿਆ ਹੈ। ਸਿੱਕੇ ਦਾ ਡਿਜ਼ਾਈਨ ਸੰਵਿਧਾਨ ਦੀ ਪਹਿਲੀ ਅਨੁਸੂਚੀ ਵਿੱਚ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਵੇਗਾ।

LEAVE A REPLY

Please enter your comment!
Please enter your name here