ਮਹਿਲ ਕਲਾਂ (ਦ ਸਟੈਲਰ ਨਿਊਜ਼)। ਮਹਿਲ ਕਲਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਖਨੌਰੀ ਬਾਰਡਰ ਤੇ ਚੱਲ ਰਹੇ ਸੰਘਰਸ਼ ਦੌਰਾਨ ਬਰਨਾਲਾ ਦੇ ਪਿੰਡ ਸਹਿਜੜਾ ਦੇ ਇੱਕ ਕਿਸਾਨ ਦੀ ਸਿਹਤ ਖਰਾਬ ਹੋਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਗਤਾਰ ਸਿੰਘ ਉਰਫ ਮਿੱਠੂ ਜੋ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਿੱਚ ਕੰਮ ਕਰਦਾ ਸੀ।
12 ਅਪ੍ਰੈਲ ਤੋਂ ਉਹ ਜਥੇਬੰਦੀ ਵੱਲੋਂ ਖਨੌਰੀ ਬਾਰਡਰ ਤੇ ਚੱਲ ਰਹੇ ਸੰਘਰਸ਼ ਵਿੱਚ ਵੀ ਸ਼ਾਮਿਲ ਸੀ। ਗਰਮੀ ਕਾਰਨ ਅਚਾਨਕ ਉਸਦੀ ਸਿਹਤ ਖਰਾਬ ਹੋ ਗਈ ਤੇ ਉਸਦੀ ਮੌਤ ਹੋ ਗਈ।