ਮੋਹਾਲੀ ‘ਚ ਨੌਜ਼ਵਾਨ ਨੇ ਆਟੋ ਸਵਾਰ ਲੜਕੀ ਦਾ ਬੇਰਿਹਮੀ ਨਾਲ ਕੀਤਾ ਕਤਲ

ਮੋਹਾਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ। ਮੋਹਾਲੀ ਦੇ ਫੇਜ਼ 5 ਵਿੱਚ ਇੱਕ ਵੱਡੀ ਘਟਨਾ ਵਾਪਰਨ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਇਕ ਨੌਜ਼ਵਾਨ ਨੇ ਆਟੋ ਸਵਾਰ ਲੜਕੀ ਤੇ ਕਿਰਪਾਨ ਦੇ ਨਾਲ ਹਮਲਾ ਕਰ ਦਿੱਤਾ, ਜਿਸਦੇ ਕਾਰਣ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਹਮਲਾ ਕਰਨ ਤੋ ਬਾਅਦ ਨੌਜ਼ਵਾਨ ਮੌਕੇ ਤੋ ਫਰਾਰ ਹੋ ਗਿਆ। ਲੜਕੀ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।

Advertisements

ਪੁਲਿਸ ਅਨੁਸਾਰ ਲੜਕੇ ਦਾ ਚਿਹਰਾ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਅਤੇ ਜਿਵੇਂ ਹੀ ਲੜਕੀ ਆਟੋ ਤੋਂ ਹੇਠਾਂ ਉਤਰੀ ਤਾਂ ਉਸਨੇ ਉਸ ਨਾਲ ਬਹਿਸ ਕੀਤੀ ਅਤੇ ਫਿਰ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਲੜਕੀ ਫੇਜ਼ 5 ਵਿੱਚ ਇੱਕ ਨਿੱਜੀ ਦਫ਼ਤਰ ਵਿੱਚ ਕੰਮ ਕਰਦੀ ਹੈ ਅਤੇ ਪੰਜਾਬ ਦੀ ਰਹਿਣ ਵਾਲੀ ਹੈ।

LEAVE A REPLY

Please enter your comment!
Please enter your name here