ਫਾਜਿਲਕਾ (ਦ ਸਟੈਲਰ ਨਿਊਜ਼)। ਗੌਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਨਜੀਤ ਸਿੰਘ ਢੇਸੀ ਪੀ.ਪੀ.ਐਸ, ਐਸ.ਐਸ.ਪੀ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਲੋੜੀਂਦੇ ਅਪਰਾਧੀਆਂ ਤੇ ਕਾਰਵਾਈ ਕਰਦੇ ਹੋਏ ਜਿਲ੍ਹਾ ਫਾਜਿਲਕਾ ਦੇ ਦਿਹਾਤੀ ਸਬ ਡਵੀਜਨਾ ਵੱਲੋਂ ਅੰਤਰ ਰਾਸ਼ਟਰੀ ਅਤੇ ਸਟੇਟ ਬਾਰਡਰ ਦੇ ਨਾਲ ਲੱਗਦੇ ਪਿੰਡਾ ਦੀਆਂ ਢਾਣੀਆਂ, ਵਸਨੀਕ ਏਰੀਆ ਵਿੱਚ ਅਤੇ ਸਿਟੀ ਏਰੀਆ ਦੀਆ ਸਬ ਡਵੀਜ਼ਨਾ ਵੱਲੋਂ ਰੇਲਵੇ ਸਟੇਸ਼ਨਾ, ਬੱਸ ਅੱਡਿਆ ਅਤੇ ਝੁੱਗੀ ਝੋਪੜੀਆ ਵਾਲੇ ਖੇਤਰਾ ਵਿੱਚ ਵੀ ਕਾਸੋ (ਕੋਰਡਨ ਐਂਡ ਸਰਚ ਆਪ੍ਰੇਸ਼ਨ) ਅਪ੍ਰੇਸ਼ਨ ਚਲਾਇਆ ਗਿਆ।
ਜਿਸ ਦੇ ਤਹਿਤ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਵੇਰ ਸਮੇਂ 380 ਪੁਲਿਸ ਮੁਲਾਜਮਾਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਦਿਹਾਤੀ ਢਾਣੀਆ ਅਤੇ ਅੰਤਰ ਰਾਸ਼ਟਰੀ ਤੇ ਰਾਸ਼ਟਰੀ ਬਾਰਡਰ ਦੇ ਨਾਲ ਲੱਗਦੇ ਪਿੰਡਾ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਅਤੇ ਝੁੱਗੀ ਝੌਂਪੜੀਆ ਅਤੇ ਪਰਿਵਾਸੀ ਮਜਦੂਰਾਂ ਦੇ ਘਰਾਂ ਦੀ ਡੂੰਘਾਈ ਨਾਲ ਸਰਚ ਕੀਤੀ ਗਈ। ਜਿਸਦੇ ਤਹਿਤ 314 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ ਗਈ।