ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਪਿੰਡ ਦੇਵਲਾਵਾਲ ਵਿਖੇ ਨਵੀਂ ਕਾਰਜਕਰਨੀ ਬਣਾਈ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਪਿੰਡ ਦੇਵਲਾਵਾਲ ਵਿਖੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਹਾਜ਼ਿਰੀ ਚ ਨਵੀਂ ਕਾਰਜਕਰਨੀ ਬਣਾਈ ਗਈ। ਜਿਸ ਵਿੱਚ ਹੀਰਾ ਸਿੰਘ ਨੂੰ ਜਿਲਾ ਪ੍ਰਧਾਨ ਕਪੂਰਥਲਾ, ਰਾਕੇਸ਼ ਕੁਮਾਰ ਹਲਕਾ ਇੰਚਾਰਜ, ਹਰਮਨ ਸਿੰਘ ਨੂੰ ਯੂਥ ਪ੍ਰਧਾਨ ਕਪੂਰਥਲਾ, ਰਾਣੀ ਪਿੰਡ ਪ੍ਰਧਾਨ, ਰੂਪ ਸਿੰਘ ਨੂੰ ਪਾਰਟੀ ਬੁਲਾਰਾ ਨਿਯੁਕਤ ਕੀਤਾ ਗਿਆ।

Advertisements

ਨਾਹਰ ਨੇ ਕਿਹਾ ਕਿ ਬੀਤੇ ਦਿਨੀ ਪਾਰਟੀ ਦੀ ਪੁਰਾਣੀ ਕਾਰਜਕਾਰਨੀ ਭੰਗ ਕਰ ਦਿਤੀ ਗਈ ਸੀ ਅਤੇ ਹੁਣ ਨਵੀ ਕਾਰਜਕਾਰਨੀ ਬਣਾਈ ਗਈ ਹੈ। ਜਿਸ ਵਿਚ ਪਾਰਟੀ ਦੇ ਪੁਰਾਣੇ ਮੇਹਨਤੀ ਵਰਕਰਾਂ ਨੂੰ ਅਹੁਦੇ ਦਿੱਤੇ ਗਏ ਹਨ ਅਤੇ ਪੁਰਾਣੇ ਅਹੁਦੇਦਾਰਾਂ ਨੂੰ ਅਹੁਦਿਆਂ ਤੋਂ ਮੁਕਤ ਕੀਤਾ ਗਿਆ ਹੈ। ਕਿਉਂਕਿ, ਪਾਰਟੀ ਪ੍ਰਤੀ ਉਹਨਾਂ ਕੋਲ ਸਮਾਂ ਅਤੇ ਕਿਸੇ ਵੀ ਤਰ੍ਹਾਂ ਦਾ ਪਾਰਟੀ ਨੂੰ ਯੋਗਦਾਨ ਨਹੀਂ ਦਿੱਤਾ ਗਿਆ ਸੀ। ਇਸ ਮੌਕੇ ਨਵਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਨ ਨੂੰ ਭਰੋਸਾ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਸੇਵਾ ਕਰਕੇ ਪਾਰਟੀ ਦੀ ਸੋਚ ਨੂੰ ਘਰ ਘਰ ਤੱਕ ਪਹੁੰਚਾਉਣਗੇ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਕਰਨਗੇ। 

LEAVE A REPLY

Please enter your comment!
Please enter your name here