ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਪਲਟੀ ਖਿਡੌਣਾ ਟਰੇਨ, 11 ਸਾਲਾਂ ਬੱਚੇ ਦੀ ਮੌਤ  

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਦੇ ਏਲਾਂਟੇ ਮਾਲ ਵਿੱਚ ਖਿਡੌਣਾ ਟਰੇਨ ਪਲਟਣ ਨਾਲ 11 ਸਾਲਾ ਬੱਚਾ ਹੇਠਾਂ ਡਿੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਸ਼ਾਹਬਾਜ਼ ਉਮਰ 11 ਸਾਲਾ ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਜਤਿੰਦਰ ਪਾਲ ਨੇ ਦੱਸਿਆ ਕਿ ਉਹ ਤੇ ਉਸਦੀ ਪਤਨੀ ਤੇ ਉਸਦੇ ਦੋ ਬੱਚੇ ਤੇ ਉਸਦਾ ਚਚੇਰਾ ਭਰਾ ਨਵਦੀਪ ਪਰਿਵਾਰ ਨਾਲ ਚੰਡੀਗੜ੍ਹ ਮਿਲਣ ਆਇਆ ਹੋਇਆ ਸੀ ਤੇ ਉਹ ਦੋਵੇ ਪਰਿਵਾਰਕ ਮੈਂਬਰ ਸੈਰ ਕਰਨ ਅਤੇ ਖਰੀਦਦਾਰੀ ਕਰਨ ਲਈ ਏਲਾਂਟੇ ਮਾਲ ਗਏ ਤੇ ਮਾਲ ਦੇ ਵਿੱਚ ਗਰਾਊਂਡ ਫਲੋਰ ਤੇ ਖਿਡੌਣਾ ਟਰੇਨ ਨੂੰ ਦੇਖ ਕੇ ਸ਼ਾਹਬਾਜ਼ ਨੇ ਝੂਲਾ ਲੈਣ ਲਈ ਜਿੰਦ ਕੀਤੀ ਤੇ ਜਤਿੰਦਰ ਅਤੇ ਨਵਦੀਪ ਦੋਵੇਂ ਬੱਚਿਆਂ ਨੂੰ ਖਿਡੌਣਾ ਟਰੇਨ ਵਿੱਚ ਝੂਲੇ ਦੇਣ ਲਈ ਰਾਜ਼ੀ ਹੋ ਗਏ ਤੇ ਉਹਨਾਂ ਨੇ ਦੋਵਾਂ ਬੱਚਿਆਂ ਦੀ ਸਵਾਰੀ ਲਈ 400 ਰੁਪਏ ਦਿੱਤੇ ਪਰ ਚਾਲਕ ਨੇ ਪਰਚੀ ਨਹੀਂ ਦਿੱਤੀ।

Advertisements

ਸ਼ਾਹਬਾਜ਼ ਅਤੇ ਦੂਜਾ ਬੱਚਾ ਟਰਾਈ ਟਰੇਨ ਦੇ ਆਖਰੀ ਡੱਬੇ ਵਿੱਚ ਬੈਠੇ ਸਨ। ਆਪਰੇਟਰ ਸੌਰਵ ਟਰੌਏ ਨੇ ਟਰੇਨ ਵਿੱਚ ਬੈਠੇ ਬੱਚਿਆਂ ਨੂੰ ਝੂਲੇ ਦੇਣ ਲਈ ਟਰੇਨ ਦੀ ਗਰਾਊਂਡ ਫਲੋਰ ਤੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਅਚਾਨਕ ਖਿਡੌਣਾ ਟਰੇਨ ਦਾ ਸੰਤੁਲਨ ਵਿਗੜ ਗਿਆ ਤੇ ਪਿਛਲਾ ਡੱਬਾ ਪਲਟ ਗਿਆ। ਸ਼ਾਹਬਾਜ਼ ਦਾ ਸਿਰ ਕੰਪਾਰਟਮੈਂਟ ਦੀ ਖਿੜਕੀ ਤੋਂ ਬਾਹਰ ਆ ਕੇ ਫਰਸ਼ ਨਾਲ ਟਕਰਾ ਗਿਆ ਤੇ ਉਸਦੇ ਸਿਰ ਤੇ ਸੱਟ ਲੱਗਣ ਕਾਰਨ ਖੂਨ ਵਗਣਾ ਸ਼ੁਰੂ ਹੋ ਗਿਆ ਤੇ ਦੂਸਰਾ ਬੱਚਾ ਵਾਲ-ਵਾਲ ਬਚ ਗਿਆ। ਸ਼ਾਹਬਾਜ਼ ਨੂੰ ਮੌਕੇ ਤੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕਿ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਖਿਡੌਣਾ ਟਰੇਨ ਨੂੰ ਜ਼ਬਤ ਕਰ ਲਿਆ ਹੈ ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਤਿੰਦਰ ਪਾਲ ਨੇ ਕਿਹਾ ਕਿ ਖਿਡੌਣਾ ਟਰੇਨ ਦੇ ਡਰਾਈਵਰ ਸੌਰਭ ਅਤੇ ਖਿਡੌਣਾ ਟਰੇਨ ਚਲਾਉਣ ਵਾਲੀ ਕੰਪਨੀ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਬੱਚੇ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here